ਬੇਲਾਵਦੀ ਮੱਲਾਮਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੇਲਾਵਦੀ ਮੱਲਾਮਮਾ
ਲਈ ਪ੍ਰਸਿੱਧਬਹਾਦੁਰ ਰਾਣੀ (ਯੋਧਾ)

ਬੇਲਾਵਦੀ ਮੱਲਾਮਮਾ (Kannada ಬೆಳವಡಿ ಮಲ್ಲಮ್ಮ)[1], ਨੂੰ ਬੇਲਾਵਦੀ ਦੀ ਬਹਾਦਰ ਯੋਧਾ ਰਾਣੀ ਵਜੋਂ ਜਾਣਿਆ ਜਾਂਦਾ ਹੈ, ਬੈਲਹੋਂਗਲ, ਬੇਲਗਾਮ ਜ਼ਿਲ੍ਹਾ, ਉੱਤਰੀ ਕਰਨਾਟਕ, ਕਰਨਾਟਕ, ਭਾਰਤ ਤੋਂ ਸੀ। ਬੇਲਾਵਦੀ ਮੱਲਾਮਮਾ ਪਹਿਲੀ ਔਰਤ ਸੀ ਜਿਸਨੇ ਮਰਾਠਿਆਂ ਵਿਰੁੱਧ ਲੜਨ ਲਈ ਇੱਕ ਮਹਿਲਾ ਫ਼ੌਜ ਬਣਾਈ ਸੀ। 17 ਵੀਂ ਸਦੀ ਵਿੱਚ, ਉਸਨੂੰ ਪੂਰੇ ਏਸ਼ੀਆ ਦੇ ਇਤਿਹਾਸ ਵਿੱਚ ਪਹਿਲੀ ਰਾਣੀ ਦਾ ਸਿਹਰਾ ਵੀ ਦਿੱਤਾ ਜਿਸਨੇ ਇੱਕ ਮਹਿਲਾ ਫ਼ੌਜ ਨੂੰ ਤਿਆਰ ਕੀਤਾ ਅਤੇ ਸਿਖਾਇਆ।[2][3]

ਜੀਵਨੀ[ਸੋਧੋ]

ਉਹ ਸੋਡੇ ਪਾਤਸ਼ਾਹ ਮਧੁੱਲਾਗਾ ਨਾਇਕਾ ਦੀ ਪੁੱਤਰੀ ਅਤੇ ਰਾਜਾ ਇਸ਼ਾਪ੍ਰਭੂ ਦੀ ਪਤਨੀ ਸੀ। ਬੇਲਾਵਦੀ ਮੱਲਾਮਮਾ, ਜਿਸਨੂੰ ਸਾਵਿਤਰੀਬਾਈ ਵੀ ਕਿਹਾ ਜਾਂਦਾ ਹੈ, ਉਹ ਲਿੰਗਾਇਤ ਭਾਈਚਾਰੇ ਦੀ ਰਾਣੀ ਸੀ, ਆਪਣੇ ਪਤੀ ਦੇ ਰਾਜ ਦੀ ਰਾਖੀ ਕਰਦੇ ਹੋਏ ਉਸਨੇ ਮਰਾਠਾ ਕਮਾਂਡਰ ਦਾਦਾਜੀ ਰਘੁਨਾਥ ਨੇਦਕਰ ਨਾਲ ਲੜਾਈ ਕੀਤੀ। ਲੜਾਈ ਵਿੱਚ ਸ਼ਿਵਾਜੀ ਦੇ ਸਿਪਾਹੀ ਨੇ ਘੋੜੇ ਦੇ ਲੱਤ ਨੂੰ ਕੱਟਿਆ ਜਿਸ ਉੱਤੇ ਉਹ ਸਵਾਰ ਸੀ ਅਤੇ ਉਹ ਡਿੱਗ ਗਈ ਸੀ। [ਹਵਾਲਾ ਲੋੜੀਂਦਾ]ਉਸ ਨੇ ਉਸਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ "ਮੈਂ ਗਲਤੀ ਕੀਤੀ ਹੈ ਮਾਂ ..! ਕ੍ਰਿਪਾ ਕਰਕੇ ਮੈਨੂੰ ਮੁਆਫ ਕਰ ਦਿਉ ... ਮੈਂ ਤੁਹਾਡਾ ਰਾਜ ਨਹੀਂ ਚਾਹੁੰਦਾ", ਫਿਰ ਉਸ ਨੂੰ ਰਿਹਾ ਕੀਤਾ।[ਹਵਾਲਾ ਲੋੜੀਂਦਾ]

ਹਵਾਲੇ[ਸੋਧੋ]

  1. "The Saga of a Historic Education Society, BELAWADI". Retrieved 2008-11-17.[ਮੁਰਦਾ ਕੜੀ]
  2. "Ensure Belwadi Mallamma of Belgaum district gets her place in international history". The Hindu. Chennai, India. 2008-10-26. Archived from the original on 30 October 2008. Retrieved 2008-11-17. {{cite news}}: Unknown parameter |dead-url= ignored (help)
  3. "Women of prominence in Karnataka". Archived from the original on January 8, 2014. Retrieved 2008-11-17. {{cite web}}: Unknown parameter |dead-url= ignored (help)

ਬਾਹਰੀ ਕੜੀਆਂ[ਸੋਧੋ]