ਸਮੱਗਰੀ 'ਤੇ ਜਾਓ

ਬੇਲੀ ਲਲਿਥਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬੇਲੀ ਲਲਿਥਾ (లలిత 26 ਅਪ੍ਰੈਲ 1974 - 26 ਮਈ 1999) ਇੱਕ ਭਾਰਤੀ ਲੋਕ ਗਾਇਕਾ ਅਤੇ ਤੇਲੰਗਾਨਾ ਕਲਾ ਸਮਿਤੀ ਦੀ ਸੰਸਥਾਪਕ ਸੀ।[1] ਉਸ ਨੇ 26 ਮਈ 1999 ਨੂੰ ਨਲਗੋਂਡਾ ਜ਼ਿਲੇ ਦੇ ਭੋਂਗੀਰ ਵਿੱਚ ਆਪਣੀ ਜਾਨ ਗਵਾ ਦਿੱਤੀ।

ਜੀਵਨ

[ਸੋਧੋ]

ਉਸ ਦਾ ਜਨਮ ਤੇਲਗੂ ਬੋਲਣ ਵਾਲੇ ਕੁਰੁਮਾ ਹਿੰਦੂ ਪਰਿਵਾਰ ਵਿੱਚ ਨਲਗੋਂਡਾ ਜ਼ਿਲੇ ਦੇ ਨਾਨਚਰਪੇਟ, ਆਤਮਕੁਰ ਮੰਡਾਲੀ ਵਿੱਚ ਹੋਇਆ ਸੀ। ਉਸ ਦਾ ਇੱਕ ਭਰਾ ਬੇਲੀ ਕ੍ਰਿਸ਼ਨ, ਇੱਕ ਕਾਰਜਕਰਤਾ ਅਤੇ ਇੱਕ ਸਰਕਾਰੀ ਕਰਮਚਾਰੀ ਹੈ ਅਤੇ ਉਸਦੀਆਂ 5 ਭੈਣਾਂ ਹਨ। ਉਹ ਨਾਗਰਿਕ ਸੁਤੰਤਰਤਾ ਅੰਦੋਲਨ ਵਿੱਚ ਸਰਗਰਮ ਸੀ ਅਤੇ 1990ਵੇ ਦਹਾਕੇ ਦੇ ਅਖੀਰ ਵਿੱਚ ਤੇਲੰਗਾਨਾ ਖੇਤਰ ਲਈ ਇੱਕ ਕਾਰਕੁੰਨ ਸੀ। ਉਸਦੇ ਪਿਤਾ ਇੱਕ ਓਗਗੂ ਕਥਾ ਗਾਇਕਾ ਅਤੇ ਇੱਕ ਮਜ਼ਦੂਰ ਸਨ। ਉਹ ਤੇਲੰਗਾਨਾ ਰਾਜ ਦੇ ਹੱਕ ਲਈ ਲੜ ਰਹੀ ਸੀ ਅਤੇ ਪੇਂਡੂ ਖੇਤਰਾਂ ਵਿੱਚ ਬਹੁਤ ਮਸ਼ਹੂਰ ਸੀ। ਉਸ ਨੂੰ ਮਾਰਨ ਤੋਂ ਪਹਿਲਾਂ ਉਸ ਨੂੰ ਭੋਂਗੀਰ ਹਲਕੇ ਤੋਂ 1999 ਦੀਆਂ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਨੇ ਇੱਕ ਸੀਟ ਦੀ ਪੇਸ਼ਕਸ਼ ਕੀਤੀ ਸੀ।

ਮੌਤ

[ਸੋਧੋ]

1999 ਵਿੱਚ ਉਸ ਨੂੰ ਅਗਵਾ ਕਰ ਕੇ ਉਸ 'ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਉਸ ਦੇ ਸਰੀਰ ਦੇ 17 ਟੁਕੜੇ ਕਰ ਦਿੱਤੇ ਗਏ।[2] ਉਸ ਤੋਂ ਬਾਅਦ ਉਸ ਦੇ ਸਰੀਰ ਦੇ ਟੁਕੜਿਆਂ ਨੂੰ ਹਮਲਾਵਰਾਂ ਨੇ ਚੌਟੂਪੋਲ ਥਾਣੇ ਦੇ ਸਾਮ੍ਹਣੇ ਸੁੱਟ ਦਿੱਤਾ। ਸ਼ੁਰੂ ਵਿੱਚ ਤਤਕਾਲੀਨ ਟੀ.ਡੀ.ਪੀ. ਸਰਕਾਰ ਦੇ ਗ੍ਰਹਿ ਮੰਤਰੀ ਅਲੀਮੀਨੇਤੀ ਮਾਧਵਾ ਰੈਡੀ ਨੂੰ ਇਸ ਕਤਲ ਵਿੱਚ ਫਸਾਇਆ ਗਿਆ ਸੀ ਪਰ ਬਾਅਦ ਵਿੱਚ ਹੋਰ ਸਬੂਤਾਂ ਨਾਲ ਇਸ ਨੂੰ ਸਾਫ਼ ਕਰ ਦਿੱਤਾ ਗਿਆ ਸੀ ਅਤੇ ਸਥਾਨਕ ਨਕਸਲਵਾਦੀ ਗੱਡਾਫਾਦਰ ਅਤੇ ਕਿੰਗਪਿਨ ਮੁਹੰਮਦ ਨਈਮੂਦੀਨ ਵੱਲ ਇਸ਼ਾਰਾ ਕੀਤਾ ਗਿਆ।[3][4][5] ਉਸ ਦੇ ਤਿੰਨ ਭਰਾ ਵੀ ਮਾਰੇ ਗਏ ਸਨ, ਬਾਕੀ ਭਰਾ ਕ੍ਰਿਸ਼ਨਾ 2000 ਤੋਂ 2017 ਤੱਕ ਛੁਪੇ ਹੋਏ ਸਨ।[6]

ਹਵਾਲੇ

[ਸੋਧੋ]