ਬੇਸਬਾਲ
ਦਿੱਖ
ਵਿਰੋਧੀ ਟੀਮ ਦੇ ਨੌ ਖਿਡਾਰੀ ਦਾ ਸਥਾਨ | |
| ਖੇਡ ਅਦਾਰਾ | ਅੰਤਰਰਾਸ਼ਟਰੀ ਬੇਸਬਾਲ ਫੈਡਰੇਸ਼ਨ |
|---|---|
| ਪਹਿਲੀ ਵਾਰ | 18ਵੀਂ ਸਦੀ ਦੇ ਅੱਧ 'ਚ 19 ਜੂਨ, 1846, ਨਿਊ ਜਰਸੀ (ਪਹਿਲਾ ਮੈਚ) |
| ਖ਼ਾਸੀਅਤਾਂ | |
| ਟੀਮ ਦੇ ਮੈਂਬਰ | 9 |
| ਕਿਸਮ | ਬੈਟ ਅਤੇ ਗੇਂਦ |
| ਖੇਡਣ ਦਾ ਸਮਾਨ | ਬੇਸਬਾਲ ਗੇਂਦ ਬੇਸਬਾਲ ਬੱਲਾ ਬੇਸਬਾਲ ਦਸਤਾਨੇ ਖੇਡ ਦਾ ਮੈਦਾਨ |
| ਪੇਸ਼ਕਾਰੀ | |
| ਓਲੰਪਿਕ ਖੇਡਾਂ | 1912, 1936, 1952, 1956, 1964, 1984, ਅਤੇ 1988 1992–2008 |
ਬੇਸਬਾਲ ਖੇਡ ਬੱਲੇ ਅਤੇ ਗੇਂਦ ਨਾਲ 9 ਖਿਡਾਰੀਆਂ ਵਾਲੀਆਂ ਟੀਮਾ ਵਿੱਚ ਖੇਡੀ ਜਾਂਦੀ ਹੈ ਜੋ ਵਾਰੀ ਵਾਰੀ ਨਾਲ ਬੈਟਿੰਗ ਅਤੇ ਫੀਲਡਿੰਗ ਕਰਦੇ ਹਨ। ਬੈਟਿੰਗ ਕਰਨ ਵਾਲੇ ਗੇਂਦ ਤੇ ਬੱਲੇ ਨਾਲ ਮਾਰਕੇ ਕੇ ਚਾਰ ਥਾਵਾਂ ਤੇ ਘੜੀ ਚੱਲਣ ਦੀ ਦਿਸ਼ਾ ਤੇ ਉਲਟ ਦੌੜਕੇ ਰਣ ਬਣਾਉਂਦੇ ਹਨ ਇਹ ਚਾਰ ਥਾਵਾਂ ਪਹਿਲੀ, ਦੁਜੀ, ਤੀਜੀ ਅਤੇ ਸ਼ੁਰੂ ਵਾਲੀ ਥਾਂ ਹੈ। ਜਦੋਂ ਖਿਡਾਰੀ ਸ਼ੁਰੂ ਵਾਲੀ ਥਾਂ ਤੇ ਬਾਪਸ ਆ ਜਾਂਦਾ ਹੈ ਤਾਂ ਰਣ ਬਣ ਜਾਂਦਾ ਹੈ। ਵਿਰੋਧੀ ਟੀਮ ਦੀ ਕੋਸ਼ਿਸ ਹੁੰਦੀ ਹੈ ਕਿ ਪਿਚ ਤੇ ਗੇਂਦ ਮਾਰਕੇ ਵਿਰੋਧੀ ਟੀਮ ਨੂੰ ਰਣ ਲੈਣ ਤੋਂ ਰੋਕੇ। ਜਦੋਂ ਬੈਟਿੰਗ ਟੀਮ ਦੇ ਤਿੰਨ ਖਿਡਾਰੀ ਬਾਹਰ ਹੋ ਜਾਂਦੇ ਹਨ ਤਾਂ ਫੀਲਡਿੰਗ ਟੀਮ ਦੀ ਵਾਰੀ ਬੈਟਿੰਗ ਤੇ ਆ ਜਾਂਦੀ ਹੈ। ਇਸ ਖੇਡ ਦੀਆਂ ਨੌ ਇਨਿੰਗ ਹੁੰਦੀਆਂ ਹਨ ਜਿਸ ਟੀਮ ਦੇ ਜ਼ਿਆਦਾ ਰਣ ਹੁੰਦੇ ਹਨ ਉਸ ਟੀਮ ਨੂੰ ਜੇਤੂ ਐਲਾਨਿਆ ਜਾਂਦਾ ਹੈ।