ਬੈਂਕਾਂ ਦਾ ਬੈਂਕ
ਬੈਂਕਰਸ ਬੈਂਕ(Bankers Bank) ਜਾਂ ਬੈਂਕਾਂ ਦਾ ਬੈਂਕ ਤੋਂ ਭਾਵ ਕੇਂਦਰੀ ਬੈਂਕ ਹੈ। ਕਿਸੇ ਦੇਸ਼ ਦਾ ਕੇਂਦਰੀ ਬੈਂਕ ਇਸ ਨਾਮ ਨਾਲ ਇਸ ਲਈ ਜਾਣਿਆ ਜਾਂਦਾ ਹੈ ਕਿ ਦੇਸ਼ ਦੇ ਮੁਦਰਕ ਅਤੇ ਬੈਂਕਿੰਗ ਖੇਤਰ ਵਿੱਚ ਉਸ ਦਾ ਸਥਾਨ ਕੇਂਦਰੀ ਹੁੰਦਾ ਹੈ। ਕੇਂਦਰੀ ਬੈਂਕਾਂ ਵਿੱਚ ਸਭ ਤੋਂ ਪੁਰਾਨਾ ਬੈਂਕ, ਇਗਲੈਂਡ ਦਾ ਬੈਂਕ ਆਫ ਇੰਗਲੈਂਡ ਹੈ ਜਿਸਦੀ ਸਥਾਪਨਾ 1694 ਈਸਵੀ ਵਿੱਚ ਹੋਈ ਸੀ। ਇਸ ਦੇ ਪਹਿਲਾਂ ਸੰਨ 1668 ਈਸਵੀ ਵਿੱਚ ਹੀ ਸਵੀਡਨ ਵਿੱਚ ਸਟੇਟ ਬੈਂਕ ਆਫ਼ ਸਵੀਡਨ ਦੀ ਸਥਾਪਨਾ ਹੋ ਚੁੱਕੀ ਸੀ। ਜੇਕਰ ਭਾਰਤ ਵਿੱਚ ਇਸ ਬੈਂਕ ਦੀ ਗੱਲ ਕੀਤੀ ਜਾਵੇ ਤਾਂ ਕੇਂਦਰੀ ਬੈਂਕ ਦੀ ਸਥਾਪਨਾ ਦੀ ਕੋਸ਼ਿਸ਼ 1773 ਵਿੱਚ ਬੰਗਾਲ ਦੇ ਗਵਰਨਰ ਜਨਰਲ ਵਾਰੇਨ ਹੇਸਟਿੰਗਸ ਨੇ ਕੀਤੀ ਸੀ। ਪਰ ਇੱਥੇ ਕੇਂਦਰੀ ਬੈਂਕ ਦੀ ਸਥਾਪਨਾ 1 ਅਪਰੈਲ 1935 ਨੂੰ ਹੋਈ ਸੀ। ਹਾਲਾਂਕਿ ਇੱਥੇ ਪਹਿਲਾਂ ਹੀ ਸੇਂਟਰਲ ਬੈਂਕ ਆਫ ਇੰਡਿਆ ਨਾਮ ਨਾਲ ਇੱਕ ਸਵਦੇਸ਼ੀ ਬੈਂਕ ਚੱਲ ਰਿਹਾ ਸੀ ਅਤੇ ਬ੍ਰਿਟਿਸ਼ ਰਾਜ ਨੂੰ ਮਜ਼ਬੂਰ ਹੋ ਹੋ ਕੇ ਇਸ ਦਾ ਨਾਮ ਭਾਰਤੀ ਰਿਜ਼ਰਵ ਬੈਂਕ ਰੱਖਣਾ ਪਿਆ। 15 ਅਗਸਤ 1947 ਨੂੰ ਭਾਰਤ ਦੀ ਵੰਡ ਤੋਂ ਬਾਅਦ ਬਣੇ ਨਵੇਂ ਦੇਸ਼ ਪਾਕਿਸਤਾਨ ਲਈ ਵੀ ਭਾਰਤੀ ਰਿਜਰਵ ਬੈਂਕ ਨੇ ਹੀ 30 ਜੂਨ 1948 ਤੱਕ ਕੇਂਦਰੀ ਬੈਂਕ ਵਜੋਂ ਵਿੱਚ ਕਾਰਜ ਕੀਤਾ। ਬਾਅਦ ਵਿੱਚ ਇਸ ਦਾ ਰਾਸ਼ਟਰੀਕਰਨ 1 ਜਨਵਰੀ 1949 ਨੂੰ ਕਰ ਦਿੱਤਾ ਗਿਆ।