ਸਮੱਗਰੀ 'ਤੇ ਜਾਓ

ਬੈਂਬੂ ਚਿਕਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਾਂਬੋ ਚਿਕਨ ਬਣਾਉਣ ਦੀ ਪ੍ਰਕਿਰਿਆ

ਬੈਂਬੂ ਚਿਕਨ ਜਾਂ ਬਾਂਸ ਚਿਕਨ ਇੱਕ ਚਿਕਨ ਮੀਟ ਹੈ ਜੋ ਹਰੇ ਬਾਂਸ ਦੀ ਪੋਰੀ ਵਿੱਚ ਚਿਕਨ ਨੂੰ ਭਰ ਕੇ ਤਿਆਰ ਕੀਤਾ ਜਾਂਦਾ ਹੈ ਅਤੇ ਫਿਰ ਲੱਕੜ ਦੀ ਅੱਗ ਤੇ ਪਕਾਇਆ ਜਾਂਦਾ ਹੈ। ਬੈਂਬੂ ਚਿਕਨ ਤੇਲ ਦੇ ਤੜਕੇ ਤੋਂ ਬਿਨਾਂ ਤਿਆਰ ਕੀਤਾ ਜਾਂਦਾ ਪੌਸ਼ਟਿਕ ਪਕਵਾਨ ਹੈ। ਇਸ ਦੀ ਖੂਬੀ ਇਹੀ ਹੈ ਕਿ ਇਹ ਕਿਸੇ ਬਰਤਨ ਤੋਂ ਬਿਨਾਂ ਕੱਚੇ ਬਾਂਸ ਦੀ ਪਾਈਪ ਵਿੱਚ ਪਕਾਇਆ ਜਾਂਦਾ ਹੈ ਤੇ ਇਸ ਨੂੰ ਸਿੱਧੀ ਅੱਗ ਵੀ ਨਹੀਂ ਲਗਦੀ । ਇਹ ਸੇਕ ਨਾਲ ਹੀ ਪਕਦਾ ਹੈ ਤੇ ਬਹੁਤ ਸੁਆਦ ਹੁੰਦਾ ਹੈ।

ਮੂਲ

[ਸੋਧੋ]

ਬੈਂਬੂ ਚਿਕਨ ਆਂਧਰਾ ਪ੍ਰਦੇਸ਼ ਰਾਜ ਦੇ ਵਿਸਾਖਾਪਟਨਮ ਜ਼ਿਲ੍ਹੇ ਵਿਚ ਇੱਕ ਪਹਾੜੀ ਸਟੇਸ਼ਨ, ਅਰਾਕੂ ਵੈਲੀ ਦਾ ਇਕ ਪਰੰਪਰਾਗਤ ਆਦਿਵਾਸੀ ਰਸੋਈ ਪਕਵਾਨ ਹੈ।[1]

ਤਿਆਰੀ

[ਸੋਧੋ]
ਬੈਂਬੂ ਚਿਕਨ

ਸਮੱਗਰੀ ਮੁਰਗਾ (ਛੋਟੇ ਟੁਕੜੇ ਵਿੱਚ ਮੁਰਚਾ ਕੱਟੋ), ਕੱਟਿਆ ਹੋਇਆ ਪਿਆਜ਼, ਕੱਟੀ ਹੋਈ ਹਰੀ ਮਿਰਚ, ਅਦਰਕ ਪੇਸਟ, ਲਸਣ ਦਾ ਪੇਸਟ, ਸੁੱਕੇ ਮਸਾਲੇ: ਨਮਕ, ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਗਰਮ ਮਸਾਲਾ ਪਾਊਡਰ, ਚਿਕਨ ਮਸਾਲਾ ਪਾਊਡਰ।

ਵਿਧੀ[2]

  • ਸਾਰੀ ਸਮੱਗਰੀ ਨਾਲ ਚਿਕਨ ਨੂੰ ਗੁਨ੍ਹੋ ਅਤੇ ਇਸ ਨੂੰ 1 ਘੰਟੇ ਲਈ ਰੱਖੋ।
  • ਮੁਰਗੇ ਦਿਆਂ ਟੁਕੜਿਆਂ ਨੂੰ ਬਾਂਸ ਵਿੱਚ ਪਾਓ। ਖੁੱਲ੍ਹੇ ਪਾਸੇ ਵੱਲ ਪਾਓ ਤੇ ਇਸ ਨੂੰ ਪੱਤਿਆਂ (ਕੇਲੇ ਦੇ ਪੱਤਿਆਂ ਜਾਂ ਪਾਮ ਪੱਤੇ) ਨਾਲ ਖੁਲ੍ਹੇ ਸਿਰੇ ਨੂੰ ਬੰਦ ਕਰੋ।
  • ਕੋਲਿਆਂ ਜਾਂ ਮੱਧਮ ਅੱਗ 'ਤੇ ਘੱਟੋ ਘੱਟ 45 ਮਿੰਟ ਲਈ ਬਾਂਸ ਦੀ ਸੋਟੀ ਲਾਓ।
  • 45 ਮਿੰਟ ਤੋਂ ਬਾਅਦ, ਬਾਂਸ ਦੇ ਸ਼ੂਟ ਨੂੰ ਕੱਟ ਦਿਓ।
  • ਚਿਕਨ ਦੇ ਟੁਕੜੇ ਬਾਹਰ ਕੱਢੋ।

ਇਹ ਪਕਵਾਨ ਮੁੱਖ ਤੌਰ 'ਤੇ ਇਕੱਲਾ, ਚੌਲ, ਰੋਟੀ, ਨਾਨ ਜਾਂ ਕਿਸੇ ਹੋਰ ਚੀਜ਼ ਨਾਲ ਖਾਧਾ ਜਾਂਦਾ ਹੈ।

ਇਹ ਵੀ ਵੇਖੋ

[ਸੋਧੋ]
  • ਚਿਕਨ ਦੇ ਪਕਵਾਨਾਂ ਦੀ ਸੂਚੀ

ਹਵਾਲੇ

[ਸੋਧੋ]
  1. "This dish is prepared by tribal people of India". Archived from the original on 2016-04-25. Retrieved 2019-06-20. {{cite web}}: Unknown parameter |dead-url= ignored (|url-status= suggested) (help)
  2. Posted by md zakirabegum mohammed a (2014-01-30). "DELICIOUS FOOD : How to make bamboo chicken". Zaakira786-tastyfoods.blogspot.com. Retrieved 2016-03-29.