ਬੈਜਨਾਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੈਜਨਾਥ ਭਾਰਤ ਦੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦਾ ਇੱਕ ਨਗਰ ਹੈ। ਇਹ ਜ਼ਿਲ੍ਹਾ ਹੈੱਡਕੁਆਰਟਰ, ਧਰਮਸ਼ਾਲਾ ਤੋਂ ਲਗਭਗ 50 ਕਿਲੋਮੀਟਰ ਹੈ। ਇੱਥੇ ਭਗਵਾਨ ਸ਼ਿਵ (ਬੈਜਨਾਥ) ਦਾ ਇੱਕ ਮੰਦਿਰ ਹੈ ਜਿਸ ਤੋਂ ਇਸ ਨਗਰ ਨੂੰ ਨਾਮ ਮਿਲ਼ਿਆ ਹੈ।

ਭੂਗੋਲ[ਸੋਧੋ]

ਬੈਜਨਾਥ ਪੱਛਮੀ ਹਿਮਾਲਾ ਦੀ ਧੌਲਾਧਾਰ ਲੜੀ ਵਿੱਚ ਇੱਕ ਛੋਟਾ ਜਿਹਾ ਸ਼ਹਿਰ ਹੈ, ਇਹ ਕਾਂਗੜਾ ਜ਼ਿਲ੍ਹੇ ਦੇ ਪਾਲਮਪੁਰ ਤੋਂ 16 ਕਿ.ਮੀ. ਹੈ। ਇਹ ਰਾਵਣ ਦੇ ਨੇੜੇ ਵੀ ਹੈ। ਹੋਰ ਨੇੜਲੇ ਕਸਬੇ ਪਪਰੋਲਾ, ਕਾਂਗੜਾ (51 ਕਿਲੋਮੀਟਰ) ਅਤੇ ਜੋਗਿੰਦਰ ਨਗਰ ਹਨ।

ਬੈਜਨਾਥ ਮੰਦਰ[ਸੋਧੋ]

ਬੈਜਨਾਥ ਦਾ ਸ਼ਿਵ ਮੰਦਰ

ਬੈਜਨਾਥ ਦਾ ਮੁੱਖ ਆਕਰਸ਼ਣ ਭਗਵਾਨ ਸ਼ਿਵ ਦਾ ਬੈਜਨਾਥ ਮੰਦਰ ਹੈ।

ਹੋਰ ਮੰਦਰ[ਸੋਧੋ]

ਹੋਰ ਧਰਮ ਅਸਥਾਨਾਂ ਵਿੱਚ ਸਾਂਸਲ ਵਿਖੇ ਮੁਕੁਟ ਨਾਥ ਮੰਦਿਰ (6 ਕਿਮੀ ), ਆਵਾਹੀ ਨਾਗ ਮੰਦਿਰ (1.5 ਕਿਮੀ), ਅਤੇ ਮਹਾਂਕਾਲ ਮੰਦਿਰ (5 ਕਿਮੀ) ਸ਼ਾਮਲ ਹਨ।

ਹਵਾਲੇ[ਸੋਧੋ]