ਰਾਵਣ
ਰਾਵਣ (ਲੰਕਾ ਦਾ ਰਾਜਾ) | |
---|---|
![]() ਰਾਵਣ | |
ਹੋਰ ਨਾਮ | ਰਾਵਣਸੁਰੁ ਦਸ਼ਮੁਖਾ ਦਸ਼ਾਨਾਨਾ (ਦਸ ਸਿਰਾ) |
ਤੋਂ ਪਹਿਲਾਂ | ਕੁਬੇਰ |
ਤੋਂ ਬਾਅਦ | ਵਿਭੀਸ਼ਣ |
ਨਿੱਜੀ ਜਾਣਕਾਰੀ | |
ਮਾਤਾ ਪਿੰਤਾ |
|
ਭੈਣ-ਭਰਾ | |
ਜੀਵਨ ਸਾਥੀ | |
ਬੱਚੇ |
|
ਹਿੰਦੂ ਮਿਥਿਹਾਸਕ ਰਾਮਾਇਣ ਦੇ ਅਨੁਸਾਰ, ਰਾਵਣ ਲੰਕਾ ਟਾਪੂ ਦਾ ਰਾਜਾ ਸੀ, ਜਿਸ ਵਿੱਚ ਉਹ ਮੁੱਖ ਖਲਨਾਇਕ ਹੈ ਅਤੇ ਉਸਨੂੰ ਇੱਕ ਰਾਕਸ਼ਸ (ਦੈਂਤ) ਮੰਨਿਆ ਜਾਂਦਾ ਹੈ।[1][2] ਰਾਮਾਇਣ ਵਿੱਚ, ਰਾਵਣ ਨੂੰ ਰਿਸ਼ੀ ਵਿਸ਼੍ਰਵ ਅਤੇ ਕੈਕਸੀ ਦੇ ਸਭ ਤੋਂ ਵੱਡੇ ਪੁੱਤਰ ਵਜੋਂ ਦਰਸਾਇਆ ਗਿਆ ਹੈ।[3][4] ਉਸਨੇ ਰਾਮ ਦੀ ਪਤਨੀ ਸੀਤਾ ਨੂੰ ਅਗਵਾ ਕਰ ਲਿਆ ਅਤੇ ਉਸਨੂੰ ਆਪਣੇ ਰਾਜ ਲੰਕਾ ਲੈ ਗਿਆ, ਜਿੱਥੇ ਉਸਨੇ ਉਸਨੂੰ ਅਸ਼ੋਕ ਵਾਟਿਕਾ ਵਿੱਚ ਰੱਖਿਆ। ਰਾਮ ਨੇ, ਵਾਨਰਾ ਰਾਜਾ ਸੁਗਰੀਵ ਅਤੇ ਉਸਦੀ ਵਾਨਰਾ ਦੀ ਫੌਜ ਦੇ ਸਮਰਥਨ ਨਾਲ, ਲੰਕਾ ਵਿੱਚ ਰਾਵਣ ਦੇ ਵਿਰੁੱਧ ਸੀਤਾ ਲਈ ਇੱਕ ਬਚਾਅ ਕਾਰਜ ਸ਼ੁਰੂ ਕੀਤਾ। ਬਾਅਦ ਵਿੱਚ ਰਾਵਣ ਨੂੰ ਮਾਰ ਦਿੱਤਾ ਗਿਆ, ਅਤੇ ਰਾਮ ਨੇ ਆਪਣੀ ਪਿਆਰੀ ਪਤਨੀ ਸੀਤਾ ਨੂੰ ਬਚਾਇਆ।[5][6]
ਇਸਨੂੰ ਆਪਣੇ ਦਸ ਸਿਰਾਂ (ਅਵਤਾਰਾਂ) ਕਰ ਕੇ ਵੀ ਜਾਣਿਆ ਜਾਂਦਾ ਹੈ। ਹਿੰਦੂ ਧਰਮ ਵਿੱਚ ਇਸਨੂੰ ਬਦੀ ਦਾ ਪ੍ਰਤੀਕ ਮੰਨਿਆ ਗਿਆ ਹੈ ਅਤੇ ਦੁਸ਼ਹਿਰੇ ਵਾਲੇ ਦਿਨ ਇਸ ਦੇ ਨਾਲ-ਨਾਲ ਇਸ ਦੇ ਭਰਾਵਾਂ ਮੇਘਨਾਥ ਅਤੇ ਕੁੰਭਕਰਨ ਦੇ ਬੁੱਤ ਵੀ ਸਾੜੇ ਜਾਂਦੇ ਹਨ।
ਰਾਵਣ, ਸ਼ਿਵ ਦਾ ਸ਼ਰਧਾਲੂ ਸੀ। ਉਸਨੂੰ ਇੱਕ ਪ੍ਰਾਚੀਨ ਸ੍ਰੀਲੰਕਾ ਦੇ ਅਸੁਰ ਰਾਜੇ, ਇੱਕ ਮਹਾਨ ਵਿਦਵਾਨ, ਇੱਕ ਬ੍ਰਾਹਮਣ, ਇੱਕ ਸਮਰੱਥ ਸ਼ਾਸਕ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਉਸਨੂੰ ਵੀਣਾ ਅਤੇ ਰਾਵਣ ਹੱਥਾ ਵਿੱਚ ਮੁਹਾਰਤ ਹਾਸਿਲ ਸੀ। ਉਸਨੂੰ ਦਸ ਸਿਰ ਵਾਲੇ ਬਹੁਤ ਸ਼ਕਤੀਸ਼ਾਲੀ ਰਾਜੇ ਵਜੋਂ ਦਰਸਾਇਆ ਗਿਆ ਹੈ। ਉਸਦੀ ਸਭ ਤੋਂ ਉੱਚੀ ਇੱਛਾ ਦੇਵਤਿਆਂ ਨੂੰ ਕਾਬੂ ਕਰਨ ਦੀ ਸੀ। ਉਸ ਦੇ ਦਸ ਸਿਰ ਛੇ ਸ਼ਾਸਤਰ ਅਤੇ ਚਾਰ ਵੇਦ ਦੇ ਗਿਆਨ ਨੂੰ ਦਰਸਾਉਂਦੇ ਹਨ। ਰਾਮਾਇਣ ਵਿੱਚ ਰਾਵਣ ਨੇ ਰਾਮ ਤੋਂ ਬਦਲਾ ਲੈਣ ਲਈ ਰਾਮ ਦੀ ਪਤਨੀ ਸੀਤਾ ਨੂੰ ਅਗਵਾ ਕਰ ਲਿਆ ਸੀ ਕਿਉਂਕਿ ਰਾਮ ਅਤੇ ਉਸ ਦੇ ਭਰਾ ਲਕਸ਼ਮਣ ਨੇ ਰਾਵਣ ਦੀ ਭੈਣ ਸ਼ਰੂਪਨਖਾ ਦਾ ਨੱਕ ਕੱਟ ਦਿੱਤਾ ਸੀ।[7]
ਰਾਵਣ ਨੂੰ ਤਾਮਿਲਾਂ ਅਤੇ ਹਿੰਦੂਆਂ ਦੁਆਰਾ ਭਾਰਤ ਦੇ ਕੁਝ ਹਿੱਸਿਆਂ ਪੂਜਿਆ ਜਾਂਦਾ ਹੈ ਅਤੇ ਸ਼੍ਰੀਲੰਕਾ ਅਤੇ ਬਾਲੀ (ਇੰਡੋਨੇਸ਼ੀਆ) ਵਿੱਚ ਵੀ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ।
ਨਿਰੁਕਤੀ
[ਸੋਧੋ]ਰਾਵਣ ਸ਼ਬਦ ਦਾ ਅਰਥ ਹੈ "ਗਰਜ"। ਐੱਫ. ਈ. ਪਰਗਿਟਰ ਅਨੁਸਾਰ, ਇਹ ਸ਼ਬਦ ਸ਼ਾਇਦ ਈਰਾਇਵੈਨ ਦਾ ਸੰਸਕ੍ਰਿਤਕਰਣ ਹੋ ਸਕਦਾ ਹੈ, ਇੱਕ ਪ੍ਰਭੂ ਜਾਂ ਰਾਜੇ ਦਾ ਤਮਿਲ ਨਾਮ ਹੈ।[8]
ਗੈਲਰੀ
[ਸੋਧੋ]-
ਇਹ ਮੂਰਤੀ ਪੰਜਾਬ ਦੇ ਸ਼ਹਿਰ ਪਾਇਲ ਦੇ ਬਾਹਰ ਬੀਜਾ ਸਡ਼ਕ ਦੇ ਨਾਲ ਬਣੀ ਹੋਈ ਹੈ। ਇਥੇ ਰਾਵਣ ਨੂੰ ਦੁਸਹਿਰੇ ਵਾਲ਼ੇ ਦਿਨ ਪੂਜਿਆ ਜਾਂਦਾ ਹੈ।
-
ਕੋਨਸਵਰਮ ਮੰਦਿਰ, ਸ੍ਰੀਲੰਕਾ ਵਿਖੇ ਰਾਵਣ ਦਾ ਬੁੱਤ
-
ਰਾਵਣ ਇੱਕ ਪਿੱਤਲ ਦੇ ਰਥ ਉੱਤੇ, ਸੀਅਰਸੋਲ ਰਾਜਬਾੜੀ, ਪੱਛਮੀ ਬੰਗਾਲ, ਭਾਰਤ.
ਹਵਾਲੇ
[ਸੋਧੋ]- ↑ Justin W. Henry, Ravana's Kingdom: The Ramayana and Sri Lankan History from Below, Oxford University Press, p.3
- ↑ Brown, Nathan Robert (2 August 2011). The Mythology of Supernatural: The signs and symbols behind the popular TV show. Berkley Boulevard books, Newwork. ISBN 9781101517529. Retrieved 12 May 2020.
- ↑ Wheeler, James Talboys (1869). The History of India from the Earliest Ages. Vol. II The Rámáyana and the Vedic period. N. Trubner & Co. p. 281.
- ↑ Brown, Nathan Robert (2 August 2011). The Mythology of Supernatural: The signs and symbols behind the popular TV show. Berkley Boulevard books, Newwork. ISBN 9781101517529. Retrieved 12 May 2020.
- ↑ Das, Subhamoy. "The Ramayana". Learn Religions. Retrieved 12 May 2020.
Summary by Stephen Knapp
- ↑ "Ravana". Encyclopædia Britannica. https://www.britannica.com/topic/Ravana. Retrieved 12 May 2020.
- ↑ "ਪੁਰਾਲੇਖ ਕੀਤੀ ਕਾਪੀ". Archived from the original on 2018-03-02. Retrieved 2018-05-09.
- ↑ https://www.scribd.com/doc/36055988/Early-Tamils-of-Ilangai#scribd