ਬੈਲੇ ਡੂ ਬੇਰੀ
Belle du Berry | |
---|---|
ਜਨਮ | Bénédicte Grimault 8 ਅਪ੍ਰੈਲ 1966 Berry-Bouy, near Bourges, France |
ਮੌਤ | 11 ਅਗਸਤ 2020 Le Kremlin-Bicêtre, France | (ਉਮਰ 54)
ਰਾਸ਼ਟਰੀਅਤਾ | French |
ਪੇਸ਼ਾ | Singer |
ਬੈਨੇਡਿਕਟ ਗ੍ਰਿਮਾਲਟ (8 ਅਪ੍ਰੈਲ 1966 -11 ਅਗਸਤ 2020) ਜਿਸ ਨੇ ਬੈਲੇ ਡੂ ਬੇਰੀ ਦੇ ਰੂਪ ਵਿੱਚ ਪ੍ਰਦਰਸ਼ਨ ਕੀਤਾ। ਬੈਲੇ ਦੂ ਬੇਰੀ ਇੱਕ ਫ੍ਰੈਂਚ ਗਾਇਕਾ, ਗੀਤਕਾਰ ਅਤੇ ਅਭਿਨੇਤਰੀ ਸੀ। ਉਹ ਬੈਂਡ ਪੈਰਿਸ ਕੰਬੋ ਦੀ ਮੁੱਖ ਗਾਇਕਾ ਸੀ।
ਜੀਵਨੀ
[ਸੋਧੋ]ਉਸ ਦਾ ਜਨਮ ਫਰਾਂਸ ਵਿੱਚ ਬੋਰਜ ਦੇ ਨੇੜੇ ਬੇਰੀ-ਬੌਈ ਵਿੱਚ ਹੋਇਆ ਸੀ। ਪੈਰਿਸ ਵਿੱਚ ਸਿਨੇਮਾਟੋਗ੍ਰਾਫੀ ਦੀ ਪੜਾਈ ਕਰਨ ਤੋਂ ਬਾਅਦ ਅਤੇ ਪੰਕ ਅੰਦੋਲਨ ਵੱਲ ਆਕਰਸ਼ਿਤ ਹੋਣ ਤੋਂ ਬਾਅਦ ਉਹ ਬੈਂਡ ਪਰਵਰਜ਼ ਪੋਲੀਮੋਰਫਸ ਇਨੋਰਗਨਿਸ (ਪੀਪੀਆਈ) ਵਿੱਚ ਸ਼ਾਮਲ ਹੋ ਗਈ ਅਤੇ ਸਟੇਜ ਦਾ ਨਾਮ ਬੈਲੇ ਡੂ ਬੇਰੀ ਰੱਖਿਆ। 1980 ਦੇ ਦਹਾਕੇ ਦੇ ਅੰਤ ਵਿੱਚ ਸਮੂਹ ਨੇ ਬੈਲੇਵਿਲ ਦੇ ਇੱਕ ਸਿਨੇਮਾ ਬੇਰੀ ਜ਼ੇਬਰ ਵਿੱਚ ਲੇਸ ਐਂਡੀਮੈਨਚੇਜ਼ ਦੇ ਨਾਲ ਗਾਇਆ। ਸੰਨ 1992 ਵਿੱਚ ਸੰਗੀਤਕ ਸੰਗ੍ਰਹਿ ਲੇਸ ਚੈਂਪੀਟਰੇਸ ਡੀ ਜੋਈ ਦੇ ਹਿੱਸੇ ਵਜੋਂ ਉਸਨੇ 1992 ਵਿੰਟਰ ਓਲੰਪਿਕ ਦੇ ਅੰਤ ਲਈ ਬੈਲੇ ਨੂੰ ਕੋਰੀਓਗ੍ਰਾਫ ਕਰਨ ਲਈ ਫਿਲਿਪ ਡਿਕੋਫਲ ਨਾਲ ਸਹਿਯੋਗ ਕੀਤਾ।[1]
ਬੈਲੇ ਡੂ ਬੇਰੀ ਦੀ 11 ਅਗਸਤ 2020 ਨੂੰ ਲੇ ਕ੍ਰੇਮਲਿਨ-ਬਿਸੇਟਰ ਵਿੱਚ ਕੈਂਸਰ ਨਾਲ ਮੌਤ ਹੋ ਗਈ।[2]
ਡਿਸਕੋਗ੍ਰਾਫੀ
[ਸੋਧੋ]- ਕੁਇਜ਼ (2009)
ਫ਼ਿਲਮੋਗ੍ਰਾਫੀ
[ਸੋਧੋ]- ਲੌਟਰੈਕ (1998)
- ਰਾਓਲ ਅਤੇ ਜੋਸੀਲੀਨ (2000)
ਟੈਲੀਵਿਜ਼ਨ
[ਸੋਧੋ]- ਵਿਵੇਮੈਂਟ ਡਾਇਮੈਨਚ (2002)
ਹਵਾਲੇ
[ਸੋਧੋ]- ↑ "Belle du Berry, chanteuse de Paris Combo, est morte". Le Monde (in French). 12 August 2020.
{{cite web}}
: CS1 maint: unrecognized language (link) - ↑ "La chanteuse Belle du Berry, voix du groupe Paris Combo". Franceinfo (in French). 12 August 2020.
{{cite web}}
: CS1 maint: unrecognized language (link)
ਬਾਹਰੀ ਲਿੰਕ
[ਸੋਧੋ]- Belle du Berryਉੱਤੇ ਡਿਸਕੋਗ੍ਰਾਫੀਚਰਚਾ
- ਬੈਲੇ ਡੂ ਬੇਰੀ, ਇੰਟਰਨੈੱਟ ਮੂਵੀ ਡੈਟਾਬੇਸ 'ਤੇ