ਬੈਸਟ ਬੇਕਰੀ ਮੁਕੱਦਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਬੈਸਟ ਬੇਕਰੀ ਮੁਕੱਦਮਾ (ਇਸਨੂੰ ਤੁਲਸੀ ਬੇਕਰੀ ਕੇਸ ਵੀ ਕਿਹਾ ਜਾਂਦਾ ਹੈ), ਇੱਕ ਕਾਨੂੰਨੀ ਮੁਕੱਦਮਾ ਹੈ ਜਿਹੜਾ ਗੁਜਰਾਤ ਦੇ ਵਡੋਦਰਾ ਜਿਲੇਦੇ ਹਨੂੰਮਾਨ ਟੇਕਰੀ ਇਲਾਕੇ ਵਿੱਚ ਬੇਸਟ ਬੇਕਰੀ ਦੀ ਇਮਾਰਤ ਵਿੱਚ 14 ਲੋਕਾਂ ਨੂੰ ਸਾੜ ਕੇ ਜਾਨੋਂ ਮਾਰ ਦਿੱਤੇ ਜਾਣ ਨਾਲ ਜੁੜਿਆ ਹੈ। [1] ਇਹ ਘਟਨਾ 1 ਮਾਰਚ 2002. ਦੀ ਅੱਧੀ ਰਾਤ ਨੂੰ ਹੋਈ। ਅਤੇ ਭੀੜ ਨੇ ਬੇਕਰੀ ਦੇ ਮਾਲਕ ਸ਼ੇਖ ਪਰਿਵਾਰ ਨੂੰ ਨਿਸ਼ਾਨ ਬਣਾਇਆ ਸੀ ਜਿਸਨੇ ਆਪਣੇ ਘਰ ਦੇ ਅੰਦਰ ਕੁਝ ਮਜਦੂਰਾਂ ਸਮੇਤ ਪਨਾਹ ਲਈ ਹੋਈ ਸੀ। ਮਰਨ ਵਾਲਿਆਂ ਵਿੱਚ ਦੋ ਹਿੰਦੂ ਮਜਦੂਰ ਸ਼ਾਮਲ ਸਨ।[2] ਇਹ ਮੁਕੱਦਮਾ 2002 ਦੀ ਗੁਜਰਾਤ ਹਿੰਸਾ ਵਿੱਚ ਵਕਤ ਦੀ ਗੁਜਰਾਤ ਸਰਕਾਰ ਦੀ ਕਥਿਤ ਮਿਲੀਭੁਗਤ ਦਾ ਪ੍ਰਤੀਕ ਬਣ ਗਿਆ ਹੈ। [3]

ਹਵਾਲੇ[ਸੋਧੋ]