ਸਮੱਗਰੀ 'ਤੇ ਜਾਓ

ਬੋਰਿਸ ਗੋਦੂਨੋਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੋਰਿਸ ਗੋਦੂਨੋਵ

ਬੋਰਿਸ ਫਿਉਦਰੋਵਿਚ ਗੋਦੂਨੋਵ (Lua error in package.lua at line 80: module 'Module:Lang/data/iana scripts' not found., IPA: [bɐˈrʲis ɡədʊˈnof]; ਲਗਪਗ 1551 – 23 ਅਪ੍ਰੈਲ 1605) ਲਗਪਗ 1585 ਤੋਂ 1598 ਤੱਕ ਰੂਸ ਦਾ ਰੀਜੈਂਟ, ਜ਼ਾਰ ਫ਼ਿਓਦਰ ਪਹਿਲੇ ਦਾ ਮੁੱਖ ਸਲਾਹਕਾਰ ਅਤੇ ਫਿਰ 1598 ਤੋਂ 1605 ਤੱਕ ਰੂਸ ਦਾ ਜ਼ਾਰ (ਬਾਦਸ਼ਾਹ) ਰਿਹਾ। ਉਹਦੀ ਹਕੂਮਤ ਦੇ ਆਉਣ ਨਾਲ ਹੀ ਰੂਸ ਬਿਪਤਾਵਾਂ ਦੇ ਦੌਰ (1598–1613) ਵਿੱਚ ਦਾਖਲ ਹੋ ਗਿਆ। ਪ੍ਰਾਚੀਨ ਕਥਾ ਦੇ ਅਨੁਸਾਰ, ਗੋਦੂਨੋਵ ਪਰਵਾਰ ਤਾਤਾਰ ਰਾਜਕੁਮਾਰ ਚੇਟ ਦੇ ਵੰਸ਼ ਵਿੱਚੋਂ ਸੀ ਅਤੇ ਇਹ 14ਵੀਂ ਸਦੀ ਵਿੱਚ ਰੂਸ ਆਕੇ ਬਸਿਆ ਸੀ। ਬੋਰਿਸ, ਫ਼ਿਓਦਰ ਗੋਦੂਨੋਵ, ਇੱਕ ਆਮ ਜਮੀਂਦਾਰ ਦਾ ਪੁੱਤਰ ਸੀ। ਆਪਣੇ ਪਿਤਾ ਦੀ ਮੌਤ ਦੇ ਬਾਅਦ, ਉਹ ਭਿਅੰਕਰ ਇਵਾਨ ਦੀ ਅਦਾਲਤ ਵਿੱਚ ਇੱਕ ਉੱਚ ਪਦ ਉੱਤੇ ਪੁੱਜਣ ਵਾਲੇ ਉਸਦੇ ਚਾਚਾ, ਦਿਮਿਤਰੀ ਗੋਦੂਨੋਵ ਨੇ ਪਾਲਿਆ ਸੀ।

ਗੈਲਰੀ

[ਸੋਧੋ]

ਹਵਾਲੇ

[ਸੋਧੋ]