ਬੋਲੋਨੀ ਯੂਨੀਵਰਸਿਟੀ
Università di Bologna | |
ਲਾਤੀਨੀ: [Universitas Bononiensis] Error: {{Lang}}: text has italic markup (help) | |
ਮਾਟੋ | Petrus ubique pater legum Bononia mater[1] (Latin) |
---|---|
ਅੰਗ੍ਰੇਜ਼ੀ ਵਿੱਚ ਮਾਟੋ | St. Peter is everywhere the father of the law, Bologna is its mother |
ਕਿਸਮ | Public |
ਸਥਾਪਨਾ | ਅੰ. 1088 |
ਰੈਕਟਰ | Francesco Ubertini |
ਵਿੱਦਿਅਕ ਅਮਲਾ | 2,850 |
ਵਿਦਿਆਰਥੀ | 82,363 |
ਅੰਡਰਗ੍ਰੈਜੂਏਟ]] | 52,787 |
ਪੋਸਟ ਗ੍ਰੈਜੂਏਟ]] | 29,576 |
ਟਿਕਾਣਾ | , |
ਕੈਂਪਸ | ਸ਼ਹਿਰੀ (ਯੂਨੀਵਰਸਿਟੀ ਟਾਊਨ) |
ਖੇਡ ਟੀਮਾਂ | CUSB |
ਰੰਗ | Red |
ਮਾਨਤਾਵਾਂ | ਕੋਓਮਬਰਾ ਗਰੁੱਪ, ਉਤਰੇਖਤ ਨੈਟਵਰਕ, [[ਮੈਡੀਟੇਰੀਅਨ ਯੂਨੀਵਰਸਿਟੀਆਂ ਦੀ ਯੂਨੀਅਨ] ਯੂਐਨਆਈਐਮਈਡੀ]] |
ਵੈੱਬਸਾਈਟ | www.unibo.it |
ਬੋਲੋਨੀ ਯੂਨੀਵਰਸਿਟੀ (Italian: Università di Bologna, UNIBO) 1088 ਵਿੱਚ ਸਥਾਪਤ ਕੀਤੀ ਗਈ, ਇਹ ਨਿਰੰਤਰ ਸਰਗਰਮੀ ਵਿੱਚ ਰਹੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ,[2] ਨਾਲ ਹੀ ਇਟਲੀ ਅਤੇ ਯੂਰਪ ਦੀਆਂ ਪ੍ਰਮੁੱਖ ਅਕਾਦਮਿਕ ਸੰਸਥਾਵਾਂ ਵਿਚੋਂ ਇੱਕ ਹੈ।[3] ਇਹ ਸਭ ਤੋਂ ਵੱਧ ਵੱਕਾਰੀ ਇਤਾਲਵੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ, ਜੋ ਆਮ ਤੌਰ ਤੇ ਰਾਸ਼ਟਰੀ ਰੈੰਕਿੰਗ ਵਿੱਚ ਪਹਿਲੇ ਸਥਾਨ ਤੇ ਹੈ।[4][5]
ਇਹ ਵਿਦਿਆਰਥੀਆਂ ਅਤੇ ਮਾਸਟਰਾਂ ਦੀਆਂ ਕਾਰਪੋਰੇਸ਼ਨਾਂ ਲਈ ਯੂਨੀਵਰਸਟਾਸ ਪਦ ਦੀ ਵਰਤੋਂ ਕਰਨ ਲਈ ਅਧਿਐਨ ਦਾ ਪਹਿਲਾ ਸਥਾਨ ਸੀ, ਜੋ ਇਟਲੀ ਦੇ ਬੋਲੋਨੀ ਵਿੱਚ ਸਥਿਤ ਸੰਸਥਾ ਨੂੰ ਪਰਿਭਾਸ਼ਤ ਕਰਨ ਲਈ ਵਰਤਿਆ ਗਿਆ ਸੀ। [6] ਯੂਨੀਵਰਸਿਟੀ ਦਾ ਮਾਟੋ ਅਲਮਾ ਮਾਤਰ ਸਟੂਡੋਰਿਊਮ ਅਤੇ ਤਾਰੀਖ ਏ.ਡੀ. 1088 ਹੈ, ਅਤੇ ਇਸਦੇ ਤਕਰੀਬਨ 85,500 ਵਿਦਿਆਰਥੀ ਇਸਦੇ 11 ਸਕੂਲਾਂ ਵਿੱਚ ਹਨ ਪੜ੍ਹਦੇ ਹਨ।[7] ਇਸ ਦੇ ਕੈਂਪਸ ਰਵੇਨਾ, ਫੋਰਲੀ, ਸਿਸੇਨਾ ਅਤੇ ਰਿਮਿਨੀ ਵਿੱਚ ਅਤੇ ਵਿਦੇਸ਼ੀ ਸ਼ਾਖਾ ਕੇਂਦਰ ਬਿਊਨਸ ਏਅਰਸ ਵਿੱਚ ਹੈ।[8] ਇਸ ਵਿੱਚ ਕਾਲਜੀਓ ਸੁਪੀਰੀਓਰ ਡੀ ਬੋਲੋਨੀ ਨਾਮਕ ਉੱਤਮਤਾ ਦਾ ਇੱਕ ਸਕੂਲ ਵੀ ਹੈ। ਬੋਲੋਨੀ ਯੂਨੀਵਰਸਿਟੀ ਦਾ ਇੱਕ ਐਸੋਸੀਏਟ ਪ੍ਰਕਾਸ਼ਕ ਬੋਲੋਨੀਆ ਯੂਨੀਵਰਸਿਟੀ ਪ੍ਰੈਸ ਐਸ.ਪੀ.ਏ. (ਬੀਯੂਪੀ) ਹੈ।
ਇਤਿਹਾਸ
[ਸੋਧੋ]ਇਸ ਦੀ ਸਥਾਪਨਾ ਦੀ ਤਾਰੀਖ਼ ਬੇਯਕੀਨੀ ਹੈ ਪਰੰਤੂ ਸਭ ਤੋਂ ਵੱਧ ਸਰੋਤਾਂ ਦਾ ਇਹ ਮੰਨਣਾ ਹੈ ਕਿ ਇਹ 1088 ਈਸਵੀ ਹੈ। ਯੂਨੀਵਰਸਿਟੀ ਨੂੰ 1158 ਵਿੱਚ ਫਰੈਡਰਿਕ ਪਹਿਲਾ ਬਾਰਬਾਰੋਸਾ ਤੋਂ ਇੱਕ ਚਾਰਟਰ ਮਿਲਿਆ ਸੀ, ਪਰ 19 ਵੀਂ ਸਦੀ ਵਿੱਚ, ਜਿਓਸੁਆ ਕਾਰਡੁਕੀ ਦੀ ਅਗਵਾਈ ਵਿੱਚ ਇਤਿਹਾਸਕਾਰਾਂ ਦੀ ਇੱਕ ਕਮੇਟੀ ਨੇ ਯੂਨੀਵਰਸਿਟੀ ਦੀ ਸਥਾਪਨਾ ਦਾ ਪਤਾ ਲਗਾਇਆ ਕਿ ਇਹ 1088 ਸੀ, ਜਿਸ ਅਨੁਸਾਰ ਇਹ ਦੁਨੀਆ ਵਿੱਚ ਸਭ ਤੋਂ ਪੁਰਾਣੀ ਨਿਰੰਤਰ ਚੱਲਣ ਵਾਲੀ ਯੂਨੀਵਰਸਿਟੀ ਬਣ ਜਾਂਦੀ ਹੈ। .[9][10][11]
ਯੂਨੀਵਰਸਿਟੀ ਦੁਆਰਾ ਤਿਆਰ ਕੀਤੇ ਗਏ ਸਭ ਤੋਂ ਪਹਿਲੇ ਗ੍ਰੰਥਾਂ ਵਿੱਚੋਂ ਇੱਕ ਅਤੇ ਮੱਧ ਯੁੱਗ ਵਿੱਚ ਬਾਕੀ ਯੂਰਪ ਦੁਆਰਾ ਵਰਤਿਆ ਗਿਆ ਇੱਕ 1180 ਵਿੱਚ ਪ੍ਰਕਾਸ਼ਿਤ ਰੋਜ਼ਰ ਫਗਾਰਡ ਦਾ "ਚਿਰੁਰਗਿਆ" ਸੀ।
ਯੂਨੀਵਰਸਿਟੀ ਦਾ ਉਭਾਰ ਸਿਟੀ ਕਾਨੂੰਨਾਂ ਤੋਂ ਸੁਰੱਖਿਆ ਲਈ "ਕੌਮਾਂ" (ਜਿਸ ਨੂੰ ਕੌਮੀਅਤ ਨਾਲ ਜੋੜਿਆ ਗਿਆ ਸੀ) ਕਹਾਉਂਦੀਆਂ ਵਿਦੇਸ਼ੀ ਵਿਦਿਆਰਥੀਆਂ ਦੇ ਆਪਸੀ ਸਹਿਯੋਗ ਦੀਆਂ ਸੁਸਾਇਟੀਆਂ ਦੇ ਦੁਆਲੇ ਹੋਇਆ ਜੋ ਉਨ੍ਹਾਂ ਦੇ ਦੇਸ਼ਵਾਸੀਆਂ ਦੇ ਅਪਰਾਧਾਂ ਅਤੇ ਕਰਜ਼ਿਆਂ ਲਈ ਵਿਦੇਸ਼ੀ ਲੋਕਾਂ ਤੇ ਸਮੂਹਕ ਸਜ਼ਾ ਦਿੰਦੇ ਸਨ। ਇਹਨਾਂ ਵਿਦਿਆਰਥੀਆਂ ਨੇ ਫਿਰ ਉਨ੍ਹਾਂ ਕੋਲੋਂ ਪੜ੍ਹਨ ਲਈ ਸ਼ਹਿਰ ਦੇ ਵਿਦਵਾਨਾਂ ਨੂੰ ਤਨਖ਼ਾਹ ਤੇ ਰੱਖ ਲਿਆ। ਸਮੇਂ ਦੇ ਨਾਲ-ਨਾਲ ਵੱਖ-ਵੱਖ "ਕੌਮਾਂ" ਨੇ ਵੱਡੇ ਸੰਗਠਨਾਂ ਜਾਂ ਯੂਨੀਵਰਸਿਟੀਆਂ ਦਾ ਨਿਰਮਾਣ ਕਰਨ ਦਾ ਫੈਸਲਾ ਕੀਤਾ - ਇਸ ਤਰ੍ਹਾਂ ਯੂਨੀਵਰਸਿਟੀ ਦੀ ਸ਼ਹਿਰ ਨਾਲ ਸਮੂਹਿਕ ਸੌਦੇਬਾਜ਼ੀ ਦੀ ਮਜ਼ਬੂਤ ਸਥਿਤੀ ਸਾਹਮਣੇ ਆਈ, ਉਸ ਸਮੇਂ ਤੱਕ ਇਨ੍ਹਾਂ ਨੂੰ ਪੜ੍ਹਨ ਆਏ ਵਿਦੇਸ਼ੀ ਵਿਦਿਆਰਥੀਆਂ ਤੋਂ ਤਕੜੀ ਆਮਦਨੀ ਹੋਣ ਲੱਗੀ ਸੀ, ਜੇ ਉਨ੍ਹਾਂ ਨਾਲ ਠੀਕ ਸਲੂਕ ਨਹੀਂ ਸੀ ਹੁੰਦਾ ਤਾਂ ਉਹ ਛਡ ਕੇ ਚਲੇ ਜਾਂਦੇ। ਬੋਲੋਨੀ ਵਿਚਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਵਧੇਰੇ ਅਧਿਕਾਰ ਪ੍ਰਾਪਤ ਹੋਏ, ਅਤੇ ਸਮੂਹਕ ਸਜ਼ਾ ਖ਼ਤਮ ਹੋ ਗਈ। ਯੂਨੀਵਰਸਿਟੀ ਵਿਚਲੇ ਪ੍ਰੋਫੈਸਰਾਂ ਦੇ ਤੌਰ ਤੇ ਸੇਵਾ ਕਰਨ ਵਾਲੇ ਵਿਦਵਾਨਾਂ ਨਾਲ ਸਮੂਹਿਕ ਸੌਦੇਬਾਜ਼ੀ ਕੀਤੀ ਗਈ ਸੀ। ਵਿਦਿਆਰਥੀ ਹੜਤਾਲ ਦੀ ਸ਼ੁਰੂਆਤ ਜਾਂ ਧਮਕੀ ਨਾਲ ਵਿਦਿਆਰਥੀ ਕੋਰਸਾਂ ਦੀ ਸਮਗਰੀ ਅਤੇ ਪ੍ਰੋਫੈਸਰਾਂ ਨੂੰ ਪ੍ਰਾਪਤ ਹੋਣ ਵਾਲੀ ਤਨਖ਼ਾਹ ਦੇ ਰੂਪ ਵਿੱਚ ਆਪਣੀਆਂ ਮੰਗਾਂ ਨੂੰ ਲਾਗੂ ਕਰਵਾ ਸਕਦੇ ਹਨ। ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ ਭਰਤੀ ਕਰਨ, ਹਟਾਉਣ ਅਤੇ ਉਨ੍ਹਾਂ ਦੀ ਤਨਖਾਹ ਦਾ ਨਿਰਧਾਰਨ ਕਰਨ ਲਈ ਇੱਕ ਚੁਣੀ ਹੋਈ ਕੌਂਸਲ ਕਰਦੀ ਸੀ ਜਿਸ ਵਿੱਚ ਹਰੇਕ "ਰਾਸ਼ਟਰ" ਦੇ ਦੋ ਚੁਣੇ ਹੋਏ ਨੁਮਾਇੰਦੇ ਹੁੰਦੇ ਸਨ। ਇਹ ਕੌਂਸਲ ਸੰਸਥਾ ਨੂੰ ਸੰਚਾਲਤ ਕਰਦੀ ਸੀ, ਸਭ ਮਹੱਤਵਪੂਰਨ ਫੈਸਲਿਆਂ ਦੀ ਪੁਸ਼ਟੀ ਲਈ ਸਾਰੇ ਵਿਦਿਆਰਥੀਆਂ ਦੀ ਬਹੁਗਿਣਤੀ ਦੀ ਵੋਟ ਲੋੜੀਂਦੀ ਸੀ। ਪ੍ਰੋਫੈਸਰਾਂ ਨੂੰ ਵੀ ਜੁਰਮਾਨਾ ਕੀਤਾ ਜਾ ਸਕਦਾ ਸੀ ਜੇ ਉਹ ਸਮੇਂ ਤੇ ਕਲਾਸਾਂ ਨੂੰ ਖਤਮ ਕਰਨ ਵਿੱਚ ਅਸਫਲ ਹੁੰਦੇ, ਜਾਂ ਸੈਮੈਸਟਰ ਦੇ ਅਖੀਰ ਤੱਕ ਪੂਰਾ ਕੋਰਸ ਮੈਟੀਰੀਅਲ ਖਤਮ ਨਹੀਂ ਸੀ ਕਰਦੇ। ਇੱਕ ਵਿਦਿਆਰਥੀ ਕਮੇਟੀ, "ਡੀਨਾਊਂਸਰ ਆਫ਼ ਪ੍ਰੋਫੈਸਰਜ਼", ਉਹਨਾਂ ਤੇ ਲਗਾਮ ਰੱਖਦੀ ਅਤੇ ਕਿਸੇ ਦੁਰਵਿਵਹਾਰ ਦੀ ਰਿਪੋਰਟ ਦਿੰਦੀ। ਪ੍ਰੋਫੈਸਰ ਆਪ ਵੀ ਸ਼ਕਤੀਹੀਣ ਨਹੀਂ ਸਨ, ਕਿਉਂਕਿ ਉਹ ਕਾਲਜ ਆਫ ਟੀਚਰਜ਼ ਦਾ ਗਠਨ ਕਰਦੇ ਸਨ, ਅਤੇ ਪ੍ਰੀਖਿਆ ਫੀਸ ਅਤੇ ਡਿਗਰੀ ਦੀਆਂ ਜ਼ਰੂਰਤਾਂ ਨੂੰ ਨਿਰਧਾਰਤ ਕਰਨ ਦੇ ਹੱਕ ਉਨ੍ਹਾਂ ਨੂੰ ਹਾਸਲ ਸਨ। ਆਖਿਰਕਾਰ, ਸ਼ਹਿਰ ਨੇ ਇਸ ਪ੍ਰਬੰਧ ਨੂੰ ਖਤਮ ਕਰ ਦਿੱਤਾ, ਟੈਕਸਾਂ ਵਿੱਚੋਂ ਪ੍ਰੋਫੈਸਰਾਂ ਨੂੰ ਤਨਖ਼ਾਹ ਦੇ ਕੇ ਇਸ ਨੂੰ ਇੱਕ ਚਾਰਟਰਡ ਪਬਲਿਕ ਯੂਨੀਵਰਸਿਟੀ ਬਣਾ ਦਿੱਤਾ।[12]
ਹਵਾਲੇ
[ਸੋਧੋ]- ↑ Charters of foundation and early documents of the universities of the Coimbra Group, Hermans, Jos. M. M., ISBN 90-5867-474-6
- ↑ Nuria Sanz, Sjur Bergan: "The heritage of European universities", 2nd edition, Higher Education Series No. 7, Council of Europe, 2006, ISBN, p. 136
- ↑ "Censis, la classifica delle università: Bologna ancora prima".
- ↑ Alma Mater superstar: stacca le concorrenti tra le mega università, by Ilaria Venturi.
- ↑ http://www.webometrics.info/en/Ranking_Europe
- ↑ Nove secoli di storia - Università di Bologna
- ↑ "Schools". University of Bologna. Retrieved 22 December 2015.
- ↑ "Campuses and Structures". University of Bologna. Retrieved 22 December 2015.
- ↑ Top Universities Archived 2008-01-15 at the Wayback Machine. World University Rankings Retrieved 2010-1-6
- ↑ Our History - Università di Bologna
- ↑ Paul L. Gaston (2012). The Challenge of Bologna: What United States Higher Education Has to Learn from Europe, and Why It Matters That We Learn It. Stylus Publishing, LLC. p. 18. ISBN 978-1-57922-502-5.
- ↑ A University Built by the Invisible Hand, by Roderick T. Long. This article was published in the Spring 1994 issue of Formulations, by the Free Nation Foundation.