ਬੋੱਜਾ ਤਾਰਕਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੋੱਜਾ ਤਾਰਕਮ
ਜਨਮ(1939-06-27)27 ਜੂਨ 1939
ਕੰਦੀਕੁੱਪਾ ਪਿੰਡ, ਪੂਰਬੀ ਗੋਦਾਵਰੀ ਜ਼ਿਲ੍ਹਾ, ਆਂਧਰ ਪ੍ਰਦੇਸ਼, ਭਾਰਤ
ਮੌਤ16 ਸਤੰਬਰ 2016(2016-09-16) (ਉਮਰ 77)
ਰਾਸ਼ਟਰੀਅਤਾਭਾਰਤੀ
ਰਾਜਨੀਤਿਕ ਦਲਅਨੁਸੂਚਿਤ ਜਾਤੀ ਦੇ ਵਿਦਿਆਰਥੀ ਫੈਡਰੇਸ਼ਨ, ਪ੍ਰਧਾਨ ਭਾਰਤ ਦੀ ਰਿਪਬਲਿਕਨ ਪਾਰਟੀ
ਜੀਵਨ ਸਾਥੀਵਿਜੈ ਭਾਰਤੀ
ਬੱਚੇਡਾ. ਮਹਿਤਾ, ਰਾਹੁਲ ਬੋੱਜਾ (ਆਈਏਐਸ)

ਬੋੱਜਾ ਤਾਰਕਮ (27 ਜੂਨ 1939 – 16 ਸਤੰਬਰ 2016)  ਇੱਕ ਪ੍ਰਸਿੱਧ ਕਵੀ, ਲੇਖਕ, ਸਾਮਾਜਕ ਅਤੇ ਰਾਜਨੀਤਕ ਕਾਰਕੁੰਨ ਅਤੇ ਭਾਰਤ ਦਾ ਇੱਕ ਸੀਨੀਅਰ ਮਨੁੱਖੀ ਅਧਿਕਾਰ ਸਮਰਥਕ ਸੀ। ਉਹ ਆਂਧਰ ਪ੍ਰਦੇਸ਼ ਉੱਚ ਅਦਾਲਤ ਵਿੱਚ ਇੱਕ ਪ੍ਰਤਿਬਧ ਵਕੀਲ ਹੋਣ ਦੇ ਨਾਲ ਨਾਲ ਰਾਜ ਵਿੱਚ ਦਲਿਤਾਂ ਦੀਆਂ ਸਮਸਿਆਵਾਂ ਲਈ ਵੀ ਕਰੜੀ ਲੜਾਈ ਲੜ ਰਿਹਾ ਸੀ। 

ਜੀਵਨੀ[ਸੋਧੋ]

ਛੋਟੀ ਉਮਰ[ਸੋਧੋ]

ਬੋੱਜਾ ਤਾਰਕਮ ਦਾ ਜਨਮ ਭਾਰਤ ਦੇ ਰਾਜ ਆਂਧਰ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜਿਲ੍ਹੇ ਦੇ ਕੰਦੀਕੁੱਪਾ ਪਿੰਡ ਵਿੱਚ ਹੋਇਆ ਸੀ। ਉਸਦੇ ਮਾਤਾ-ਪਿਤਾ ਅੱਪਲਾਸਵਾਮੀ ਅਤੇ ਮਵੁੱਲਅੰਮਾ ਸਨ। ਉਸ ਦਾ ਪਿਤਾ, ਬੋੱਜਾ ਅੱਪਲਾਸਵਮੀ ਤੱਟੀ ਆਂਧਰ  ਵਿੱਚ ਐਸਸੀਐਫ ਨੇਤਾਵਾਂ ਵਿੱਚੋਂ ਇੱਕ ਸੀ ਅਤੇ 1951 ਅਤੇ 1955 ਵਿੱਚ ਪੂਰਬੀ ਗੋਦਾਵਰੀ ਜਿਲ੍ਹੇ ਵਿੱਚ ਅਮਲਾਪੁਰਮ ਨਿਰਵਾਚਨ ਖੇਤਰ ਤੋਂ  ਵਿਧਾਨ ਸਭਾ ਲਈ ਦੋ ਵਾਰ ਚੁਣਿਆ  ਗਿਆ ਸੀ। [1][2]

ਸਿੱਖਿਆ ਅਤੇ ਸਰਗਰਮੀ[ਸੋਧੋ]

ਉਸ ਨੇ ਬੀਏ ਦੀ ਡਿਗਰੀ ਪੀਥਾਪੁਰਮ ਰਾਜਾ ਕਾਲਜ, ਕਾਕੀਨਾਡਾ ਤੋਂ ਅਤੇ ਐਲਐਲਬੀ ਦੀ ਡਿਗਰੀ, ਉਸਮਾਨੀਆ ਯੂਨੀਵਰਸਿਟੀ, ਹੈਦਰਾਬਾਦ ਤੋਂ ਪੂਰੀ ਕੀਤੀ ਸੀ। 1975 ਦੀ ਆਂਤਰਿਕ ਐਮਰਜੈਂਸੀ ਦੇ ਦੌਰਾਨ ਉਸ ਨੇ ਮਾਨਵ ਅਧਿਕਾਰਾਂ ਦੀ ਰੱਖਿਆ ਲਈ ਲਗਾਤਾਰ ਸੰਘਰਸ਼ ਕੀਤਾ ਸੀ, ਜਿਸਦੇ ਲਈ ਉਸ ਨੂੰ ਗਿਰਫਤਾਰ ਕਰ ਜੇਲ੍ਹ ਭੇਜ ਦਿੱਤਾ ਗਿਆ ਸੀ। ਉਸ ਨੇ 1986 ਦੇ ਆਂਧਰ ਦਲਿਤ ਅੰਦੋਲਨ ਵਿੱਚ ਨਾ ਸਿਰਫ ਸਰਗਰਮ ਤੌਰ ਤੇ ਭਾਗ ਲਿਆ ਸਗੋਂ ਉਹ ਉਸਦੇ ਇੱਕ ਆਗੂ ਮੈਬਰਾਂ ਵਿੱਚੋਂ ਇੱਕ ਵੀ ਸੀ।

ਕੇਸ[ਸੋਧੋ]

ਚੁੰਦੂਰ ਕਤਲੇਆਮ/ਸੁੰਦੂਰ ਕਤਲੇਆਮ (1991)[ਸੋਧੋ]

ਉਹ ਸੁੰਦੂਰ ਕਤਲੇਆਮ ਮਾਮਲੇ ਲਈ ਆਂਧ੍ਰ ਪ੍ਰਦੇਸ਼ ਉੱਚ ਅਦਾਲਤ ਵਿੱਚ ਸੀਨੀਅਰ ਸਰਕਾਰੀ ਵਕੀਲ ਸੀ। ਦਲਿਤ ਕੈਮਰੇ ਦੇ ਸਾਹਮਣੇ  ਇੱਕ ਇੰਟਰਵਿਊ ਦੇ ਦੌਰਾਨ ਉਸ  ਕਿਹਾ ਕਿ ਸੁੰਦੂਰ ਮਾਮਲੇ ਵਿੱਚ ਜੋ ਨਿਆਂ ਹੋਇਆ ਉਹ ਪੱਖਪਾਤੀ, ਅਤਾਰਕਿਕ ਅਤੇ ਜਾਤੀਵਾਦੀ ਸੀ। ਜੋ ਦਲੀਲ਼ ਉੱਚ ਅਦਾਲਤ ਨੇ ਦਿੱਤੀ ਗਈ ਉਹ ਅਪਰਾਧਿਕ ਕਾਨੂੰਨ ਸ਼ਾਸਤਰ ਅਤੇ ਪ੍ਰਮਾਣ ਦੀ ਸਮਝਦਾਰੀ ਦੇ ਸਾਰੇ ਸਿਧਾਂਤਾਂ ਦੇ ਵਿਪਰੀਤ ਸੀ। ਹੇਠਲੀ ਅਦਾਲਤ ਨੇ ਜੋ ਪਹਿਲਾਂ ਫ਼ੈਸਲਾ ਦਿੱਤਾ ਸੀ ਉਸ ਵਿੱਚ ਪੂਰੇ ਸਬੂਤਾਂ ਦੀ ਵਿਸਤਾਰ ਨਾਲ ਚਰਚਾ ਕੀਤੀ ਗਈ ਸੀ, ਅਤੇ ਇੱਕ ਸਿੱਕੇਬੰਦ ਸਿੱਟਾ ਕਢਿਆ ਸੀ। ਲੇਕਿਨ ਬਦਕਿਸਮਤੀ ਨਾਲ ਉੱਚ ਅਦਾਲਤ ਨੇ, ਨਿਆਂ ਦੇ ਸਾਰੇ ਮਾਪਦੰਡ ਅਤੇ ਮਿਸਾਲਾਂ ਨੂੰ ਇੱਕ ਤਰਫ ਰੱਖ ਕੇ ਇੱਕ ਬਹੁਤ ਹੀ ਅਵਿਗਿਆਨਕ ਦਲੀਲ਼ ਦਿੱਤੀ, ਜੋ ਅਪਰਾਧਿਕ ਕਾਨੂੰਨ ਸ਼ਾਸਤਰ ਲਈ ਅਗਿਆਤ ਹੈ, ਅਤੇ ਸਾਰੇ ਆਰੋਪੀਆਂ ਨੂੰ ਬਰੀ ਕਰ ਦਿੱਤਾ।[3] [ਇਹ ਰਾਏ ਹੈ, ਤਥ ਨਹੀਂ]

ਉਹ ਮਨੁੱਖੀ ਅਧਿਕਾਰ ਕਾਰਕੁੰਨ ਸੀ ਅਤੇ ਦਲਿਤਾਂ ਦੇ ਅਧਿਕਾਰਾਂ ਲਈ ਵਿਸ਼ੇਸ਼ ਤੌਰ ਤੇ ਖੜ੍ਹਦਾ ਸੀ। ਉਸ ਨੇ ਸੁਪਰੀਮ ਕੋਰਟ ਵਿਚ ਪੁਲਿਸ ਵੱਲੋਂ ਕੀਤੇ ਗਏ ਮੁਕਾਬਲਿਆਂ ਦੇ ਖਿਲਾਫ ਕੇਸ ਦਾਇਰ ਕੀਤਾ ਅਤੇ ਮੰਗ ਕੀਤੀ ਕਿ ਇਹ ਅਫਸਰ ਬੁੱਕ ਕਰਨੇ ਚਾਹੀਦੇ ਹਨ ਅਤੇ ਉਨ੍ਹਾਂ ਲਈ ਜਾਂਚ ਦੀ ਸਥਾਪਨਾ ਹੋਣੀ ਚਾਹੀਦੀ ਹੈ। ਉਹ ਭਾਰਤ ਦੀ ਸੁਪਰੀਮ ਕੋਰਟ ਵਿਚ ਕੇਸ ਜਿੱਤ ਗਿਆ।  

ਕਰਮਚੇਡੂ (17 ਜੁਲਾਈ 1985)[ਸੋਧੋ]

ਉਸ ਨੇ 1984 ਵਿਚ ਆਂਧਰ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲੇ ਵਿਚ ਕਰਮਚੇਡੂ ਵਿਚ ਦਲਿਤਾਂ ਤੇ ਹੋਏ ਹਮਲਿਆਂ ਦੇ ਵਿਰੋਧ ਵਿਚ ਹਾਈ ਕੋਰਟ ਤੋਂ ਵਿਰੋਧ ਦੇ ਪ੍ਰਤੀਕ ਵਜੋਂ ਅਸਤੀਫ਼ਾ ਦੇ ਦਿੱਤਾ। 

ਉਸ ਨੇ ਆਂਧਰ ਪ੍ਰਦੇਸ਼ ਦਲਿਤ ਮਹਾਂ ਸਭਾ ਦੀ ਸਥਾਪਨਾ ਕੀਤੀ। ਉਸ ਨੇ ਆਪਣੀ ਸਾਰੀ ਜ਼ਿੰਦਗੀ ਡਾ. ਬੀ ਆਰ ਅੰਬੇਡਕਰ ਦੇ ਵਿਚਾਰਾਂ ਨੂੰ, ਖਾਸ ਤੌਰ 'ਤੇ ਨੌਜਵਾਨਾਂ ਦੇ ਵਿੱਚ ਫੈਲਣ ਲਈ ਕੰਮ ਕੀਤਾ।[4]

ਮੌਤ[ਸੋਧੋ]

ਉਹ 2016 ਵਿਚ 16 ਸਤੰਬਰ ਨੂੰ ਹੈਦਰਾਬਾਦ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਿਮਾਗ਼ ਵਿਚ ਟਿਊਮਰ ਨਾਲ ਉਸ ਦੀ ਮੌਤ ਹੋ ਗਈ ਸੀ।.[5][6]

ਕਿਤਾਬਾਂ[ਸੋਧੋ]

  • ਨਾਲਗੇ ਗੋਦਾਵਰੀ (ਗੋਦਾਵਰੀ ਮੇਰੇ ਵਰਗੀ ਹੈ) (ਕਵਿਤਾਵਾਂ)
  • ਬਰੇਜੀਲ ਪ੍ਰਾਜਲ ਭੂਪੋਰਟਮ (ਭੂਮੀ ਲਈ ਬਰਾਜੀਲ ਦੀ ਲੜਾਈ)

ਇੰਟਰਵਿਊ[ਸੋਧੋ]

  • ਬੋਜਾ ਤਾਰਕਮ: ਇੱਕ ਸੰਖੇਪ ਜੀਵਨੀ, ਭਾਗ ਪਹਿਲਾ

ਹਵਾਲੇ[ਸੋਧੋ]

  1. "Statistical Report on General Elections 1951 to the Legislative Assembly of Madras" (PDF). eci.nic.in. Govt of India. Retrieved 19 September 2016.
  2. Web, Master. "List of Successful Candidates in Andhra Pradesh Assembly Election in 1955". Elections.in. Compare Infobase Limited. Archived from the original on 2 ਜੁਲਾਈ 2019. Retrieved 19 September 2016. {{cite web}}: Unknown parameter |dead-url= ignored (help)
  3. http://www.dalitcamera.com/bojja-tharakam-entire-judiciary-hands-caste-hindus/
  4. http://www.deccanchronicle.com/opinion/op-ed/180916/bojja-tarakam-the-gentle-warrior.html
  5. News, Contributor (17 September 2016). "Rights activist and senior counsel Bojja Tarakam no more". New Indian Express. Express News Service. Archived from the original on 17 September 2016. Retrieved 17 September 2016. {{cite news}}: |last= has generic name (help); Unknown parameter |dead-url= ignored (help) CS1 maint: BOT: original-url status unknown (link)
  6. "ਪੁਰਾਲੇਖ ਕੀਤੀ ਕਾਪੀ". Archived from the original on 2016-09-27. Retrieved 2018-05-05. {{cite web}}: Unknown parameter |dead-url= ignored (help)