ਸਮੱਗਰੀ 'ਤੇ ਜਾਓ

ਬ੍ਰਿਜ ਆਫ ਸਪਾਈਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬ੍ਰਿਜ ਆਫ ਸਪਾਈਜ਼ 2015 ਵਰ੍ਹੇ ਦੀ ਇੱਕ ਇਤਿਹਾਸਕ ਡਰਾਮਾ-ਥ੍ਰਿਲਰ ਹੈ। ਇਸਦੇ ਨਿਰਦੇਸ਼ਕ ਸਟੀਵਨ ਸਪੀਲਬਰਗ ਹਨ। ਫ਼ਿਲਮ ਦੀ ਪਟਕਥਾ ਮੈਟ ਚਾਰਮਨ, ਈਥਨ ਕੋਏਨ ਤੇ ਜੋਇਲ ਕੋਇਨ ਨੇ ਲਿਖੀ ਹੈ। ਇਸ ਫ਼ਿਲਮ ਵਿੱਚ ਮੁੱਖ ਕਿਰਦਾਰ ਟੌਮ ਹੈਂਕਸ, ਮਾਰਕ ਰਾਇਲੈਂਸ, ਐਮੀ ਰਿਆਨ ਤੇ ਐਲਨ ਐਲਡਾ ਹਨ।

ਪਲਾਟ

[ਸੋਧੋ]

ਇਹ ਫ਼ਿਲਮ ਠੰਢੀ ਜੰਗ ਦੌਰਾਨ 1960 ਵਿੱਚ ਰੂਸ ਵੱਲੋਂ ਅਮਰੀਕੀ ਪਾਇਲਟ ਗੈਰੀ ਪਾਵਰਜ਼ ਦੇ ਸੁੱਟੇ ਜਹਾਜ਼ ਤੇ ਮਗਰੋਂ ਉਸ ’ਤੇ ਚਲਾਏ ਮੁਕੱਦਮੇ ਦੀ ਸੱਚੀ ਘਟਨਾ ’ਤੇ ਆਧਾਰਿਤ ਹੈ। ਫ਼ਿਲਮ ਦੀ ਕਹਾਣੀ ਇੱਕ ਵਕੀਲ ਜੇਮਜ਼ ਬੀ. ਡੋਨੋਵੈਨ ਦੁਆਲੇ ਘੁੰਮਦੀ ਹੈ ਜੋ ਯੂ-2 ਸੂਹੀਆ ਪਲੇਨ ਦੇ ਸੋਵੀਅਤ ਯੂਨੀਅਨ (ਰੂਸ) ਵਿੱਚ ਫਸੇ ਪਾਇਲਟ ਦੀ ਰਿਹਾਈ ਬਦਲੇ ਅਮਰੀਕਾ ਕੋਲ ਬੰਦੀ ਰੂਸ ਦੀ ਖ਼ੁਫ਼ੀਆ ਏਜੰਸੀ ਕੇਜੀਬੀ ਦੇ ਜਾਸੂਸ ਨੂੰ ਰਿਹਾਅ ਕਰਵਾਉਣ ਲਈ ਵਿਚੋਲਗੀ ਕਰਦਾ ਹੈ। ਫ਼ਿਲਮ ਦੇ ਨਾਂ (ਬ੍ਰਿਜ ਆਫ ਸਪਾਈਜ਼) ਵਿੱਚ ਗਲਾਇਨਿਕ ਬ੍ਰਿਜ ਦਾ ਹਵਾਲਾ ਦਿੱਤਾ ਗਿਆ ਹੈ ਜੋ ਪੋਟਸਡੈਮ ਤੇ ਬਰਲਿਨ ਨੂੰ ਜੋੜਦਾ ਹੈ ਜਿੱਥੇ ਅਸਲ ਵਿੱਚ ਦੋਵਾਂ ਮੁਲਕਾਂ ਦੇ ਜਾਸੂਸ ਇੱਕ- ਦੂਜੇ ਨੂੰ ਸੌਂਪੇ ਗਏ ਸਨ।

ਅਕਾਦਮੀ ਇਨਾਮ ਲਈ ਨਾਮਜ਼ਦ

[ਸੋਧੋ]

16 ਅਕਤੂਬਰ ਨੂੰ ਰਿਲੀਜ਼ ਹੋਈ ਫ਼ਿਲਮ ਦੇ ਜ਼ਿਆਦਾਤਰ ਦ੍ਰਿਸ਼ ਬਰੁਕੱਲਿਨ (ਨਿਊਯਾਰਕ ਸਿਟੀ) ਵਿੱਚ ਫ਼ਿਲਮਾਏ ਗਏ। 162.4 ਮਿਲੀਅਨ ਦੀ ਕਮਾਈ ਨਾਲ ਫ਼ਿਲਮ ਨੇ ਬਾਕਸ ਆਫਿਸ ’ਤੇ ਧੁੰਮਾਂ ਪਾਈ ਰੱਖੀਆਂ। ਇਸ ਫ਼ਿਲਮ ਦਾ ਕੁੱਲ ਬਜਟ 40 ਮਿਲੀਅਨ (4 ਕਰੋੜ) ਡਾਲਰ ਸੀ। ਇਸ ਫ਼ਿਲਮ ਨੂੰ ਅਕਾਦਮੀ ਇਨਾਮਾਂ ਵਿੱਚ ਸਰਵੋਤਮ ਫ਼ਿਲਮ, ਸਹਿ ਅਦਾਕਾਰ (ਰਾਇਲੈਂਸ) ਤੇ ਮੂਲ ਪਟਕਥਾ ਦੀ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ।