ਸਮੱਗਰੀ 'ਤੇ ਜਾਓ

ਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂ(ਅੰਗਰੇਜ਼ੀ:Princely states ਜਾਂ ਪ੍ਰਿਸਲੀ ਸਟੇਟਸ) ਬ੍ਰਿਟਿਸ਼ ਰਾਜ ਸਮੇਂ ਬ੍ਰਿਟਿਸ਼ ਭਾਰਤ[1] 'ਚ ਕੁਝ ਹੀ ਰਾਜ ਅਜ਼ਾਦ ਸਨ। ਇਹਨਾਂ ਨੂੰ ਰਿਆਸਤ, ਰਾਜਵਾੜੇ ਜਾਂ ਦੇਸੀ ਰਿਆਸਤਾਂ ਕਿਹਾ ਜਾਂਦਾ ਸੀ। ਇਹਨਾਂ ਤੇ ਬਰਤਾਨੀਆ ਦਾ ਸਿੱਧਾ ਰਾਜ ਨਹੀਂ ਸੀ ਪਰ ਅਸਿੱਧੇ ਤੌਰ ਤੇ ਰਾਜ ਬ੍ਰਿਟਿਸ਼ ਹੀ ਕਰਦੇ ਸਨ।

ਜਦੋਂ ਭਾਰਤ ਅਜ਼ਾਦ ਹੋਇਆ ਤਾਂ ਇਹਨਾਂ ਦੀ ਗਿਣਤੀ 565 ਸੀ। ਇਹਨਾਂ ਰਿਆਸਤਾ ਤੋਂ ਬਰਤਾਨੀਆ ਸਰਕਾਰ ਉਕਾ-ਪੁਕਾ ਟੈਕਸ ਲੈਂਦੀ ਸੀ। ਇਹਨਾਂ 565 ਰਿਆਸਤਾ ਵਿੱਚੋਂ ਸਿਰਫ 21 ਰਿਆਸਤਾਂ ਵਿੱਚ ਹੀ ਸਰਕਾਰ ਸੀ ਅਤੇ ਮੈਸੂਰ ਰਿਆਸਤ, ਹੈਦਰਾਬਾਦ ਸਟੇਟ ਅਤੇ ਕਸ਼ਮੀਰ ਰਿਆਸਤ ਖੇਤਰਫਲ ਦੇ ਹਿਸਾਬ ਨਾਲ ਵੱਡੀਆਂ ਸਨ।

15 ਅਗਸਤ,1947 ਨੂੰ ਪਾਕਿਸਤਾਨ ਅਤੇ ਭਾਰਤ ਦੇ ਅਜ਼ਾਦ ਹੋਣ ਨਾਲ ਇਹਨਾਂ ਰਿਆਸਤਾਂ ਨੂੰ ਪਾਕਿਸਤਾਨ ਅਤੇ ਭਾਰਤ 'ਚ ਮਿਲਾ ਲਿਆ ਗਿਆ। ਭਾਰਤ ਦੇ ਗ੍ਰਿਹ ਮੰਤਰੀ ਵੱਲਭਭਾਈ ਪਟੇਲ ਦੀ ਅਗਵਾਈ 'ਚ ਸਾਰੀਆ ਰਿਆਸਤਾਂ ਭਾਰਤ ' ਸਾਮਿਲ ਕਰ ਲਈ ਪਰ ਹੈਦਰਾਬਾਦ ਸਟੇਟ, ਜੂਨਾਗੜ੍ਹ ਰਿਆਸਤ ਅਤੇ ਕਸ਼ਮੀਰ ਰਿਆਸਤ ਨੇ ਭਾਰਤ 'ਚ ਰਲਣ ਦੀ ਸਹਿਮਤੀ ਨਹੀਂ ਪਾਈ।

26 ਅਕਤੂਬਰ ਨੂੰ ਕਸ਼ਮੀਰ ਤੇ ਪਾਕਿਸਤਾਨ ਨੇ ਹਮਲਾ ਕਰ ਦਿਤਾ ਜਿਸ ਤੇ ਕਸ਼ਮੀਰ ਰਿਆਸਤ ਦਾ ਰਾਜਾ ਹਰੀ ਸਿੰਘ ਨੇ ਆਪਣੀ ਰਿਆਸਤ ਨੂੰ ਭਾਰਤ 'ਚ ਮਿਲਾ ਲਿਆ। ਜੂਨਾਗੜ੍ਹ ਰਿਆਸਤ ਨੇ ਪਾਕਿਸਤਾਨ 'ਚ ਮਿਲਣ ਦਾ ਫੈਸਲਾ ਕੀਤਾ ਜਿਸ ਨਾਲ ਰਿਆਸਤ 'ਚ ਵਿਦਰੋਹ ਹੋ ਗਿਆ ਤੇ ਲੋਕਾਂ ਦੀ ਮੰਗ ਨੂੰ ਮੰਨਦਿਆ ਹੋਇਆ ਰਿਆਸਤ ਨੂੰ ਭਾਰਤ ਨਾਲ ਮਿਲਾ ਲਿਆ ਗਿਆ ਅਤੇ ਨਵਾਬ ਪਾਕਿਸਤਾਨ ਭੱਜ ਗਿਆ। ਸੈਨਿਕ ਕਾਰਵਾਈ ਨਾਲ ਹੈਦਰਾਬਾਦ ਰਿਆਸਤ ਨੂੰ 1948 'ਚ ਭਾਰਤ 'ਚ ਮਿਲਾ ਲਿਆ ਗਿਆ। ਇਸਤਰ੍ਹਾਂ ਰਿਆਸਤਾਂ ਦਾ ਅੰਤ ਹੋ ਗਿਆ।

ਹਵਾਲੇ

[ਸੋਧੋ]
  1. Ramusack 2004, pp. 85 Quote: "The British did not create the Indian princes. Before and during the European penetration of India, indigenous rulers achieved dominance through the military protection they provided to dependents and their skill in acquiring revenues to maintain their military and administrative organisations. Major Indian rulers exercised varying degrees and types of sovereign powers before they entered treaty relations with the British. What changed during the late eighteenth and early nineteenth centuries is that the British increasingly restricted the sovereignty of Indian rulers. The Company set boundaries; it extracted resources in the form of military personnel, subsidies or tribute payments, and the purchase of commercial goods at favourable prices, and limited opportunities for other alliances. From the 1810s onwards as the British expanded and consolidated their power, their centralised military despotism dramatically reduced the political options of Indian rulers." (p. 85)