ਸਮੱਗਰੀ 'ਤੇ ਜਾਓ

ਬੜੇ ਫ਼ਤਿਹ ਅਲੀ ਖ਼ਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਬੜੇ ਫ਼ਤਹਿ ਅਲੀ ਖਾਨ ਤੋਂ ਮੋੜਿਆ ਗਿਆ)
ਉਸਤਾਦ ਬੜੇ ਫ਼ਤਿਹ ਅਲੀ ਖ਼ਾਨ
ਜਨਮ1935
ਵੰਨਗੀ(ਆਂ)ਖ਼ਿਆਲ ਗਾਇਕੀ
ਕਿੱਤਾਗਾਇਕੀ
ਸਾਲ ਸਰਗਰਮ1945-ਹਾਲ

ਉਸਤਾਦ ਬੜੇ ਫ਼ਤਿਹ ਅਲੀ ਖ਼ਾਨ (ਉਰਦੂ: استاد بڑے فتح علی خان) ਦਾ ਤਾਅਲੁੱਕ ਹਿੰਦ ਉਪਮਹਾਂਦੀਪ ਦੇ ਮਸ਼ਹੂਰ ਪਟਿਆਲਾ ਘਰਾਣੇ ਨਾਲ ਹੈ। ਇਸ ਘਰਾਣੇ ਦੀ ਬੁਨਿਆਦ ਉਨ੍ਹਾਂ ਦੇ ਦਾਦਾ ਅਲੀ ਬਖ਼ਸ਼ ਅਤੇ ਉਨ੍ਹਾਂ ਦੇ ਦੋਸਤ ਫ਼ਤਿਹ ਅਲੀ ਖ਼ਾਨ ਨੇ ਰੱਖੀ ਸੀ। ਉਨ੍ਹਾਂ ਦੇ ਫ਼ਨ ਗਾਈਕੀ ਨੂੰ ਦਾਦ ਤਹਸੀਨ ਪੇਸ਼ ਕਰਦੇ ਹੋਏ ਲਾਰਡ ਐਲਗਨ ਨੇ ਅਲੀ ਬਖ਼ਸ਼ ਨੂੰ ਜਰਨੈਲ ਅਤੇ ਫ਼ਤਿਹ ਅਲੀ ਖ਼ਾਨ ਨੂੰ ਕਰਨੈਲ ਦਾ ਖ਼ਿਤਾਬ ਦਿੱਤਾ। ਅਲੀ ਬਖ਼ਸ਼ ਦੇ ਬੇਟੇ ਉਸਤਾਦ ਅਖ਼ਤਰ ਹੁਸੈਨ ਦੇ ਤਿੰਨ ਬੇਟੇ ਹੋਏ ਜੋ ਸੰਗੀਤ ਸੰਸਾਰ ਵਿੱਚ ਉਸਤਾਦ ਅਮਾਨਤ ਅਲੀ ਖ਼ਾਨ, ਉਸਤਾਦ ਫ਼ਤਿਹ ਅਲੀ ਖ਼ਾਨ ਅਤੇ ਉਸਤਾਦ ਹਾਮਿਦ ਅਲੀ ਖ਼ਾਨ ਦੇ ਨਾਵਾਂ ਨਾਲ ਮਸ਼ਹੂਰ ਹਨ। ਗਵਾਲੀਆਰ ਘਰਾਣੇ ਦੇ ਇੱਕ ਗਾਇਕ ਨੂੰ ਵੀ ਉਸਤਾਦ ਫ਼ਤਿਹ ਅਲੀ ਖ਼ਾਨ ਨਾਮ ਨਾਲ ਜਾਣਿਆ ਜਾਂਦਾ ਹੈ, ਲਿਹਾਜ਼ਾ ਸ਼ਨਾਖ਼ਤ ਦੀ ਸਪਸ਼ਟਤਾ ਲਈ ਪਟਿਆਲਾ ਘਰਾਣੇ ਦੇ ਉਸਤਾਦ ਫ਼ਤਿਹ ਅਲੀ ਖ਼ਾਨ ਨੂੰ ਉਸਤਾਦ ਬੜੇ ਫ਼ਤਿਹ ਅਲੀ ਖ਼ਾਨ ਕਿਹਾ ਜਾਂਦਾ ਹੈ।