ਬੰਜੀਓੱਪਾਂਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੰਜੀਓੱਪਾਂਗ
Bungeoppang-01.jpg
ਬੰਜੀਓੱਪਾਂਗ
ਸਰੋਤ
ਸੰਬੰਧਿਤ ਦੇਸ਼ਕੋਰੀਆ
ਖਾਣੇ ਦਾ ਵੇਰਵਾ
ਖਾਣਾਮਿਠਾਈ
ਮੁੱਖ ਸਮੱਗਰੀਲਾਲ ਬੀਨ ਪੇਸਟ
ਬੰਜੀਓੱਪਾਂਗ
ਹਾਂਗੁਲ or 어빵 (NK: 어빵)[1]
Revised Romanizationbungeoppang / ingeoppang (NK: ringeoppang)
McCune–Reischauerpungŏ ppang / ingŏ ppang (NK: ringŏ ppang)

ਬੰਜੀਓੱਪਾਂਗ ਜਪਾਨੀ ਪੇਸਟਰੀ ਤਾਈਯਾਕੀ ਦੇ ਵਰਗੀ ਕੋਰੀਅਨ ਪੇਸਟਰੀ ਹੈ। ਬੰਜੀਓੱਪਾਂਗ ਨੂੰ ਵਾਫ਼ਲ ਆਇਰਨ (waffle iron) ਵਰਗੇ ਉਪਕਰਨ ਦੀ ਮਦਦ ਨਾਲ ਬਣਾਇਆ ਜਾਂਦਾ ਹੈ। ਕੁੱਟਣੇ (batter) ਨੂੰ ਮੱਛੀ ਦੇ ਬਣਾਵਟ ਵਰਗੇ ਸਾਂਚੇ ਵਿੱਚ ਪਾਕੇ ਉਸਤੇ ਲਾਲ ਬੀਨ ਪੇਸਟ ਪਾਇਆ ਜਾਂਦਾ ਹੈ ਅਤੇ ਉਸਤੇ ਉੱਤੋਂ ਹੋਰ ਕੁੱਟਣਾ ਪਾਇਆ ਜਾਂਦਾ ਹੈ। ਸਾਂਚੇ ਨੂੰ ਫੇਰ ਬੰਦ ਕਰਕੇ ਭੁੰਨਿਆ ਜਾਂਦਾ ਹੈ।[2]

ਕੋਰੀਅਨ ਵਿੱਚ ਬੰਜੀਓ ਦਾ ਅਰਥ ਹੈ "ਕਾਰਾਸਿਅਸ" ਜੋ ਕੀ ਇੱਕ ਤਰਾਂ ਦੀ ਮੱਛੀ ਹੁੰਦੀ ਹੈ ਤੇ ਪਾਂਗ ਦਾ ਅਰਥ ਰੋਟੀ ( bread) ਹੈ।[3] ਇਹ ਨਾਮ ਪੇਸਟਰੀ ਦੇ ਮੱਛੀ - ਵਰਗੇ ਸ਼ਕਲ ਅਤੇ ਦਿੱਖ ਕਰਕੇ ਰੱਖਿਆ ਗਿਆ ਹੈ ਅਤੇ ਇਸ ਵਿੱਚ ਕਿਸੀ ਵੀ ਮੱਛੀ ਦੀ ਕੋਈ ਸਮੱਗਰੀ ਨਹੀਂ ਹੁੰਦੀ। ਪਹਿਲੀ ਵਾਰ ਬੰਜੀਓੱਪਾਂਗ ਜਪਾਨ ਨੇ ਕੋਰੀਅਨ ਕਲੋਨੀ ਵਿੱਚ 1930 ਦੌਰਾਨ ਪੇਸ਼ ਕਿੱਤਾ ਸੀ। ਬੰਜੀਓੱਪਾਂਗ ਨੂੰ ਰੇੜੀਆਂ ਵਾਲੇ ਭੋਜਨ ਵਿਕਰੇਤਾ ਕੋਰੀਆ ਵਿੱਚ ਸਰਦੀਆਂ ਦੇ ਦੌਰਾਨ ਵੇਚਦੇ ਹਨ। 2009 ਵਿੱਚ ਜਗ੍ਹਾ ਮੁਤਾਬਿਕ ਇੱਕ ਅਮਰੀਕੀ ਡਾਲਰ ਤੋਂ ਚਾਰ-ਪੰਜ ਬੰਜੀਓੱਪਾਂਗ ਖਰੀਦੇ ਜਾ ਸਕਦੇ ਸੀ। ਬੰਜੀਓੱਪਾਂਗ ਆਕਾਰ ਦੇ ਵਾਫ਼ਲ ਵੀ ਹੁੰਦੇ ਹਨ ਜੋ ਕੀ ਆਇਸ ਕਰੀਮ ਤੇ ਅਜ਼ੁਕੀਬੀਨ ਜਾਂ ਚਾਸ਼ਨੀ ਵਾਲੀ ਲਾਲ ਬੀਨ ਨਾਲ ਭਰੀ ਹੁੰਦੀ ਹੈ। ਇਹ ਭਾਂਤੀ ਭਾਂਤੀ ਦੀ ਹੁੰਦੀ ਹੈ-

  • ਗੁਖਵਾਪੰਗ- ਗੁਖਵਾਪੰਗ ਬੰਜੀਓੱਪਾਂਗ ਦੀ ਤਰਾਂ ਹੀ ਦਿਖਦਾ ਹੈ, ਪਰ ਇਹ ਫੁੱਲ ਦੇ ਆਕਾਰ ਦੀ ਹੁੰਦੀ ਹੈ।
  • ਗਯੇਰਾਪਾਂਗ- ਇਹ ਅੰਡੇ ਨਾਲ ਭਰੀ ਹੁੰਦੀ ਹੈ ਅਤੇ ਚੌਕਾਰ ਆਕਾਰ ਦੀ ਹੁੰਦੀ ਹੈ।

ਹਵਾਲੇ[ਸੋਧੋ]

  1. Martin, Samuel E. (1992). A Reference Grammar of Korean (1st ed.). Rutland and Tokyo: Charles E. Tuttle Publishing. p. 95. ISBN 0-8048-1887-8. līnge 
  2. Goldberg, Lina "Asia's 10 greatest street food cities" CNN Go. 23 March 2012. Retrieved 2012-04-11
  3. 이규연 (2003-12-13). 분수대 붕어빵 (in Korean). JoongAng Ilbo. Retrieved 2007-07-09.