ਬੱਪੀ ਲਹਿਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੱਪੀ ਲਹਿਰੀ
Lahiri in 2017
Lahiri in 2017
ਜਾਣਕਾਰੀ
ਜਨਮ(1952-11-27)27 ਨਵੰਬਰ 1952[1]
Jalpaiguri, West Bengal, India
ਮੌਤ16 ਫਰਵਰੀ 2022(2022-02-16) (ਉਮਰ 69)
ਕ੍ਰਿਟੀ ਕੇਅਰ ਹਸਪਤਾਲ, ਮੁੰਬਈ, ਭਾਰਤ
ਵੈਂਬਸਾਈਟbappilahiri.com

ਅਲੋਕੇਸ਼ "ਬੱਪੀ" ਲਹਿਰੀ ਇੱਕ ਭਾਰਤੀ ਗਾਇਕ, ਸੰਗੀਤਕਾਰ, ਡਾਂਸਰ, ਡਿਸਕੋ ਸੰਗੀਤਕਾਰ, ਅਦਾਕਾਰ ਅਤੇ ਰਿਕਾਰਡ ਨਿਰਮਾਤਾ ਹੈ। ਉਸਨੇ ਭਾਰਤੀ ਸਿਨੇਮਾ ਵਿੱਚ ਸਿੰਥੇਸਾਈਜ਼ਡ ਡਿਸਕੋ ਸੰਗੀਤ ਦੀ ਵਰਤੋਂ ਨੂੰ ਹਰਮਨ ਪਿਆਰਾ ਕੀਤਾ ਅਤੇ ਆਪਣੀਆਂ ਕੁਝ ਰਚਨਾਵਾਂ ਗਾਈਆਂ। ਉਸਨੇ ਪ੍ਰੋਸੇਨਜੀਤ ਚੈਟਰਜੀ ਲਈ ਕੁਝ ਅਮਰ ਗੀਤਾਂ ਦੀ ਰਚਨਾ ਕੀਤੀ ਹੈ। ਉਸਨੇ ਅਤੇ ਪ੍ਰੋਸੇਨਜੀਤ ਨੇ ਬਾਕਸ ਆਫਿਸ ਦੀਆਂ ਵੱਡੀਆਂ ਸਫਲਤਾਵਾਂ ਦਿੱਤੀਆਂ ਜਿਵੇਂ ਅਮਰ ਸੰਗੀ, ਆਸ਼ਾ ਓ ਭਲੋਬਾਸ਼ਾ, ਅਮਰ ਤੁਮੀ, ਮੰਦਿਰਾ, ਬਦਨਾਮ, ਰਕਤੇਲੇਖਾ ਅਤੇ ਹੋਰ। ਉਹਨੇ 1980 ਅਤੇ ਨਾਲ 1990 ਵਿਚਵਾਰਦਾਤ, ਡਿਸਕੋ ਡਾਂਸਰ, ਨਮਕ ਹਲਾਲ, ਡਾਂਸ-ਡਾਂਸ, ਕਮਾਂਡੋ, ਸਾਹਿਬ, ਗੈਂਗ ਆਗੂ, ਸੈਲਾਬ ਅਤੇ ਸ਼ਰਾਬੀ ਵਰਗੇ ਫਿਲਮੀ ਗਾਣਿਆਂ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ।

ਬੱਪੀ ਲਹਿਰੀ 2014 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ। ਉਸ ਨੂੰ 2014 ਦੀਆਂ ਆਮ ਚੋਣਾਂ ਲਈ ਪੱਛਮੀ ਬੰਗਾਲ ਦੇ ਸ਼੍ਰੀਰਾਮਪੁਰ ਤੋਂ ਭਾਜਪਾ ਉਮੀਦਵਾਰ ਐਲਾਨਿਆ ਗਿਆ ਸੀ ਅਤੇ ਉਹ ਹਾਰ ਗਿਆ ਸੀ।[2]

ਮੁੱਢਲਾ ਜੀਵਨ[ਸੋਧੋ]

ਬੱਪੀ ਲਹਿਰੀ ਦਾ ਜਨਮ ਪੱਛਮੀ ਬੰਗਾਲ ਦੇ ਜਲਪਾਈਗੁੜੀ ਵਿੱਚ ਹੋਇਆ ਸੀ। ਉਸ ਦੇ ਮਾਤਾ ਪਿਤਾ, ਅਪਰੇਸ਼ ਲਹਿਰੀ ਅਤੇ ਬਾਂਸਰੀ ਲਹਿਰੀ, ਦੋਵੇਂ ਪੱਛਮੀ ਬੰਗਾਲ ਦੇ ਜਲਪਾਈਗੁੜੀ ਦੇ ਰਹਿਣ ਵਾਲੇ, ਕਲਾਸੀਕਲ ਸੰਗੀਤ ਅਤੇ ਸ਼ਿਆਮਾ ਸੰਗੀਤ ਦੇ ਪ੍ਰਸਿੱਧ ਬੰਗਾਲੀ ਗਾਇਕ ਅਤੇ ਸੰਗੀਤਕਾਰ ਸਨ।[ਹਵਾਲਾ ਲੋੜੀਂਦਾ] ਉਹ ਉਨ੍ਹਾਂ ਦਾ ਇਕਲੌਤਾ ਬੱਚਾ ਹੈ।

ਉਸਦੇ ਰਿਸ਼ਤੇਦਾਰਾਂ ਵਿੱਚ ਗਾਇਕ ਕਿਸ਼ੋਰ ਕੁਮਾਰ, ਉਸਦਾ ਮਾਮਾ ਸੀ।[3]

ਬੱਪੀ ਲਹਿਰੀ ਨੇ 3 ਸਾਲ ਦੀ ਉਮਰ ਵਿੱਚ ਹੀ ਤਬਲਾ ਵਜਾਉਣਾ ਸ਼ੁਰੂ ਕੀਤਾ ਸੀ। ਸ਼ੁਰੂ ਵਿੱਚ, ਉਸਨੂੰ ਉਸਦੇ ਮਾਪਿਆਂ ਦੁਆਰਾ ਸਿਖਲਾਈ ਦਿੱਤੀ ਗਈ ਸੀ.।[ਹਵਾਲਾ ਲੋੜੀਂਦਾ] [ <span title="This claim needs references to reliable sources. (July 2015)">ਹਵਾਲਾ ਲੋੜੀਂਦਾ</span> ]

ਹਵਾਲੇ[ਸੋਧੋ]

  1. "Bappi Lahiri". ETimes. Retrieved 19 March 2019.
  2. "Lok Sabha Results: Top 30 Losers". The Indian Express. 17 May 2014. Retrieved 17 December 2015.
  3. Saxena, Manjari (17 July 2014). "Bappi Lahiri: the golden era of music has ended". Gulf News. Retrieved 30 July 2015.