ਸਮੱਗਰੀ 'ਤੇ ਜਾਓ

2014 ਭਾਰਤ ਦੀਆਂ ਆਮ ਚੋਣਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਭਾਰਤ ਦੀਆਂ ਆਮ ਚੋਣਾਂ 2014 ਤੋਂ ਮੋੜਿਆ ਗਿਆ)
ਭਾਰਤ ਦੀਆਂ ਆਮ ਚੋਣਾਂ 2014

← 2009 7 ਅਪਰੈਲ ਤੋਂ 12 ਮਈ 2014 2019 →
ਓਪੀਨੀਅਨ ਪੋਲ
ਮਤਦਾਨ %66.38%
 
Party ਭਾਜਪਾ INC ਆਲ ਇੰਡੀਆ ਅੰਨਾ ਦ੍ਰਾਵਿੜ ਮੁਨੀਰ ਕੜਗਮ
ਗਠਜੋੜ NDA UPA
Popular ਵੋਟ 171,459,286 106,760,001 18,115,825
ਪ੍ਰਤੀਸ਼ਤ 31.0%[1]
ਐਨ. ਡੀ. ਏ.: 39%
19.3%[1]
UPA: 21%
3.3%[1]

ਕੌਮੀ ਅਤੇ ਪ੍ਰਾਂਤਕ ਪਾਰਟੀਆਂ ਦੇ ਨਤੀਜ਼ੇ
The 16th Lok Sabha
The 16th Lok Sabha

ਪ੍ਰਧਾਨ ਮੰਤਰੀ (ਚੋਣਾਂ ਤੋਂ ਪਹਿਲਾਂ)

ਮਨਮੋਹਨ ਸਿੰਘ
UPA

ਪ੍ਰਧਾਨ ਮੰਤਰੀ

ਨਰਿੰਦਰ ਮੋਦੀ
NDA

ਭਾਰਤ ਵਿੱਚ ਸੋਲਹਵੀਂ ਲੋਕ ਸਭਾ ਲਈ ਆਮ ਚੋਣਾਂ 7 ਅਪਰੈਲ ਤੋਂ 12 ਮਈ 2014 ਤੱਕ ਹੋਣਗੀਆਂ। ਵੋਟਾਂ ਦੀ ਗਿਣਤੀ 16 ਮਈ ਨੂੰ ਹੋਵੇਗੀ। ਇਸ ਦੌਰਾਨ ਭਾਰਤ ਦੇ ਸਾਰੇ ਸੰਸਦੀ ਖੇਤਰਾਂ ਵਿੱਚ ਵੋਟਾਂ ਪੈਣਗੀਆਂ।.[3] ਵਰਤਮਾਨ ਪੰਦਰਹਵੀਂ ਲੋਕ ਸਭਾ ਦਾ ਕਾਰਜਕਾਲ 31 ਮਈ 2014 ਨੂੰ ਖਤਮ ਹੋ ਰਿਹਾ ਹੈ।[4] ਇਹ ਚੋਣ ਹੁਣ ਤੱਕ ਦੇ ਇਤਹਾਸ ਵਿੱਚ ਸਭ ਤੋਂ ਲੰਮੇ ਪਰੋਗਰਾਮ ਵਾਲੀ ਹੋਵੇਗੀ। ਇਹ ਪਹਿਲੀ ਵਾਰ ਹੋਵੇਗਾ, ਜਦੋਂ ਦੇਸ਼ ਵਿੱਚ 9 ਚਰਣਾਂ ਵਿੱਚ ਲੋਕਸਭਾ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਦੇ ਅਨੁਸਾਰ 81.45 ਕਰੋੜ ਵੋਟਰ (ਸੰਸਾਰ ਦੀ ਸਭ ਤੋਂ ਵੱਡੀ ਵੋਟਰ ਗਿਣਤੀ) ਆਪਣੀ ਵੋਟ ਦਾ ਪ੍ਰਯੋਗ ਕਰਨਗੇ।[5] 16ਵੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਜਿੱਤ ਹਾਸਲ ਕਰਦਿਆਂ 283 ਸੀਟਾਂ ਪ੍ਰਾਪਤ ਕਰ ਲਈਆਂ। ਇਸ ਤਰ੍ਹਾਂ ਇਹ ਇਕੱਲੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਕਾਂਗਰਸ ਨੂੰ ਇਸ ਦੇ ਲੰਮੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹੀ ਕਰਾਰੀ ਹਾਰ ਹੋਈ ਹੈ। ਭਾਜਪਾ ਨੂੰ ਭਾਈਵਾਲਾਂ ਸਮੇਤ ਕੁੱਲ 334 ਸੀਟਾਂ ਮਿਲੀਆਂ ਹਨ। ਕਾਂਗਰਸ ਨੂੰ ਮਸਾਂ 46 ਸੀਟਾਂ ਮਿਲੀਆਂ ਤੇ ਯੂਪੀਏ ਕੁੱਲ ਜ਼ੋਰ ਲਾ ਕੇ 64 ਸੀਟਾਂ ਹੀ ਲੈ ਸਕਿਆ ਹੈ।

ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੀ ਏਆਈਏ ਡੀਐਮਕੇ 37 ਸੀਟਾਂ ਤੋਂ ਜਿੱਤ ਹਾਸਲ ਕਰ ਕੇ ਤੀਜੀ ਵੱਡੀ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ 34 ਸੀਟਾਂ ਲੈ ਕੇ ਚੌਥੀ ਵੱਡੀ ਪਾਰਟੀ ਬਣ ਗਈ ਹੈ। ਗੁਜਰਾਤ, ਰਾਜਸਥਾਨ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਵਿੱਚ ਭਾਜਪਾ ਸਾਰੀਆਂ ਸੀਟਾਂ ਤੇ ਜਿਤ ਪ੍ਰਾਪਤ ਕੀਤੀ।

ਭਾਜਪਾ ਨੇ ਪਾਰਟੀ ਦੇ ਪ੍ਰਧਾਨ ਮੰਤਰੀ ਉਮੀਦਵਾਰ ਸ੍ਰੀ ਨਰਿੰਦਰ ਮੋਦੀ ਦੀ ਮੋਦੀ ਲਹਿਰ ‘ਤੇ ਸਵਾਰ ਹੁੰਦਿਆਂ ਪਹਿਲੀ ਵਾਰ ਇੰਨੀ ਵੱਡੀ ਜਿੱਤ ਪ੍ਰਾਪਤੀ ਕੀਤੀ ਹੈ। ਭਾਜਪਾ, ਅਟਲ ਬਿਹਾਰੀ ਬਾਜਪਾਈ ਦੀ ਬਹੁਤ ਲੋਕਪ੍ਰਿਯਤਾ ਦੇ ਦੌਰ ਵਿੱਚ ਵੀ 1990 ਤੇ 1999 ਵਿੱਚ ਕੇਵਲ 182 ਸੀਟਾਂ ਲੈ ਸਕੀ ਸੀ।

ਨਤੀਜਾ[ਸੋਧੋ]

336 147 60
ਐਨਡੀਏ ਹੋਰ ਯੂਪੀਏ
ਪਾਰਟੀ ਭਾਜਪਾ ਕਾਂਗਰਸ ਏਆਈਏਡੀਐਮਕੇ ਤ੍ਰਿਣਮੂਲ ਕਾਂਗਰਸ ਬੀਜੂ ਜਨਤਾ ਦਲ ਬਸਪਾ ਐਸਪੀ ਆਪ
ਨੇਤਾ ਨਰਿੰਦਰ ਮੋਦੀ ਰਾਹੁਲ ਗਾਂਧੀ ਜੈਲਲਿਤਾ ਮਮਤਾ ਬੈਨਰਜੀ ਨਵੀਨ ਪਟਨਾਇਕ ਮਾਇਆਵਤੀ ਅਖਲੇਸ਼ ਯਾਦਵ ਅਰਵਿੰਦ ਕੇਜਰੀਵਾਲ
ਵੋਟਾਂ 31.0%,171637684 19.3%,106935311 3.3%,18115825 3.8%,21259681 4.1%,22944841 1.7%,9491497 3.8%,21259681 2.0%,959681
31 / 100
19.3 / 100
3.3 / 100
3.8 / 100
3.8 / 100
4.1 / 100
3.8 / 100
2.0 / 100
ਸੀਟਾਂ 282 (51.9%) 44 (8.1%) 37 (6.8%) 34 (6.2%) 20 (3.8%) 0 (0.0%) 5 (0.9%) 4 (0.9%)[6]
282 / 427
44 / 462
37 / 40
34 / 40
20 / 21
0 / 85
5 / 93
4 / 434

ਵੋਟਾਂ ਫ਼ੀਸਦ[ਸੋਧੋ]

ਉਸ ਦੀਆਂ ਵੋਟਾਂ ਵਿੱਚ ਵੀ 12 ਫੀਸਦੀ ਵਾਧਾ ਹੋਇਆ ਹੈ। ਦੂਜੇ ਪਾਸੇ ਕਾਂਗਰਸ 2009 ‘ਚ 206 ਸੀਟਾਂ ਤੋਂ ਐਤਕੀਂ 46 ‘ਤੇ ਸਿਮਟ ਗਈ ਹੈ ਤੇ ਇਸ ਦਾ ਵੋਟ ਹਿੱਸਾ ਵੀ 28.5 ਫੀਸਦੀ ਤੋਂ 10 ਫੀਸਦੀ ਘਟ ਗਿਆ ਹੈ। ਭਾਜਪਾ ਨੇ ਉੱਤਰ ਪ੍ਰਦੇਸ਼ ਵਿੱਚ 70 ਤੋਂ ਵੱਧ ਸੀਟਾਂ ਲੈਣ ਵਿੱਚ ਕਾਮਯਾਬ ਹੋ ਗਈ ਹੈ।

ਜੇਤੂ ਦੀ ਸੂਚੀ[ਸੋਧੋ]

ਜੇਤੂਆਂ ਵਿੱਚ ਨਰਿੰਦਰ ਮੋਦੀ, ਸੋਨੀਆ ਗਾਂਧੀ, ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ (ਅੰਮ੍ਰਿਤਸਰ), ਦੀਪਇੰਦਰ ਸਿੰਘ ਹੁੱਡਾ (ਰੋਹਤਕ), ਕੇਂਦਰੀ ਮੰਤਰੀ ਕਮਲ ਨਾਥ, ਰੇਲਵੇ ਮੰਤਰੀ ਮਲਿਕਅਰਜੁਨ ਖਾੜਗੇ, ਪੈਟਰੋਲੀਅਮ ਮੰਤਰੀ ਐਮ. ਵੀਰੱਪਾ ਮੋਇਲੀ, ਮਾਨਵ ਸਰੋਤ ਮੰਤਰੀ ਸ਼ਸ਼ੀ ਥਰੂਰ, ਭਾਜਪਾ ਦੇ ਮੁਰਲੀ ਮਨੋਹਰ ਜੋਸ਼ੀ, ਲੋਕ ਜਨਸ਼ਕਤੀ ਦੇ ਰਾਮਵਿਲਾਸ ਪਾਸਵਾਨ, ਹੇਮਾ ਮਾਲਿਨੀ (ਭਾਜਪਾ), ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ, ਐਕਟਰ-ਕਮੇਡੀਅਨ ਭਗਵੰਤ ਮਾਨ (ਆਪ-ਸੰਗਰੂਰ) ਪ੍ਰਮੁੱਖ ਹਨ।

ਹਾਰਨ ਵਾਲੇ ਨੇਤਾ[ਸੋਧੋ]

ਹਾਰਨ ਵਾਲਿਆਂ ਵਿੱਚ ਭਾਜਪਾ ਦੇ ਕੱਦਾਵਾਰ ਨੇਤਾ ਅਰੁਨ ਜੇਤਲੀ (ਅੰਮ੍ਰਿਤਸਰ), ਕਪਿਲ ਸਿੱਬਲ, ਸਲਮਾਨ ਖ਼ੁਰਸ਼ੀਦ, ਆਪ ਦੇ ਅਰਵਿੰਦ ਕੇਜਰੀਵਾਲ, ਜੋਗਿੰਦਰ ਯਾਦਵ, ਮੁਲਾਇਮ ਸਿੰਘ (ਆਜ਼ਮਗੜ੍ਹ ਸੀਟ ਤੋਂ), ਪਰਨੀਤ ਕੌਰ (ਪਟਿਆਲਾ), ਪ੍ਰਤਾਪ ਸਿੰਘ ਬਾਜਵਾ (ਕਾਂਗਰਸ- ਗੁਰਦਾਸਪੁਰ), ਸੁਨੀਲ ਜਾਖੜ (ਕਾਂਗਰਸ- ਫਿਰੋਜ਼ਪੁਰ) ਸ਼ਾਮਲ ਹਨ। ਲੋਕ ਸਭਾ ਸਪੀਕਰ ਮੀਰਾ ਕੁਮਾਰ (ਕਾਂਗਰਸ- ਸਾਸਾਰਾਮ), ਸ਼ਹਿਰੀ ਹਵਾਬਾਜ਼ੀ ਮੰਤਰੀ ਅਜੀਤ ਸਿੰਘ (ਆਰਐਲਡੀ- ਬਾਘਪਤ), ਸਿਹਤ ਮੰਤਰੀ ਗੁਲਾਮ ਨਬੀ ਆਜ਼ਾਦ (ਕਾਂਗਰਸ- ਊਧਮਪੁਰ), ਨਵਿਆਉਣਯੋਗ ਊਰਜਾ ਮੰਤਰੀ ਫਾਰੂਕ ਅਬਦੁੱਲਾ (ਨੈਸ਼ਨਲ ਕਾਨਫਰੰਸ- ਸ੍ਰੀਨਗਰ), ਸਚਿਨ ਪਾਇਲਟ (ਅਜਮੇਰ- ਕਾਂਗਰਸ), ਗਿਰਿਜਾ ਵਿਆਸ (ਕਾਂਗਰਸ- ਚਿਤੌੜਗੜ੍ਹ), ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ (ਕਾਂਗਰਸ- ਟੌਂਕ ਸਵਾਈ ਮਾਧੋਪੁਰ), ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ (ਚੰਡੀਗੜ੍ਹ), ਸਾਬਕਾ ਟੈਲੀਕਾਮ ਮੰਤਰੀ ਏ. ਰਾਜਾ, ਬਾਈਚੁੰਗ ਭੂਟੀਆ, (ਹਿਮਾਚਲ ਦੇ ਮੁੱਖ ਮੰਤਰੀ) ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ, ਜਨਤਾ ਦਲ ਦੇ ਸ਼ਰਦ ਯਾਦਵ, ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ, ਫਿਲਮਸਾਜ਼ ਪ੍ਰਕਾਸ਼ ਝਾਅ ਤੇ ਅਦਾਕਾਰਾ ਰਾਖੀ ਸਾਵੰਤ ਵੀ ਹਾਰ ਗਏ ਹਨ।

ਪਾਰਟੀਆਂ ਦੀ ਸੀਟਾਂ[ਸੋਧੋ]

ਪਹਿਲੀ ਵਾਰ ਲੋਕ ਸਭਾ ਚੋਣਾਂ ਲੜ ਰਹੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ ਚਾਰ ਸੀਟਾਂ, ਏਆਈਏ ਡੀਐਮਕੇ ਨੂੰ 37, ਤ੍ਰਿਣਮੂਲ ਕਾਂਗਰਸ ਨੂੰ 34, ਬੀਜੇਡੀ ਨੂੰ 18, ਸ਼ਿਵ ਸੈਨਾ ਨੂੰ 18, ਟੀਆਰਐਸ ਨੂੰ 13, ਖੱਬੀਆਂ ਪਾਰਟੀਆਂ ਨੂੰ 11, ਵਾਈਐਸਆਰ ਨੂੰ 9, ਐਨਸੀਪੀ ਨੂੰ 6, ਸਮਾਜਵਾਦੀ ਪਾਰਟੀ 5 ਸੀਟਾਂ, ਸ਼੍ਰੋਮਣੀ ਅਕਾਲੀ ਦਲ 4, ਆਰਜੇਡੀ 4 ਸੀਟਾਂ, ਇਨੈਲੋ ਤੇ ਜਨਤਾ ਦਲ (ਯੁਨਾਈਟਡ) ਨੂੰ ਦੋ-ਦੋ ਸੀਟਾਂ, ਝਾਰਖੰਡ ਮੁਕਤੀ ਮੋਰਚਾ ਇੱਕ ਸੀਟ ਤੇ ਜਿੱਤ ਪ੍ਰਾਪਤ ਹੋਈ। ਬਸਪਾ, ਡੀਐਮਕੇ, ਐਮਐਨਐਸ ਤੇ ਨੈਸ਼ਨਲ ਕਾਨਫਰੰਸ ਨੂੰ ਕੋਈ ਸੀਟ ਨਹੀਂ ਮਿਲੀ।

ਪੰਜਾਬ ਦੀਆਂ ਵੋਟਾਂ[ਸੋਧੋ]

ਪੰਜਾਬ ਦੇ ਵੋਟਰਾਂ ਨੇ ਇਤਿਹਾਸ ਨੂੰ ਮੁੜ ਦੁਹਰਾਇਆ ਹੈ। ਦੇਸ਼ ਵਿੱਚ ਚੱਲੀ ਮੋਦੀ ਲਹਿਰ ਕਾਰਨ ਭਾਰਤੀ ਜਨਤਾ ਪਾਰਟੀ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੇ ਜ਼ਿਆਦਾਤਰ ਸੂਬਿਆਂ ਵਿੱਚ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ ਪਰ ਪੰਜਾਬ ‘ਚ ਸਥਿਤੀ ਇਸ ਦੇ ਉਲਟ ਰਹੀ। ਰਾਜ ਦੀਆਂ 13 ਸੀਟਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੂੰ 4, ਭਾਰਤੀ ਜਨਤਾ ਪਾਰਟੀ ਨੂੰ 2, ਕਾਂਗਰਸ ਨੂੰ 3 ਅਤੇ ਆਮ ਆਦਮੀ ਪਾਰਟੀ (ਆਪ) ਨੂੰ 4 ਸੀਟਾਂ ਮਿਲੀਆਂ ਹਨ।

ਪੰਜਾਬ ਅਤੇ ਆਪ[ਸੋਧੋ]

ਚੋਣ ਨਤੀਜੇ ‘ਆਪ’ ਲਈ ਸਭ ਤੋਂ ਵੱਡੀ ਖੁਸ਼ੀ ਵਾਲੇ ਹਨ। ਪੰਜਾਬ ਇਕੋ ਇੱਕ ਸੂਬਾ ਹੈ ਜਿੱਥੋਂ ਇਸ ਨਵੀਂ ਪਾਰਟੀ ਨੇ ਨਾ ਸਿਰਫ਼ ਖਾਤਾ ਖੋਲਿ੍ਹਆ ਹੈ ਸਗੋਂ 4 ਸੀਟਾਂ ‘ਤੇ ਵੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ‘ਆਪ’ ਦੇ ਭਗਵੰਤ ਮਾਨ ਨੇ ਰਿਕਾਰਡ 2 ਲੱਖ ਤੋਂ ਵੱਧ ਵੋਟਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੂੰ ਹਰਾਇਆ। ਕਾਂਗਰਸ ਲਈ ਚੋਣ ਨਤੀਜੇ ਇਸ ਲਈ ਰਾਹਤ ਵਾਲੇ ਹਨ ਕਿਉਂਕਿ ਅੰਮ੍ਰਿਤਸਰ ਵਰਗੀ ਵੱਕਾਰੀ ਸੀਟ ਤੋਂ ਇਲਾਵਾ ਜਲੰਧਰ ਅਤੇ ਲੁਧਿਆਣਾ ਦੀਆਂ ਸੀਟਾਂ ਇਸ ਪਾਰਟੀ ਦੀ ਝੋਲੀ ਪੈ ਗਈਆਂ। ਸ਼੍ਰੋਮਣੀ ਅਕਾਲੀ ਦਲ 2009 ਵਾਲੀ ਸਥਿਤੀ ਬਹਾਲ ਰੱਖਣ ਵਿੱਚ ਕਾਮਯਾਬ ਰਿਹਾ। ਭਾਰਤੀ ਜਨਤਾ ਪਾਰਟੀ ਨੂੰ 2009 ਦੇ ਮੁਕਾਬਲੇ ਇੱਕ ਸੀਟ ਦਾ ਲਾਭ ਹੋਇਆ ਹੈ। ਪੰਜ ਸਾਲ ਪਹਿਲਾਂ ਇਸ ਪਾਰਟੀ ਨੇ ਅੰਮ੍ਰਿਤਸਰ ਸੀਟ ਜਿੱਤੀ ਸੀ ਤੇ ਇਸ ਵਾਰੀ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੋਵੇਂ ਸੀਟਾਂ ਜਿੱਤ ਲਈਆਂ ਹਨ। ਪੰਜਾਬ ਦੀ ਸੱਤਾ ‘ਤੇ ਕਾਬਜ਼ ਬਾਦਲ ਪਰਿਵਾਰ ਲਈ ਵੱਕਾਰੀ ਬਣੀ ਬਠਿੰਡਾ ਸੀਟ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਮਹਿਜ਼ 19939 ਵੋਟਾਂ ਦੇ ਫ਼ਰਕ ਨਾਲ ਜਿੱਤ ਸਕੇ। ਅੰਮ੍ਰਿਤਸਰ ਸੀਟ ਤੇ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਰੁਣ ਜੇਤਲੀ ਨੂੰ 102770 ਵੋਟਾਂ ਦੇ ਫ਼ਰਕ ਨਾਲ ਹਰਾਇਆ।

ਪੰਜਾਬ ਦੇ ਨੇਤਾ ਦੀ ਹਾਰ[ਸੋਧੋ]

ਪੰਜਾਬ ਦੀਆਂ ਜਿਹੜੀਆਂ ਵੱਡੀਆਂ ਸਿਆਸੀ ਤੋਪਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ, ਉਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ (ਸੰਗਰੂਰ), ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ (ਪਟਿਆਲਾ), ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ (ਆਨੰਦਪੁਰ ਸਾਹਿਬ), ਕਾਂਗਰਸ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ (ਗੁਰਦਾਸਪੁਰ), ਸਾਬਕਾ ਸੂਬਾ ਪ੍ਰਧਾਨ ਮਹਿੰਦਰ ਸਿੰਘ ਕੇਪੀ (ਹੁਸ਼ਿਆਰਪੁਰ), ਵਿਰੋਧੀ ਧਿਰ ਦੇ ਨੇਤਾ ਸੁਨੀਲ ਕੁਮਾਰ ਜਾਖੜ (ਫਿਰੋਜ਼ਪੁਰ), ਵਿਜੈਇੰਦਰ ਸਿੰਗਲਾ (ਸੰਗਰੂਰ), ਸੀਨੀਅਰ ਵਕੀਲ ਐਚ. ਐਸ. ਫੂਲਕਾ (ਲੁਧਿਆਣਾ), ਪੀਪੀਪੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ (ਬਠਿੰਡਾ) ਅਤੇ ਸੁੱਚਾ ਸਿੰਘ ਛੋਟੇਪੁਰ (ਗੁਰਦਾਸਪੁਰ) ਆਦਿ ਸ਼ਾਮਲ ਹਨ।

ਪੰਜਾਬ ਦੇ ਜੇਤੂ[ਸੋਧੋ]

ਪੰਜਾਬ ਦੇ ਵੋਟਰਾਂ ਨੇ ਜਿਹਨਾਂ ਆਗੂਆਂ ਨੂੰ ਜਿੱਤ ਬਖ਼ਸ਼ੀ ਹੈ, ਉਨ੍ਹਾਂ ਵਿੱਚ ਕੈਪਟਨ ਅਮਰਿੰਦਰ ਸਿੰਘ (ਅੰਮ੍ਰਿਤਸਰ), ਰਣਜੀਤ ਸਿੰਘ ਬ੍ਰਹਮਪੁਰਾ (ਖਡੂਰ ਸਾਹਿਬ), ਬਾਲੀਵੁੱਡ ਅਦਾਕਾਰ ਵਿਨੋਦ ਖੰਨਾ (ਗੁਰਦਾਸਪੁਰ), ਚੌਧਰੀ ਸੰਤੋਖ ਸਿੰਘ (ਜਲੰਧਰ), ਵਿਜੇ ਕੁਮਾਰ ਸਾਂਪਲਾ (ਹੁਸ਼ਿਆਰਪੁਰ), ਰਵਨੀਤ ਸਿੰਘ ਬਿੱਟੂ (ਲੁਧਿਆਣਾ), ਪ੍ਰੇਮ ਸਿੰਘ ਚੰਦੂਮਾਜਰਾ (ਆਨੰਦਪੁਰ ਸਾਹਿਬ), ਪ੍ਰੋ. ਸਾਧੂ ਸਿੰਘ (ਫਰੀਦਕੋਟ), ਹਰਿੰਦਰ ਸਿੰਘ ਖ਼ਾਲਸਾ (ਫਤਿਹਗੜ੍ਹ ਸਾਹਿਬ), ਭਗਵੰਤ ਮਾਨ (ਸੰਗਰੂਰ), ਹਰਸਿਮਰਤ ਕੌਰ (ਬਠਿੰਡਾ), ਸ਼ੇਰ ਸਿੰਘ ਘੁਬਾਇਆ (ਫਿਰੋਜ਼ਪੁਰ) ਅਤੇ ਡਾ. ਧਰਮਵੀਰ ਗਾਂਧੀ (ਪਟਿਆਲਾ) ਸ਼ਾਮਲ ਹਨ।

e • d ਭਾਰਤ ਦੀਆਂ ਆਮ ਚੋਣਾਂ 2014
ਪਾਰਟੀ ਵੋਟਾ ਸੀਟਾਂ
ਗਿਣਤੀ % +/- +/- ਗਿਣਤੀ +/- +/- %
ਭਾਜਪਾ 171,657,549 31.0% Increase 12.2% 282 Increase 166 51.9%
ਕਾਂਗਰਸ 106,938,242 19.3% Decrease 9.3% 44 Decrease 162 8.1%
ਏਆਈਏਡੀਐਮਕੇ 18,115,825 3.3% Increase 1.6% 37 Increase 28 6.8%
ਤ੍ਰਿਣਮੂਲ ਕਾਂਗਰਸ 21,259,684 3.8% Increase 0.6% 34 Increase 15 6.3%
ਬੀਜੂ ਜਨਤਾ ਦਲ 9,491,497 1.7% Increase 0.1% 20 Increase 6 3.7%
ਸ਼ਿਵ ਸੈਨਾ 10,262,982 1.9% Increase 0.3% 18 Increase 7 3.3%
ਤੇਲਗੂ ਦੇਸਮ ਪਾਰਟੀ 14,094,545 2.5% - 16 Increase 10 2.9%
ਤੇਲੰਗਾਨਾ ਰਾਸ਼ਟਰ ਸਮਿਤੀ 6,736,490 1.2% Increase 0.6% 11 Increase 9 2.0%
ਸੀਪੀਆਈ(ਐਮ) 17,986,773 3.2% Decrease 2.1% 9 Decrease 7 1.7%
ਵਾਈ ਆਰ ਐਸ 13,991,280 2.5% ਨਵੀਂ ਨਵੀਂ 9 ਨਵੀਂ ਨਵੀਂ 1.7%
ਨੈਸ਼ਨਲ ਕਾਂਗਰਸ ਪਾਰਟੀ 8,635,554 1.6% Decrease 0.4% 6 Decrease 3 1.1%
ਲੋਕ ਜਨ ਸ਼ਕਤੀ ਪਾਰਟੀ 2,295,929 0.4% Decrease 0.1% 6 Increase 6 1.1%
ਸਮਾਜਵਾਦੀ ਪਾਰਟੀ 18,672,916 3.4% - 5 Decrease 18 0.9%
ਆਮ ਆਦਮੀ ਪਾਰਟੀ 11,325,635 2.0% ਨਵੀਂ ਨਵੀਂ 4 ਨਵੀਂ ਨਵੀਂ 0.7%
ਰਾਸ਼ਟਰੀ ਜਨਤਾ ਦਲ 7,442,323 1.3% - 4 - 0.7%
ਸ਼੍ਰੋਮਣੀ ਅਕਾਲੀ ਦਲ 3,636,148 0.7% Decrease 0.3% 4 - 0.7%
ਏਆਈਯੂਡੀਐਫ 2,333,040 0.4% Decrease 0.1% 3 Increase 2 0.6%
ਜਨਤਾ ਦਲ (ਯੁਨਾਈਟਡ) 5,992,196 1.1% Decrease 0.4% 2 Decrease 18 0.4%
ਜਨਤਾ ਦਲ ਸੈਕੂਲਰ 3,731,481 0.7% Decrease 0.1% 2 Decrease 1 0.4%
ਨੈਸ਼ਨਲ ਲੋਕ ਦਲ 2,799,899 0.5% Increase 0.2% 2 Increase 2 0.4%
ਝਾੜਖੰਡ ਮੁਕਤੀ ਮੋਰਚਾ 1,637,990 0.3% Decrease 0.1% 2 0.4%
ਆਲ ਇੰਡੀਆ ਮੁਸਲਿਮ ਲੀਗ 1,100,096 0.2% Increase 0.2% 2 Increase 2 0.4%
ਅਪਨਾ ਦਲ 821,820 0.1% 2 Increase 2 0.4%
ਸੀਪੀਆਈ 4,327,297 0.8% Decrease 0.6% 1 Decrease 3 0.2%
ਪੀਐਮਕੇ 1,827,566 0.3% Decrease 0.2% 1 Increase 1 0.2%
ਆਰਐਸਪੀ 1,666,380 0.3% Decrease 0.1% 1 Decrease 1 0.2%
ਐਸਡਬਲਯੂਪੀ 1,105,073 0.2% Increase 0.1% 1 - 0.2%
ਨਾਗਾ ਪੀਪਲਜ਼ ਫਰੰਟ 994,505 0.2% - 1 - 0.2%
ਬਸਪਾ 22,946,182 4.1% Decrease 2.1% 0 Decrease 21 0.0%
ਡੀਐਮਕੇ 9,636,430 1.7% Decrease 0.1% 0 Decrease 18 0.0%
ਡੀਐਮਡੀਕੇ 2,079,392 0.4% Decrease 0.4% 0 - 0.0%
ਜੇਵੀਐਮ 1,579,772 0.3% Increase 0.1% 0 Decrease 1 0.0%
ਐਮਡੀਐਮਕੇ 1,417,535 0.4% Increase 0.1% 0 Decrease 1 0.0%
ਆਲ ਇੰਡੀਆ ਫਾਰਵਰਡ ਬਲਾਕ 1,211,418 0.2% Decrease 0.1% 0 Decrease 2 0.0%
ਬੀਐਲਐਸਪੀ 1,078,473 0.2% 0 0.0%
ਸੀਪੀਐਮ 1,007,274 0.2% 0 0.0%
ਬੀਐਮਯੂਪੀ 785,358 0.1% 0 0.0%
ਅਜ਼ਾਦ 16,743,719 3.0% Decrease 2.2% 3 Decrease 6 0.6%
ਹੋਰ 11 Decrease 7 2.0%
ਨੋਟਾ 6,000,197 1.1% ਨਵਾਂ ਨਵਾਂ 0 ਨਵਾਂ ਨਵਾਂ 0.0%
ਸਹੀ ਵੋਟਾ 100.00% - 543 - 100.00%
ਰੱਦ ਵੋਟਾ ਨਿਲ
ਜਿਨੀਆ ਵੋਟਾਂ ਪਾਇਆਂ 66.4%
ਕੁੱਲ ਵੋਟਾਂ 55 ਕਰੋੜ
Source: Election Commission of India

ਹਵਾਲੇ[ਸੋਧੋ]

  1. 1.0 1.1 1.2 1.3 1.4 1.5 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named ecir14
  2. 2.0 2.1 Final Results 2014 General Elections Press Information Bureau, Government of India
  3. "India General Elections 2014".
  4. "Terms of Houses, Election Commission of India". Retrieved 10 June 2013.
  5. "Number of Registered Voters in India reaches 814.5 Mn in 2014". IANS. news.biharprabha.com. Retrieved 23 February 2014.
  6. economictimes.indiatimes.com/news/politics-and-nation/election-results-2014-aap-arvind-kejriwal-fail-to-move-from-delhi-to-india/articleshow/35221913.cms

ਫਰਮਾ:ਭਾਰਤ ਦੀਆਂ ਆਮ ਚੋਣਾਂ