ਸਮੱਗਰੀ 'ਤੇ ਜਾਓ

ਬੱਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲੰਡਨ, ਯੂਨਾਈਟਿਡ ਕਿੰਗਡਮ ਵਿੱਚ ਨਵੀਂ ਰੂਟਮਾਸਟਰ ਦੋਹਰੀ ਛੱਤ ਵਾਲੀ ਬੱਸ
ਨਵੀਂ ਫਲਾਇਰ ਟਰਾਲੀਬੱਸ ਟੋਰਾਂਟੋ, ਕੈਨੇਡਾ

ਬੱਸ ਜਾਂ ਲਾਰੀ, ਆਵਾਜਾਈ ਖ਼ਾਤਿਰ ਵਰਤਿਆ ਜਾਣ ਵਾਲਾ ਇੱਕ ਐਸਾ ਆਟੋ ਸੜਕੀ ਸਾਧਨ ਹੁੰਦਾ ਹੈ ਕਿ ਜੋ ਕਾਫੀ ਸਾਰੇ ਮੁਸਾਫ਼ਿਰਾਂ ਨੂੰ ਇੱਕ ਸਾਥ ਕਿਸੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਟਰਾਂਸਫਰ ਕਰ ਸਕਦਾ ਹੋਵੇ, ਅਤੇ ਆਮ ਤੌਰ 'ਤੇ ਇਸਨੂੰ ਜਨਤਕ ਟਰਾਂਸਪੋਰਟ ਲਈ ਵਰਤਿਆ ਜਾਂਦਾ ਹੈ। ਬੱਸਾਂ ਕਈ ਕਿਸਮਾਂ ਦੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਆਮ ਇੱਕ ਛੱਤ ਵਾਲੀ ਬੱਸ ਹੈ, ਜਦੋਂ ਕਿ ਦੋਹਰੀ ਛੱਤ ਵਾਲੀ ਬੱਸਾਂ ਦੀ ਵਰਤੋਂ ਵਧੇਰੇ ਲੋਕਾਂ ਨੂੰ ਲਿਜਾਣ ਲਈ ਕੀਤੀ ਜਾਂਦੀ ਹੈ। ਲੰਬੀ ਦੂਰੀ ਦੀ ਯਾਤਰਾ ਕਰਨ ਵਾਲੀਆਂ ਬੱਸਾਂ ਵਿੱਚ ਕੋਚਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਕੁਝ ਥਾਵਾਂ 'ਤੇ ਬੱਸ ਡਰਾਈਵਰ ਨੂੰ ਬੱਸ ਚਲਾਉਣ ਲਈ ਆਮ ਡਰਾਈਵਿੰਗ ਲਾਇਸੈਂਸ ਤੋਂ ਇਲਾਵਾ ਇੱਕ ਵਿਸ਼ੇਸ਼ ਲਾਇਸੈਂਸ ਪ੍ਰਾਪਤ ਕਰਨਾ ਪੈਂਦਾ ਹੈ।

ਇਤਿਹਾਸ

[ਸੋਧੋ]

ਅੱਜ ਬੱਸਾਂ ਦੁਨੀਆ ਭਰ ਵਿੱਚ ਆਵਾਜਾਈ ਦਾ ਸਭ ਤੋਂ ਸਰਲ ਅਤੇ ਸਭ ਤੋਂ ਪ੍ਰਸਿੱਧ ਸਾਧਨ ਹਨ। ਦੁਨੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਈ ਤਰ੍ਹਾਂ ਦੀਆਂ ਆਰਾਮਦਾਇਕ ਅਤੇ ਪੂਰੀਆਂ ਸੁਵਿਧਾਪੂਰਨ ਬੱਸਾਂ ਇੱਧਰ-ਉੱਥਰ ਦੌੜਦੀਆਂ ਦਿਖਾਈ ਦਿੰਦੀਆਂ ਹਨ, ਜੋ ਬੱਸਾਂ ਇਸ ਸਮੇਂ ਪੈਟਰੋਲ ਅਤੇ ਡੀਜ਼ਲ 'ਤੇ ਚੱਲਦੀਆਂ ਹਨ, ਉਹ ਪਹਿਲਾਂ ਭਾਫ਼ 'ਤੇ ਚੱਲਦੀਆਂ ਸਨ। 1831 ਵਿੱਚ ਬ੍ਰਿਟੇਨ ਦੇ ਗੋਰਡਨ ਬ੍ਰਾਂਜ ਨੇ 20 ਸਤੰਬਰ ਨੂੰ ਪਹਿਲੀ ਭਾਫ਼ ਨਾਲ ਚੱਲਣ ਵਾਲੀ ਬੱਸ ਬਣਾਈ ਸੀ। ਇਹ ਹੌਲੀ-ਹੌਲੀ ਚੱਲਣ ਵਾਲੀ ਬੱਸ ਇੱਕ ਵਾਰ ਵਿੱਚ 30 ਯਾਤਰੀਆਂ ਨੂੰ ਲੈ ਜਾ ਸਕਦੀ ਸੀ।[1]

ਕਿਸਮਾਂ

[ਸੋਧੋ]

ਬੱਸ ਨਾਲ ਅਸੀਂ ਛੋਟੀ ਦੂਰੀ ਤੈਅ ਕਰ ਸਕਦੇ ਹਾਂ। ਮਿੰਨੀ ਬੱਸਾਂ, ਲੰਬੇ ਰੂਟ ਵਾਲੀਆਂ ਬੱਸਾਂ, ਇੱਕ ਛੱਤ ਵਾਲੀਆਂ ਬੱਸਾਂ, ਦੋਹਰੀ ਛੱਤ ਵਾਲੀਆਂ ਬੱਸਾਂ ਆਦਿ ਬੱਸਾਂ ਦੀਆਂ ਕਿਸਮਾਂ ਹਨ।

ਹਵਾਲੇ

[ਸੋਧੋ]
  1. "भाप बस का इतिहास". Punjabi keshri. {{cite web}}: Cite has empty unknown parameter: |dead-url= (help)