ਸਮੱਗਰੀ 'ਤੇ ਜਾਓ

ਬੱਸੀਆਂ ਦੀ ਕੋਠੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬੱਸੀਆਂ ਦੀ ਕੋਠੀ ਰਾਏਕੋਟ-ਬੱਸੀਆਂ ਸੜਕ ਤੋਂ ਕਾਫੀ ਹਟਵੀਂ ਸੁੰਨਸਾਨ ਜਗ੍ਹਾ ’ਚ ਤੇ ਹੈ। ਸਿੱਖ ਰਾਜ ਦੇ ਆਖਰੀ ਰਾਜੇ, ਮਹਾਰਾਜਾ ਦਲੀਪ ਸਿੰਘ ਨੇ ਪੰਜਾਬ ਅੰਦਰ ਆਪਣੀ ਆਖ਼ਰੀ ਰਾਤ ਇਸ ਕੋਠੀ 'ਚ ਕੱਟੀ ਸੀ। ਆਜ਼ਾਦੀ ਤੋਂ ਬਾਅਦ ਇਸ ਕੋਠੀ ਨੂੰ ਨਹਿਰੀ ਵਿਭਾਗ ਦਾ ਰੈਸਟ ਹਾਊਸ ਬਣਾ ਦਿੱਤਾ ਗਿਆ। 200 ਸਾਲ ਪੁਰਾਣੀ ਅੰਗਰੇਜ਼ੀ ਭਵਨ ਕਲਾ ਦਾ ਸ਼ਾਨਦਾਰ ਨਮੂਨਾ ਹੈ।[1]

ਇਤਿਹਾਸ

[ਸੋਧੋ]

ਇਹ ਕੋਠੀ ਆਪਣੇ ਵਿੱਚ ਸਿੱਖ ਇਤਿਹਾਸ, ਕੂਕਿਆਂ ਅਤੇ ਅਤੇ ਅੰਗਰੇਜ਼ਾਂ ਨਾਲ ਸਬੰਧਤ ਅਨੇਕਾਂ ਇਤਿਹਾਸਕ ਘਟਨਾਵਾਂ ਸਮੋਈ ਬੈਠੀ। ਅੰਗਰੇਜ਼ਾਂ ਸਾਮਰਾਜ ਵੱਲੋਂ ਮਾਰਚ 1849 ’ਚ ਪੰਜਾਬ ਨੂੰ ਆਪਣੇ ਕਬਜ਼ੇ ਹੇਠ ਲੈਣ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਨੂੰ ਵੀ ਕੈਦ ਕਰ ਲਿਆ ਤੇ ਇੱਕ ਰਾਤ ਇਸੇ ਕੋਠੀ ’ਚ ਕੱਟੀ ਸੀ। 1 ਜਨਵਰੀ 1850 ਨਵੇਂ ਸਾਲ ਦੀ ਸਵੇਰ ਉਹਨਾਂ ਅੱਗੇ ਚਾਲੇ ਪਾਏ ਸਨ। ਬੱਸੀਆਂ ਦੀ ਕੋਠੀ ਨਾਲ ਬ੍ਰਿਟਿਸ਼ ਮਿਲਟਰੀ ਡਵੀਜ਼ਨ ਫਿਰੋਜ਼ਪੁਰ ਦਾ ਅਸਲਾ ਸਪਲਾਈ ਡੀਪੂ ਸੀ। ਅੰਗਰੇਜ਼ਾਂ ਅਤੇ ਸਿੱਖਾਂ ਦੀ ਫੇਰੂ ਸ਼ਹਿਰ ਦੀ ਜੰਗ ਅਤੇ ਮੁਦਕੀ ਦੀ ਲੜਾਈ ਸਮੇਂ ਲਾਰਡ ਹਾਰਡਿੰਗ ਦਾ ਇਹ ਕੋਠੀ ਫੌਜੀ ਹੈਡਕੁਆਟਰ ਸੀ ਅਤੇ ਇਸੇ ਥਾਂ ਗ਼ਦਾਰ ਤੇਜੂ ਤੇ ਲਾਲੂ ਨੇ ਸਿੱਖਾਂ ਦੀ ਚੜ੍ਹਤ ਨੂੰ ਅੰਗਰੇਜ਼ਾਂ ਪਾਸ ਸਿੱਖਾਂ ਦੀ ਸਾਰੀ ਵਿਉਂਤਬੰਦੀ ਦਾ ਭੇਦ ਖੋਲ੍ਹ ਕੇ ਸਿੱਖਾਂ ਦੀ ਅਣਖ ਨੂੰ ਮਿੱਟੀ ’ਚ ਰੋਲ ਕੇ ਸਿੱਖਾਂ ਦੀ ਜਿੱਤ ਨੂੰ ਹਾਰ ’ਚ ਬਦਲ ਦਿੱਤਾ ਸੀ।

ਕੂਕਾ ਲਹਿਰ

[ਸੋਧੋ]

ਕੂਕਾ ਲਹਿਰ ਸਮੇਂ ਜਦੋਂ ਕੂਕਿਆਂ ਨੇ ਰਾਏਕੋਟ ਦੇ ਬੁੱਚੜਾਂ ਨੂੰ ਮੌਤ ਦੇ ਘਾਟ ਉਤਾਰਿਆ ਤਾਂ ਅੰਗਰੇਜ਼ਾਂ ਨੇ ਪੰਜ ਕੂਕਿਆਂ ’ਤੇ ਕਤਲ ਕੇਸ ਦੀ ਸੁਣਵਾਈ ਲਈ ਇਸ ਕੋਠੀ ਨੂੰ ਕੁਝ ਸਮੇਂ ਲਈ ਸੈਸ਼ਨ ਕੋਰਟ ਲੁਧਿਆਣਾ ’ਚ ਤਬਦੀਲ ਕਰ ਦਿੱਤਾ ਸੀ। ਇਨ੍ਹਾਂ ਕੂਕਿਆਂ ਨੂੰ ਇਸੇ ਥਾਂ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।

ਹਵਾਲੇ

[ਸੋਧੋ]