ਸਮੱਗਰੀ 'ਤੇ ਜਾਓ

ਭਗਵਾਨ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਗਵਾਨ ਸਿੰਘ (1842-1902 ਈ.) 19ਵੀਂ ਸਦੀ ਦੇ ਪਿਛਲੇ ਅੱਧ ਦਾ ਲੋਕ-ਪ੍ਰਿਯ ਕਵੀ ਤੇ ਮਾਲਵੇ ਦਾ ਪ੍ਰਸਿੱਧ ਕਿੱਸਾਕਾਰ ਮੰਨਿਆ ਗਿਆ ਹੈ। ਨਾਭੇ ਤੇ ਪਟਿਆਲੇ ਦੇ ਰਾਜ ਦਰਬਾਰਾਂ ਵਿੱਚ ਇਸ ਦਾ ਬਹੁਤ ਮਾਨ ਸੀ। ਇਸ ਨੇ ਕਈ ਕਿੱਸੇ ਰਚੇ ਹਨ, ਜਿਹਨਾਂ ਵਿਚੋਂ ਹੀਰ, ਸੋਹਣੀ ਮਹੀਂਵਾਲ ਤੇ ਮਿਰਜ਼ਾ ਸਾਹਿਬਾਂ ਮਸ਼ਹੂਰ ਹਨ।

ਜੀਵਨ

[ਸੋਧੋ]

ਭਗਵਾਨ ਸਿੰਘ ਪਿੰਡ ਮਹਿਰਾਜ ਨਥਾਵਾਂ, ਫਿਰੋਜ਼ਪੁਰ ਜ਼ਿਲ੍ਹਾ (ਹੁਣ ਬਠਿੰਡਾ) ਦਾ ਜੰਮ-ਪਲ ਸੀ। ਇਸ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ। ਭਗਵਾਨ ਸਿੰਘ ਨੂੰ ਕਵੀਸ਼ਰੀ ਦਾ ਇਤਨਾ ਸ਼ੌਕ ਸੀ ਕਿ ਉਸ ਨੇ ਨੌਕਰੀ ਛੱਡ ਕੇ ਸਾਰਾ ਸਮਾਂ ਇੱਧਰ ਹੀ ਲਾਉਣਾ ਸ਼ੁਰੂ ਕਰ ਦਿੱਤਾ।

ਰਚਨਾ

[ਸੋਧੋ]

ਇਸਨੇ ਕਈ ਕਿੱਸਿਆਂ ਦੀ ਰਚਨਾ ਕੀਤੀ ਕਵੀ ਦੀ ਬਹੁਤੀ ਪ੍ਰਸਿੱਧੀ ‘ਹੀਰ` ਦਾ ਕਿੱਸਾ ਕਬਿੱਤਾਂ ਵਿੱਚ ਲਿਖਣ ਕਰਕੇ ਹੋਈ। ਇਸ ਵਿੱਚ ਕਹਾਣੀ ਵਾਰਿਸ ਵਾਲੀ ਹੈ ਪਰ ਛੰਦ ਬੈਂਤ ਦੀ ਥਾਂ ਕਬਿੱਤ ਵਰਤਿਆ ਹੈ। ਬੋਲੀ ਵਿੱਚ ਭਾਵੇਂ ਮਾਲਵੇ ਦੀ ਸ਼ਬਦਾਵਲੀ ਬਹੁਤ ਹੈ ਪਰ ਸਮੁੱਚੇ ਤੌਰ 'ਤੇ ਬੋਲੀ ਠੇਠ ਤੇ ਟਕਸਾਲੀ ਪੰਜਾਬੀ ਹੈ। ਕਿੱਸੇ ਦੇ ਆਰੰਭ ਵਿੱਚ ਦੋ ਦੋਹਰੇ ਹਨ, ਫਿਰ ਕਬਿੱਤ ਹਨ ਅਤੇ ਅੰਤ ਵਿੱਚ ਇੱਕ ਸਵੱਯਾਂ, ਦੋ ਸੋਰਠੇ ਅਤੇ ਇੱਕ ਦੋਹਰਾ ਹੈ। ਕਿੱਸਾ ‘ਸੋਹਣੀ ਮਹੀਂਵਾਲ` ਵੀ ਕਬਿੱਤਾ ਵਿੱਚ ਹੈ। ਕਿੱਸਾ ‘ਮਿਰਜ਼ਾ ਸਾਹਿਬਾਂ` ਦੋਹਰੇ ਦੀ ਚਾਲ ਤੇ ਚਲਦਾ ਹੈ। ਇਸ ਕਿੱਸੇ ਦੇ ਅੰਤ ਵਿੱਚ ਵਾਰਿਸ ਦੀ ਹੀਰ ਵਾਂਗ ਅਧਿਆਤਮਿਕ ਰੰਗ ਦੇਣ ਦਾ ਯਤਨ ਹੈੈ।[1] ਇਸ ਦੇ ਕਿੱਸਿਆਂ ਦੇ ਕੁਝ ਸਤਰ੍ਹਾਂ ਇਸ ਪ੍ਰਕਾਰ ਹਨ:

ਨਮੂਨਾ

[ਸੋਧੋ]
  • ‘ਖੁਸ਼ੀ ਦੀ ਕਵੀਸ਼ਰੀ ਦਾ ਰੋਜ਼ ਮੈਨੂੰ ਕਾਜ ਹੈ`।

ਇਸੇ ਤਰ੍ਹਾਂ ‘ਮਿਰਜ਼ਾ ਸਾਹਿਬਾਂ ਵਿੱਚ ਕਹਿੰਦਾ ਹੈ:

  • ‘ਬਹੁਤ ਕਿਤਾਬਾਂ ਛਾਪੀਆਂ, ਜੱਗ ਸਾਰੇ ਵਿੱਚ ਨਾਮ।

ਮੇਰੀ ਕਾਰ ਕਵੀਸ਼ਰੀ, ਹਰ ਕਦਮ ਸੁਬ੍ਹਾ ਤੇ ਸ਼ਾਮ।`

ਹੀਰ-ਰਾਂਝਾ ਦਾ ਕਿੱਸਾ

  • ਮਨ ਮਿਰਜ਼ਾ ਤਨ ਸਾਹਿਬਾਂ, ਬੱਕੀ ਸੁਰਤ ਸਰੀਰ

ਰਚਨਾਵਾਂ

[ਸੋਧੋ]
  1. ਕਿੱਸਾ ਜਿਊਣਾ ਮੌੜ[2]
  2. ਜੰਞ ਭਗਵਾਨ ਸਿੰਘ
  3. ਪੱਚੀਏ ਦਾ ਕਾਲ
  4. ਚੌਤੀਏ ਦੀ ਅੱਗ
  5. ਬਾਰਾਂਮਾਹ
  6. ਕਾਫ਼ੀਆਂ

ਹਵਾਲੇ

[ਸੋਧੋ]
  1. ਡਾ. ਜੁਗਿੰਦਰ ਸਿੰਘ.ਆਧੁਨਿਕ ਪੰਜਾਬੀ ਸਾਹਿਤ ਦੀ ਰੂਪ-ਰੇਖਾ.1976.ਪੰਜਾਬੀ ਯੂਨੀਵਰਸਿਟੀ, ਪਟਿਆਲਾ.ਪੰਨਾ ਨੰ. 21-22
  2. "ਇੰਡੈਕਸ:ਜੀਉਣਾ ਮੌੜ - ਭਗਵਾਨ ਸਿੰਘ.pdf - ਵਿਕੀਸਰੋਤ" (PDF). pa.wikisource.org. Retrieved 2020-02-04.