ਸਮੱਗਰੀ 'ਤੇ ਜਾਓ

ਭਰਤਪੁਰ, ਨੇਪਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਰਤਪੁਰ ਉਪ-ਮਹਾਨਗਰਪਾਲਿਕਾ ਦਫ਼ਤਰ
Bharatpur Sub-Metropolitan City Office
ਉਪ-ਮਹਾਨਗਰ
ਭਰਤਪੁਰ ਸ਼ਹਿਰ ਦਾ ਮੌਲਾ ਕਾਲਿਕਾ ਮੰਦਰ, ਗੈਂਦਾਕੋਟ ਤੋਂ ਇੱਕ ਦ੍ਰਿਸ਼
ਭਰਤਪੁਰ ਸ਼ਹਿਰ ਦਾ ਮੌਲਾ ਕਾਲਿਕਾ ਮੰਦਰ, ਗੈਂਦਾਕੋਟ ਤੋਂ ਇੱਕ ਦ੍ਰਿਸ਼
ਦੇਸ਼ਨੇਪਾਲ
ਖੇਤਰਨਾਰਾਇਣੀ ਖੇਤਰ
ਜਿਲ੍ਹਾਚਿਤਵਾਨ ਜਿਲ੍ਹਾ
ਸਰਕਾਰ
 • ਕਿਸਮਭਰਤਪੁਰ ਉਪ-ਨਗਰਪਾਲਿਕਾ
ਖੇਤਰ
 • ਕੁੱਲ250 km2 (100 sq mi)
ਉੱਚਾਈ
208 m (682 ft)
ਆਬਾਦੀ
 (2011)ਮਰਦਮਸ਼ੁਮਾਰੀ
 • ਕੁੱਲ1,99,867
 • ਘਣਤਾ800/km2 (2,100/sq mi)
ਸਮਾਂ ਖੇਤਰਯੂਟੀਸੀ+5:45 (ਨੇਪਾਲ ਮਿਆਰੀ ਸਮਾਂ)
ਡਾਕ ਕੋਡ
44200, 44207(ਨਾਰਾਇਣਗਡ਼੍ਹ)
ਏਰੀਆ ਕੋਡ056
ClimateCwa
ਵੈੱਬਸਾਈਟwww.bharatpurmun.gov.np

ਭਰਤਪੁਰ (Lua error in ਮੌਡਿਊਲ:Lang at line 1320: attempt to index field 'engvar_sel_t' (a nil value).), ਨੇਪਾਲ ਦਾ ਇੱਕ ਸ਼ਹਿਰ ਹੈ ਜੋ ਕਿ ਨੇਪਾਲ ਦੇ ਕੇਂਦਰ-ਦੱਖਣ ਵਿੱਚ ਚਿਤਵਾਨ ਘਾਟੀ ਕੋਲ ਸਥਿਤ ਹੈ। ਭਰਤਪੁਰ, ਚਿਤਵਾਨ ਜਿਲ਼੍ਹੇ ਦਾ ਮੁੱਖ ਕਾਰਜ-ਖੇਤਰ ਹੈ ਅਤੇ ਉਪ-ਮਹਾਨਗਰਪਾਲਿਕਾ ਹੈ। ਇਹ ਨੇਪਾਲ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ ਅਤੇ 2011 ਦੀ ਮਰਦਮਸ਼ੁਮਾਰੀ ਅਨੁਸਾਰ ਇਸਦੀ ਆਬਾਦੀ 199,867 ਹੈ। ਭਰਤਪੁਰ, ਨੇਪਾਲ ਦੇ ਵਿਕਾਸਸ਼ੀਲ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਨਾਰਾਇਣੀ ਨਦੀ ਦੇ ਨਜ਼ਦੀਕ ਹੀ ਹੈ। ਭਰਤਪੁਰ ਦੀ ਦੂਰੀ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਤੋਂ 146 ਕਿਲੋਮੀਟਰ, ਪੋਖਾਰਾ ਤੋਂ 126 ਕਿਲੋਮੀਟਰ, ਬਟਵਾਲ ਤੋਂ 114 ਕਿਲੋਮੀਟਰ, ਘੋਰਾਹੀ ਤੋਂ 275 ਕਿਲੋਮੀਟਰ, ਬਿਰਗੰਜ ਤੋਂ 128 ਕਿਲੋਮੀਟਰ, ਹੇਤੂਡ਼ਾ ਤੋਂ 78 ਅਤੇ ਪ੍ਰਿਥਵੀਨਾਰਾਇਣ (ਗੋਰਖਾ) ਤੋਂ 67 ਕਿਲੋਮੀਟਰ ਹੈ। ਭਰਤਪੁਰ ਵਿੱਚ ਕਾਠਮਾਂਡੂ ਅਤੇ ਪੋਖਾਰਾ ਲਈ ਹਵਾਈ ਯਾਤਰਾ ਵੀ ਉਪਲਬਧ ਹੈ।

ਜਿਆਦਾਤਰ ਬਾਜ਼ਾਰੀ ਖੇਤਰ ਨਾਰਾਇਣਗਡ਼੍ਹ ਜਿਲ੍ਹੇ ਵਿੱਚ ਹੈ ਜਦਕਿ ਸਰਕਾਰ ਦਫ਼ਤਰ, ਵੱਡੇ ਹਸਪਤਾਲ ਅਤੇ ਕਾਲਜ ਇਸ ਸ਼ਹਿਰ ਦੇ ਹੋਰ ਭਾਗਾਂ ਵਿੱਚ ਹਨ। ਇੱਥੋਂ ਦੀ ਆਰਥਿਕਤਾ ਜਿਆਦਾਤਰ ਖੇਤੀਬਾਡ਼ੀ ਤੇ ਨਿਰਭਰ ਹੈ। ਜਿਆਦਾਤਰ ਖੇਤੀ ਯੋਗ ਭੂਮੀ ਨੂੰ ਇਮਾਰਤੀ ਜਾਂ ਉਦਯੋਗਿਕ ਖੇਤਰ ਵਿੱਚ ਬਦਲ ਦਿੱਤਾ ਗਿਆ ਹੈ।

ਭਰਤਪੁਰ ਨੂੰ 2 ਦਸੰਬਰ 2014 ਨੂੰ ਸਰਕਾਰ ਦੁਆਰਾ ਉਪ-ਮਹਾਨਗਰ ਘੋਸ਼ਿਤ ਕਰ ਦਿੱਤਾ ਗਿਆ ਸੀ।

ਸੰਚਾਰ

[ਸੋਧੋ]

ਭਰਤਪੁਰ ਵਿੱਚ ਇੰਟਰਨੈੱਟ ਤੋਂ ਲੈ ਕੇ ਐੱਸ ਟੀ ਡੀ, ਆਈ ਐੱਸ ਡੀ, ਆਮ ਫ਼ੋਨ, ਪੋਸਟਪੇਡ ਮੋਬਾਇਲ, ਪ੍ਰੀਪੇਡ ਮੋਬਾਇਲ, ਲਗਭਗ ਸਾਰੇ ਤਰਾਂ ਦੀਆਂ ਆਧੁਨਿਕ ਸਹੂਲਤਾਂ ਉਪਲਬਧ ਹਨ। ਦੋ ਵੱਡੇ ਰਾਜਮਾਰਗ ਅਤੇ ਸਾਰੇ ਦੇਸ਼ ਦਾ ਕੇਂਦਰ ਹੋਣ ਕਰਕੇ ਇਸ ਸ਼ਹਿਰ ਵਿੱਚੋਂ ਦੇਸ਼ ਦੇ ਹਰ ਹਿੱਸੇ ਵਿੱਚ ਜਾਣ ਲਈ ਬੱਸ ਸੇਵਾਵਾਂ, ਕਿਰਾਏ ਦੀਆਂ ਕਾਰਾਂ, ਟੈਕਸੀਆਂ, ਰਿਕਸ਼ਾ ਸੇਵਾਵਾਂ ਵੀ ਉਪਲਬਧ ਹਨ। ਇਥੋਂ ਹਵਾਈ ਸੇਵਾ ਦੀ ਵੀ ਸਹੂਲਤ ਹੈ, ਜਿੱਥੋਂ ਕਾਠਮਾਂਡੂ ਅਤੇ ਪੋਖਾਰਾ ਨੂੰ ਇੱਕ ਦਿਨ ਵਿੱਚ 7 ਤੋਂ 11 ਹਵਾਈ ਰੂਟ ਹਨ।

ਨਦੀਆਂ

[ਸੋਧੋ]

ਨਾਰਾਇਣੀ ਨਦੀ

[ਸੋਧੋ]

ਨਾਰਾਇਣੀ ਨਦੀ ਇੱਥੋਂ ਦੇ ਵੇਖਣਯੋਗ ਸਥਾਨਾਂ ਵਿੱਚੋਂ ਇੱਕ ਹੈ। ਇਹ ਨਦੀ ਉੱਤਰ ਤੋਂ ਦੱਖਣ ਵੱਲ ਵਹਿੰਦੀ ਹੈ ਅਤੇ ਇਹ ਭਰਤਪੁਰ ਦੇ ਪੱਛਮ ਵਿੱਚ ਹੈ। ਇਹ ਨਦੀ ਨੇਪਾਲ ਦੀਆਂ ਸਭ ਤੋਂ ਡੂੰਘੀਆਂ ਅਤੇ ਵੱਡੀਆਂ ਨਦੀਆਂ ਵਿੱਚੋਂ ਇੱਕ ਹੈ। ਇਸ ਨਦੀ ਉੱਪਰ 'ਨਾਰਾਇਣੀ ਪੁਲ' ਵੀ ਬਣਿਆ ਹੋਇਆ ਹੈ ਜੋ ਚਿਤਵਾਨ ਨੂੰ ਨਾਵਾਲਪਾਰਸੀ ਜਿਲ੍ਹੇ ਨਾਲ ਜੋਡ਼ਦਾ ਹੈ।

ਹਰੀਹਰ ਮੰਦਰ ਤੋਂ ਨਾਰਾਇਣੀ ਨਦੀ ਦਾ ਦ੍ਰਿਸ਼

ਰਾਪਤੀ ਨਦੀ

[ਸੋਧੋ]

ਰਾਪਤੀ ਨਦੀ ਪੂਰਬ ਤੋਂ ਦੱਖਣ-ਪੱਛਮ ਵੱਲ ਵਹਿੰਦੀ ਹੈ ਅਤੇ ਇਹ ਭਰਤਪੁਰ ਦੇ ਦੱਖਣ ਵੱਲ ਹੈ। ਇਸ ਵਿੱਚ ਘਡ਼ਿਆਲ ਮਗਰਮੱਛ ਅਤੇ ਵੱਡੀਆਂ ਮੱਛੀਆਂ ਪਾਈਆਂ ਜਾਂਦੀਆਂ ਹਨ।

ਹਵਾਲੇ

[ਸੋਧੋ]