ਭਾਈ ਗੰਗਾ ਸਿੰਘ ਸਭਾ ਗੁਰਦੁਆਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਈ ਗੰਗਾ ਸਿੰਘ ਸਭਾ ਗੁਰਦੁਆਰਾ ਭਾਈ ਗੰਗਾ ਸਿੰਘ ਸਭਾ ਤਹਿਰਾਨ ਨੇ 1941 ਵਿੱਚ ਸਥਾਪਤ ਕੀਤਾ ਸੀ। ਧਾਰਮਿਕ ਨਿੱਤਨੇਮ ਵਿੱਚ ਇਥੇ ਸਵੇਰੇ ਅਤੇ ਸ਼ਾਮ ਅਰਦਾਸ, ਗੁਰੂ-ਕਾ-ਲੰਗਰ ਅਖੰਡ ਪਾਠ ਦੇ ਬਾਅਦ ਹਰ ਸ਼ੁੱਕਰਵਾਰ ਸ਼ਾਮਲ ਹਨ। ਕਮਿਊਨਿਟੀ ਸੇਵਾਵਾਂ ਵਜੋਂ ਇੱਕ ਸਕੂਲ ਦੀ ਸਥਾਪਨਾ ਕੀਤੀ ਗਈ, ਜਿਥੇ ਪੰਜਾਬੀ ਅਤੇ ਧਾਰਮਿਕ (ਬ੍ਰਹਮਤਾ) ਦੀ ਸਿੱਖਿਆ ਪਾਠਕ੍ਰਮ ਦਾ ਅਟੁੱਟ ਹਿੱਸਾ ਹੈ। ਇਸ ਖੇਤਰ ਵਿੱਚ ਸਿੱਖ ਭਾਈਚਾਰੇ ਦੇ 800 ਦੇ ਕਰੀਬ ਮੈਂਬਰ ਹਨ।