ਭਾਈ ਬਚਿੱਤਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭਾਈ ਬਚਿੱਤਰ ਸਿੰਘ ਕੰਬੋਜ ਮੁਗ਼ਲਾਂ ਵੱਲੋਂ ਸਿੱਖ ਫ਼ੌਜਾਂ ਉੱਤੇ ਛੱਡੇ ਮਸਤ ਹਾਥੀ ਦੇ ਮੱਥੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਨਾਗਣੀ ਮਾਰਦੇ ਹੋਏ (ਇੱਕ ਚਿੱਤਰਕਾਰ ਵੱਲੋਂ ਬਣਾਇਆ ਗਿਆ ਚਿੱਤਰ)]] ਭਾਈ ਬਚਿੱਤਰ ਸਿੰਘ (6 ਮਈ 1664 – 22 ਦਸੰਬਰ 1705) ਇੱਕ ਸਿੱਖ ਯੋਧਾ[1] ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਥਾਪੇ ਜਰਨੈਲ ਸਨ। ਉਹਨਾਂ ਨੂੰ ਸਿੱਖ ਇਤਿਹਾਸ ਵਿੱਚ ਇੱਕ ਬਹਾਦਰ ਯੋਧੇ ਵੱਜੋਂ ਯਾਦ ਕੀਤਾ ਜਾਂਦਾ ਹੈ। ਉਹਨਾਂ ਦੇ ਪਿਤਾ ਭਾਈ ਮਨੀ ਸਿੰਘ ਜੀ ਸਨ ਅਤੇ ਉਹ ਅਲੀਪੁਰ ਰਿਆਸਤ,ਮੁਲਤਾਨ ਨਾਲ ਸਬੰਧ ਰੱਖਦੇ ਸਨ।

ਪਰਿਵਾਰਕ ਪਿਛੋਕੜ[ਸੋਧੋ]

ਭਾਈ ਬਚਿੱਤਰ ਸਿੰਘ ਕੰਬੋਜ ਸਿੱਖ ਪਰਿਵਾਰ ਵਿੱਚੋਂ ਸਨ ਅਤੇ ਭਾਈ ਮਨੀ ਸਿੰਘ ਦੇ ਸਪੁੱਤਰ ਸਨ। [2]

ਅਨੰਦਪੁਰ ਦੀ ਦੂਜੀ ਜੰਗ ਸਮੇਂ[ਸੋਧੋ]

ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਨਾਲ ਸਿੱਖਾਂ ਦਾ ਇੱਕ ਛੋਟਾ ਦਸਤਾ ਲੋਹਗੜ੍ਹ ਦੇ ਕਿਲ੍ਹੇ ਅੰਦਰ ਮੌਜੂਦ ਸਨ ਜਦੋਂ ਉਹਨਾਂ ਉੱਤੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਵੱਡੀਆਂ ਫ਼ੌਜਾਂ ਨੇ ਧਾਵਾ ਬੋਲ ਦਿੱਤਾ। ਗਿਣਤੀ ਵਿੱਚ ਜ਼ਿਆਦਾ ਹੋਣ ਦੇ ਬਾਵਜੂਦ ਉਹ ਕਿਲ੍ਹੇ ਅੰਦਰ ਸੰਨ੍ਹ ਨਾ ਲਾ ਸਕੇ। ਇਸ ਕਰਕੇ ਉਹਨਾਂ ਨੇ ਇੱਕ ਸੰਜੋਅ ਨਾਲ ਢਕੇ ਸ਼ਰਾਬ ਨਾਲ ਮਸਤ ਹਾਥੀ ਨੂੰ ਵਰਤ ਕੇ ਕਿਲ੍ਹੇ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਹਾਥੀ ਦਾ ਮੁਕਾਬਲਾ ਕਰਨ ਲਈ ਭੇਜਿਆ। ਭਾਈ ਸਾਹਿਬ ਨੇ ਘੋੜੇ ਉੱਤੇ ਚੜ੍ਹ ਕੇ ਨਾਗਣੀ ਦਾ ਐਸਾ ਵਾਰ ਕੀਤਾ ਕਿ ਨਾਗਣੀ ਹਾਥੀ ਦਾ ਸੰਜੋਅ ਚੀਰਦੀ ਹੋਈ ਉਸਦੇ ਮੱਥੇ ਵਿੱਚ ਜਾ ਵੱਜੀ। ਜ਼ਖ਼ਮੀ ਹਾਥੀ ਚੰਘਿਆੜਦਾ ਹੋਇਆ ਪਿੱਚੇ ਮੁੜ ਗਿਆ ਅਤੇ ਚੜ੍ਹ ਕੇ ਆਈਆਂ ਫ਼ੌਜਾਂ ਦਾ ਬਹੁਤ ਨੁਕਸਾਨ ਕੀਤਾ। ਇਸ ਤਰ੍ਹਾਂ ਇਹ ਮੁਕਾਬਲਾ ਸਿੱਖਾਂ ਦੇ ਪੱਖ ਦਾ ਹੋ ਨਿੱਬੜਿਆ।

ਮੌਤ[ਸੋਧੋ]

ਭਾਈ ਬਚਿੱਤਰ ਸਿੰਘ ਜ਼ਖ਼ਮਾਂ ਦੀ ਤਾਬ ਨਾ ਝੇਲਦੇ ਹੋਏ 8 ਦਸੰਬਰ 1705 ਨੂੰ ਚੱਲ ਵਸੇ। ਅਗਲੀ ਰਾਤ ਨਿਹੰਗ ਖਾਨ ਨੇ ਗੁਪਤ ਤਰੀਕੇ ਨਾਲ ਭਾਈ ਸਾਹਿਬ ਦੀ ਦੇਹ ਦਾ ਸੰਸਕਾਰ ਕਰ ਦਿੱਤਾ।

ਹਵਾਲੇ[ਸੋਧੋ]

  1. Nabha, Kahan Singh. Mahan Kosh. Patiala: Punjabi University. 
  2. Guru De SherHardcover: 407 pages Publisher: Chattar Singh Jeevan Singh (2011) Language: Punjabi ISBN 978-8176014373