ਭਾਈ ਭਗਤੂ
ਭਾਈ ਭਗਤੂ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਗੁਰੂ ਘਰ ਦੇ ਪ੍ਰੇਮੀ ਸਨ। ਉਹ ਮਾਲਵੇ ਦੇ ਇਲਾਕੇ ਵਿੱਚ ਰਹਿੰਦੇ ਸਨ ਪਰ ਸਮੇਂ ਸਮੇਂ ਗੁਰੂ ਜੀ ਨੂੰ ਮਿਲਣ ਆਉਂਦੇ ਸਨ। ਉਹਨਾਂ ਨੇ ਗੁਰੂ ਹਰਿਰਾਇ ਜੀ ਨੂੰ ਮਾਲਵਾ ਆਉਣ ਦਾ ਸੱਦਾ ਦਿੱਤਾ। ਉਸ ਸਮੇਂ ਮਾਲਵਾ ਤੋਂ ਆਈਆਂ ਸੰਗਤਾਂ ਨੇ ਗੁਰੂ ਹਰਿ ਹਾਇ ਸਾਹਿਬ ਨੂੰ ਮਾਲਵਾ ਆਉਂਣ ਦਾ ਸੱਦਾ ਦਿਤਾ। ਭਾਈ ਭਗਤੂ ਦੇ ਪੁੱਤਰ ਜੀਵਨ ਨੇ ਵੀ ਬੇਨਤੀ ਕੀਤੀ। ਇਸ ਉੱਪਰੰਤ ਗੁਰੂ ਜੀ ਮਾਲਵਾ ਗਏ। ਇਹਨਾਂ ਦੇ ਨਾਮ ਤੇ ਭਗਤਾ ਭਾਈ ਨਗਰ ਜ਼ਿਲ੍ਹਾ ਬਠਿੰਡਾ ਦਾ ਨਾ ਪਿਆ। ਇਸ ਸਥਾਨ ਤੇ ਉਹਨਾਂ ਦੀ ਯਾਦ ਵਿੱਚ ਵਿਸਾਖੀ ਸਮੇਂ ਭਾਰੀ ਧਾਰਮਿਕ ਮੇਲਾ ਹੁੰਦਾ ਹੈ। ਉਹਨਾਂ ਨੇ ਗੁਰੂ ਹਰਿ ਰਾਏ ਸਾਹਿਬ ਦੇ ਵੇਲੇ ਆਪਣੀ ਸੰਸਾਰ ਯਾਤਰਾ ਪੂਰੀ ਕੀਤੀ। ਸੱਤਵੇਂ ਗੁਰੂ ਨੇ ਹੱਥੀ ਭਾਈ ਸਾਹਿਬ ਦਾ ਦਾਹ ਸਸਕਾਰ ਕੀਤਾ।[1]