ਭਾਈ ਲਕਸ਼ਵੀਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭਾਈ ਲਕਸ਼ਵੀਰ ਸਿੰਘ 'ਮੁਜ਼ਤਰ' ਨਾਭਵੀ (ਮੌਤ 15 ਫ਼ਰਵਰੀ 2007) ਇੱਕ ਪੰਜਾਬੀ ਸ਼ਾਇਰ ਸੀ ਜਿਸਨੇ ਗੁਰੂ ਨਾਨਕ ਦੁਆਰਾ ਲਿਖੀ ਬਾਣੀ ਜਪੁਜੀ ਸਾਹਿਬ ਨੂੰ ਫ਼ਾਰਸੀ ਵਿੱਚ ਮੁਨਾਜਾਤ-ਏ-ਬਾਮਦਾਦੀ ਦੇ ਨਾਂ ਹੇਠ ਅਨੁਵਾਦ ਕੀਤਾ ਹੈ। ਇਸਨੂੰ ਦਸੰਬਰ 2006 ਵਿੱਚ ਪੰਜਾਬੀ ਯੂਨੀਵਰਸਿਟੀ ਦੁਆਰਾ ਆਨਰੇਰੀ ਪ੍ਰੋਫ਼ੈਸਰਸ਼ਿੱਪ ਦੀ ਡਿਗਰੀ ਦਿੱਤੀ ਗਈ।

ਮੁਨਾਜਾਤ-ਏ-ਬਾਮਦਾਦੀ[ਸੋਧੋ]

ਮੁਨਾਜਾਤ-ਏ-ਬਾਮਦਾਦੀ ਸਭ ਤੋਂ ਪਹਿਲਾਂ 1969 ਵਿੱਚ ਪ੍ਰਕਾਸ਼ਿਤ ਹੋਈ ਸੀ। 2009 ਵਿੱਚ ਇਸਨੂੰ ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਜਿਸ ਵਿੱਚ ਫ਼ਾਰਸੀ ਦਾ ਗੁਰਮੁਖੀ ਲਿਪੀਆਂਤਰਨ ਅਤੇ ਅਸਲ ਜਪੁਜੀ ਸਾਹਿਬ ਵੀ ਸ਼ਾਮਿਲ ਕੀਤਾ ਗਿਆ।

-ਤਸਨੀਫ਼ਾਤ-ਏ-ਗੋਯਾ-