ਮੁਨਾਜਾਤ-ਏ-ਬਾਮਦਾਦੀ
ਦਿੱਖ
ਲੇਖਕ | ਗੁਰੂ ਨਾਨਕ ਦੇਵ |
---|---|
ਮੂਲ ਸਿਰਲੇਖ | ਜਪੁ ਜੀ ਸਾਹਿਬ |
ਅਨੁਵਾਦਕ | ਭਾਈ ਲਕਸ਼ਵੀਰ ਸਿੰਘ ‘ਮੁਜ਼ਤਰ’ ਨਾਭਵੀ |
ਦੇਸ਼ | ਹਿੰਦੁਸਤਾਨ |
ਭਾਸ਼ਾ | ਮੂਲ ਪੰਜਾਬੀ ਅਤੇ ਫ਼ਾਰਸੀ ਤਰਜਮਾ |
ਵਿਸ਼ਾ | ਜੀਵਨ ਦਰਸ਼ਨ |
ਵਿਧਾ | ਕਵਿਤਾ |
ਪ੍ਰਕਾਸ਼ਕ | ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਮੁਨਾਜਾਤ-ਏ-ਬਾਮਦਾਦੀ ਜਪੁ ਜੀ ਸਾਹਿਬ, ਅਸਲ-ਓ-ਤਰਜਮਾ ਬ ਸ਼ਿਅਰ-ਏ-ਫ਼ਾਰਸੀ ਪੰਜਾਬੀ ਸਾਹਿਤ ਦੀ ਚੋਟੀ ਦੀ ਸਰਬਕਾਲੀ ਰਚਨਾ ਗੁਰੂ ਨਾਨਕ ਦੇਵ ਦੀ ਮਹਾਨ ਰਚਨਾ ‘ਜਪੁ ਜੀ ਸਾਹਿਬ’ ਦਾ ਭਾਈ ਲਕਸ਼ਵੀਰ ਸਿੰਘ ‘ਮੁਜ਼ਤਰ’ ਨਾਭਵੀ ਦੁਆਰਾ ਕਵਿਤਾ ਵਿੱਚ ਹੀ ਫ਼ਾਰਸੀ ਅਨੁਵਾਦ ਹੈ।[1] ਇਹ ਅਨੁਵਾਦ 1969 ਵਿੱਚ ਫ਼ਾਰਸੀ ਵਿੱਚ ਛਪ ਗਿਆ ਸੀ ਅਤੇ ਫ਼ਾਰਸੀ ਹਲਕਿਆਂ ਵਿੱਚ ਖਾਸ ਕਰ ਇਰਾਨ ਵਿੱਚ ਖੂਬ ਪੜ੍ਹੀ ਜਾਣ ਵਾਲੀ ਰਚਨਾ ਹੈ। ਫ਼ਾਰਸੀ ਸ਼ਬਦ ‘ਮੁਨਾਜਾਤ’ ਦਾ ਅਰਥ ਹੈ ਉਹ ਗੀਤ ਜੋ ਰੂਹਾਨੀ ਸਰੋਕਾਰਾਂ ਨੂੰ ਮੁਖਾਤਿਬ ਹੋਵੇ ਅਤੇ ‘ਬਾਮਦਾਦੀ’ ਸਵੇਰ ਵਕਤ ਦਾ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |