ਭਾਪਾ ਪ੍ਰੀਤਮ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਪਾ ਪ੍ਰੀਤਮ ਸਿੰਘ
ਜਨਮ
ਪ੍ਰੀਤਮ ਸਿੰਘ

(1914-07-16)16 ਜੁਲਾਈ 1914
ਪਿੰਡ ਤਲਵੰਡੀ ਭਿੰਡਰਾਂ, ਜਿ਼ਲ੍ਹਾ ਸਿਆਲਕੋਟ (ਬਰਤਾਨਵੀ ਭਾਰਤ, ਹੁਣ ਪਾਕਿਸਤਾਨ)
ਮੌਤ31 ਮਾਰਚ 2005(2005-03-31) (ਉਮਰ 90)
ਪੇਸ਼ਾਪ੍ਰਕਾਸ਼ਕ
ਜ਼ਿਕਰਯੋਗ ਕੰਮਰਸਾਲਾ ਆਰਸੀ ਲਗਾਤਾਰ ਬਤਾਲੀ ਸਾਲ ਚਲਾਇਆ।
ਜੀਵਨ ਸਾਥੀ1942 ਵਿੱਚ ਬੀਬੀ ਦਿਲਜੀਤ ਕੌਰ (ਮੌਤ 1992 ਈ.) ਨਾਲ ਸ਼ਾਦੀ
ਬੱਚੇਤਿੰਨ ਬੇਟੀਆਂ:
*ਜਯੋਤਿਸਨਾ (ਜ 1945)
*ਰੇਣੁਕਾ (ਜ 1953)
*ਆਸ਼ਮਾ (1960-1998)

ਭਾਪਾ ਪ੍ਰੀਤਮ ਸਿੰਘ (16 ਜੁਲਾਈ 1914 - 31 ਮਾਰਚ 2005[1][2]) ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਨ ਦਾ ਮੋਹਰੀ, ਛਪਾਈ ਦੇ ਅਨੇਕ ਇਨਾਮ ਹਾਸਲ ਕਰਨ ਵਾਲਾ ਨਵਯੁਗ ਪਬਲਿਸ਼ਰਜ਼ ਦਾ ਕਰਤਾ ਧਰਤਾ ਸੀ। ਉਸ ਨੂੰ ਆਲ ਇੰਡੀਆ ਪ੍ਰਿੰਟਿੰਗ ਦਾ ਪਹਿਲਾ ਇਨਾਮ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ ਨੇ ਦਿੱਤਾ ਸੀ। ਪੰਜਾਬੀ ਦਾ ਮਸ਼ਹੂਰ ਸਾਹਿਤਕ ਰਸਾਲਾ ਆਰਸੀ ਉਸਨੇ ਲਗਾਤਾਰ ਬਤਾਲੀ ਸਾਲ ਚਲਾਇਆ।[3]

ਜੀਵਨੀ[ਸੋਧੋ]

ਭਾਪਾ ਪ੍ਰੀਤਮ ਸਿੰਘ ਮਹਿਜ਼ ਇੱਕ ਪਬਲਿਸ਼ਰ ਨਹੀਂ, ਉਹ ਪੰਜਾਬੀ ਸਾਹਿਤ ਦਾ ਤੁਰਦਾ-ਫਿਰਦਾ, ਸਾਹ ਲੈਂਦਾ ਇਤਿਹਾਸ ਵੀ ਹੈ। ਉਹ ਮਹਿਜ਼ ਇੱਕ ਬੰਦਾ ਨਹੀਂ, ਇੱਕ ਪੂਰਾ ਇੰਸਟੀਚਿਊਸ਼ਨ ਹੈ, ਪੂਰੀ ਸੰਸਥਾ, ਜਿਸ ਦਾ ਨਾਂਅ ਲੈਣ ਤੋਂ ਬਿਨਾਂ ਪੰਜਾਬੀ ਸਾਹਿਤ ਦਾ ਵਜੂਦ ਇਤਿਹਾਸ ਦੇ ਪੰਨਿਆਂ ਵਿਚੋਂ ਨਹੀਂ ਲੱਭਿਆ ਜਾ ਸਕੇਗਾ।

ਅਜੀਤ ਕੌਰ, 'ਤਕੀਏ ਦਾ ਪੀਰ' ਵਿੱਚ ਭਾਪਾ ਪ੍ਰੀਤਮ ਸਿੰਘ ਦਾ ਰੇਖਾਚਿੱਤਰ[4]

ਪ੍ਰੀਤਮ ਸਿੰਘ ਦਾ ਜਨਮ 16 ਜੁਲਾਈ 1914 ਨੂੰ ਪਿੰਡ ਤਲਵੰਡੀ ਭਿੰਡਰਾਂ, ਜਿ਼ਲ੍ਹਾ ਸਿਆਲਕੋਟ (ਬਰਤਾਨਵੀ ਭਾਰਤ, ਹੁਣ ਪਾਕਿਸਤਾਨ) ਵਿੱਚ ਹੋਇਆ ਸੀ। ਆਰੀਆ ਸਕੂਲ ਗੰਜੀਬਾਰ ਤੋਂ ਪੰਜਵੀਂ ਕਰ ਕੇ ਉਹ ਗੁਰਦਵਾਰੇ ਦਾ ਗ੍ਰੰਥੀ ਬਣ ਗਿਆ। ਫਿਰ ਉਹ 1936 ਵਿੱਚ ਗੁਰਬਖ਼ਸ਼ ਸਿੰਘ ਦੇ ਪ੍ਰੀਤ ਨਗਰ ਵਿੱਚ ਚਲਾ ਗਿਆ ਤੇ ਪ੍ਰੀਤ ਲੜੀ ਨਾਲ ਜੁੜ ਗਿਆ।

1942 ਵਿੱਚ ਉਸ ਦੀ ਸ਼ਾਦੀ ਦਿਲਜੀਤ ਕੌਰ (ਮੌਤ 1992) ਨਾਲ ਹੋਈ। ਉਹਨਾਂ ਦੇ ਤਿੰਨ ਬੇਟੀਆਂ ਨੇ ਜਨਮ ਲਿਆ:"ਜਯੋਤਿਸਨਾ (1945), ਰੇਣੁਕਾ (1953) ਅਤੇ ਆਸ਼ਮਾ (1960)।[5]

1947 ਤੋਂ ਬਾਅਦ ਉਹ ਦਿੱਲੀ ਆ ਗਿਆ ਅਤੇ 1950 ਵਿੱਚ ਚਾਂਦਨੀ ਚੌਕ ਵਿੱਚ ਨਵਯੁਗ ਪ੍ਰੈੱਸ ਲਾ ਲਈ ਅਤੇ 1952 ਵਿੱਚ ਨਵਯੁਗ ਪਬਲਿਸ਼ਰਜ਼ ਦੀ ਸਥਾਪਨਾ ਕੀਤੀ। ਇਥੋਂ ਹੀ ਉਸਨੇ 1958 ਵਿੱਚ ‘ਆਰਸੀ’ ਛਾਪਣਾ ਸ਼ੁਰੂ ਕੀਤਾ। ਪੰਜਾਬੀ ਸਾਹਿਤ ਦੇ ਇਲਾਵਾ ਰੂਸੀ ਸਾਹਿਤ ਦਾ ਪੰਜਾਬੀ ਅਨੁਵਾਦ ਨਵਯੁਗ ਪ੍ਰੈੱਸ ਵਿੱਚ ਛਪਦਾ। ਉਹਨਾਂ ਦੀ ਕੀਮਤ ਵੀ ਘੱਟ ਹੁੰਦੀ।
ਉਹ 1984 ਤੋਂ 2005 ਤੱਕ ਪੰਜਾਬੀ ਸਾਹਿਤ ਸਭਾ ਦੇ ਚੇਅਰਮੈਨ ਰਹੇ।

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]