ਭਾਬੇਂਦਰ ਨਾਥ ਸਾਇਕੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਬੇਂਦਰ ਨਾਥ ਸਾਇਕੀਆ
ਜਨਮ20 ਫ਼ਰਵਰੀ 1932
ਮੌਤ13 ਅਗਸਤ 2003
ਸਿੱਖਿਆ
ਅਲਮਾ ਮਾਤਰਕਾਟਨ ਕਾਲਜ, ਪ੍ਰੈਜੀਡੈਂਸੀ ਕਾਲਜ
ਜੀਵਨ ਸਾਥੀਪ੍ਰੀਤੀ ਸਾਇਕੀਆ

ਭਾਬੇਂਦਰ ਨਾਥ ਸਾਇਕੀਆ (20 ਫਰਵਰੀ 1932 - 13 ਅਗਸਤ 2003) ਇੱਕ ਨਾਵਲਕਾਰ, ਕਹਾਣੀ ਲੇਖਕ ਅਤੇ ਅਸਾਮ, ਭਾਰਤ ਤੋਂ ਫਿਲਮ ਨਿਰਦੇਸ਼ਕ ਸੀ। ਉਸਨੇ ਸਾਹਿਤ ਅਕਾਦਮੀ (1976) ਸਮੇਤ ਕਈ ਸਾਹਿਤਕ ਪੁਰਸਕਾਰ ਜਿੱਤੇ ਅਤੇ ਪਦਮ ਸ਼੍ਰੀ ਨਾਲ ਵੀ ਮਾਨਤਾ ਪ੍ਰਾਪਤ ਹੋਈ।[1]

ਜੀਵਨੀ[ਸੋਧੋ]

ਭਾਬੇਂਦਰ ਨਾਥ ਸਾਇਕੀਆ ਦਾ ਜਨਮ 20 ਫਰਵਰੀ 1932 ਨੂੰ ਨਾਗਾਓਂ ਕਸਬੇ ਵਿਖੇ ਹੋਇਆ ਸੀ। ਉਸਨੇ 1948 ਵਿੱਚ ਆਪਣੀ ਦਸਵੀਂ ਦੀ ਪ੍ਰੀਖਿਆ ਅਤੇ 1950 ਵਿੱਚ ਸਾਇੰਸ ਵਿੱਚ ਇੰਟਰਮੀਡੀਏਟ ਦੀ ਪ੍ਰੀਖਿਆ ਪਾਸ ਕੀਤੀ, ਦੋਵੇਂ ਹੀ ਪਹਿਲੇ ਦਰਜੇ ਦੇ ਅੰਕਾਂ ਨਾਲ। ਉਸਨੇ ਗੌਹਟੀ ਯੂਨੀਵਰਸਿਟੀ ਦੇ ਕਾਟਨ ਕਾਲਜ ਤੋਂ ਭੌਤਿਕ ਵਿਗਿਆਨ ਵਿੱਚ ਆਨਰਜ਼ ਨਾਲ 1952 ਵਿੱਚ ਬੀਐਸਸੀ ਦੀ ਪ੍ਰੀਖਿਆ ਪਾਸ ਕੀਤੀ। ਉਸਨੇ ਕਲਕੱਤਾ ਯੂਨੀਵਰਸਿਟੀ ਦੇ ਪ੍ਰੈਜੀਡੈਂਸੀ ਕਾਲਜ ਤੋਂ ਭੌਤਿਕ ਵਿਗਿਆਨ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਪ੍ਰਾਪਤ ਕੀਤੀ। ਉਸਨੇ 1961 ਵਿੱਚ ਲੰਡਨ ਯੂਨੀਵਰਸਿਟੀ ਤੋਂ ਭੌਤਿਕ ਵਿਗਿਆਨ ਵਿੱਚ ਆਪਣੀ ਪੀ.ਐਚ.ਡੀ. ਕੀਤੀ। ਉਸਨੇ 1961 ਵਿੱਚ, ਇੰਪੀਰੀਅਲ ਕਾਲਜ ਆਫ਼ ਸਾਇੰਸ ਐਂਡ ਟੈਕਨੋਲੋਜੀ, ਲੰਡਨ ਤੋਂ ਇੱਕ ਡਿਪਲੋਮਾ ਵੀ ਪ੍ਰਾਪਤ ਕੀਤਾ। ਬਾਅਦ ਵਿੱਚ ਉਸਨੇ ਗੁਹਾਟੀ ਯੂਨੀਵਰਸਿਟੀ ਵਿੱਚ ਭੌਤਿਕ ਵਿਗਿਆਨ ਵਿੱਚ ਰੀਡਰ ਵਜੋਂ ਕੰਮ ਕੀਤਾ। ਉਹ ਸੰਗੀਤ ਨਾਟਕ ਅਕਾਦਮੀ, ਭਾਰਤ ਦਾ ਮੈਂਬਰ ਬਣਿਆ।

ਸਾਇਕੀਆ ਨੇ ਪ੍ਰਾਂਤਿਕ (প্ৰান্তিক), ਇੱਕ ਅਸਾਮੀ ਮਾਸਿਕ ਰਸਾਲਾ ਅਤੇ ਜ਼ਫ਼ੂਰਾ (সঁফুৰা) ਨਾਮ ਨਾਲ ਇੱਕ ਬੱਚਿਆਂ ਦਾ ਰਸਾਲਾ, (ਦੋਨੋਂ ਅਸਾਮੀ ਭਾਸ਼ਾ ਵਿੱਚ) ਸੰਪਾਦਿਤ ਕੀਤੇ। ਉਹ ਜੋਤੀ ਚਿੱਤਰਬਾਨ ਦਾ ਪ੍ਰਧਾਨ ਵੀ ਸੀ ਜੋ ਲੰਬੇ ਸਮੇਂ ਤੱਕ ਅਸਾਮ ਦਾ ਇਕਲੌਤਾ ਫਿਲਮੀ ਸਟੂਡੀਓ ਰਿਹਾ। ਉਸ ਨੂੰ ਆਪਣੀ ਸੱਤ ਅਸਾਮੀ ਫਿਲਮਾਂ ਵਿੱਚੋਂ ਹਰ ਇੱਕ ਲਈ ਰਾਸ਼ਟਰੀ ਪੁਰਸਕਾਰ ਜਿੱਤਣ ਦਾ ਵਿਲੱਖਣ ਮਾਣ ਪ੍ਰਾਪਤ ਹੋਇਆ ਸੀ। ਅਸਾਮ ਦੇ ਸਾਹਿਤ, ਸਭਿਆਚਾਰ ਅਤੇ ਸਿਨੇਮਾ ਲਈ ਆਪਣੀਆਂ ਸੇਵਾਵਾਂ ਬਦਲੇ ਸਾਇਕੀਆ ਨੂੰ 2001 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।[2]

ਆਪਣਾ ਬਚਪਨ ਗਰੀਬੀ ਵਿੱਚ ਬਿਤਾਉਣ ਤੋਂ ਬਾਅਦ, ਸਾiਇਕੀਆ ਨੇ ਕਲਾ, ਰੰਗਮੰਚ ਅਤੇ ਸੰਗੀਤ ਵਿੱਚ ਦਿਲਚਸਪੀ ਰੱਖਣ ਵਾਲੇ ਗਰੀਬ ਬੱਚਿਆਂ ਨੂੰ ਮੁਫਤ ਸਿਖਲਾਈ ਪ੍ਰਦਾਨ ਕਰਨ ਲਈ ਅਸਾਮ ਵੈਲੀ ਲਿਟਰੇਰੀ ਅਵਾਰਡ ਤੋਂ ਪ੍ਰਾਪਤ ਹੋਏ ਪੈਸੇ ਦੀ ਵਰਤੋਂ ਕਰਦਿਆਂ ਗੁਹਾਟੀ ਵਿੱਚ ਅਰੋਹਾਨ ਟਰੱਸਟ ਦੀ ਸਥਾਪਨਾ ਕੀਤੀ। ਸਾਇਕੀਆ ਦੀ 13 ਅਗਸਤ 2003 ਨੂੰ ਗੁਹਾਟੀ ਵਿੱਚ ਮੌਤ ਹੋ ਗਈ ਸੀ ਅਤੇ ਉਸ ਤੋਂ ਬਾਅਦ ਉਸਦੀ ਪਤਨੀ ਪ੍ਰੀਤੀ ਸਾਇਕੀਆ ਅਤੇ ਦੋ ਧੀਆਂ ਹਨ। ਅਸਾਮ ਸਰਕਾਰ ਨੇ ਉਸ ਦੇ ਸਨਮਾਨ ਵਿੱਚ ਗੁਹਾਟੀ ਵਿੱਚ ਇੱਕ ਸੜਕ ਦਾ ਅਤੇ ਰਾਜ ਪੁਰਸਕਾਰ ਦਾ ਨਾਮ ਰੱਖਿਆ ਹੈ।[2]

ਹਵਾਲੇ[ਸੋਧੋ]

  1. "Padma Awards Directory (1954–2013)" (PDF). Govt. of India, Ministry of Home Affairs. Archived from the original (PDF) on 15 October 2015. Retrieved 27 May 2014.
  2. 2.0 2.1 "The man and his magic". The Hindu. 16 August 2012.