ਭਾਰ
Jump to navigation
Jump to search
ਭਾਰ, ਕਿਸੇ ਵਸਤੂ ਦਾ ਭਾਰ ਉਹ ਬਲ ਹੈ ਜਿਸ ਨਾਲ ਵਸਤੂ ਧਰਤੀ ਵੱਲ ਆਕਰਸ਼ਿਤ ਹੁੰਦੀ ਹੈ। ਵਸਤੂ ਤੇ ਧਰਤੀ ਦਾ ਆਕਰਸ਼ਣ ਬਲ ਵਸਤੂ ਦਾ ਭਾਰ ਹੈ। ਜਿਸ ਨੂੰ ਨਾਲ ਦਰਸਾਇਆ ਜਾਂਦਾ ਹੈ। ਜੇ ਵਸਤੂ ਦਾ ਪੁੰਜ ਅਤੇ ਗਰੁਤਾ ਪ੍ਰਵੇਗ ਹੋਵੇ ਤਾਂ ਸੰਬੰਧ ਹੋਵੇਗਾ।
ਭਾਰ ਇੱਕ ਬਲ ਹੈ ਜੋ ਧਰਤੀ ਵੱਲ ਸਿੱਧਾ ਹੇਠਾਂ ਨੂੰ ਲੱਗਦਾ ਹੈ। ਇਸ ਦਾ ਪਰਿਮਾਣ ਵੀ ਹੈ ਅਤੇ ਦਿਸ਼ਾ ਵੀ। ਭਾਰ ਪੁੰਜ ਦਾ ਸਿੱਧਾ ਅਨੁਪਾਤੀ ਹੁੰਦਾ ਹੈ। ਅਰਥਾਤ
ਵਸਤੂ ਦਾ ਪੁੰਜ ਤੇ ਹਰੇਕ ਸਥਾਨ ਤੇ ਸਥਿਰ ਰਹਿੰਦਾ ਹੈ ਪਰ ਭਾਰ ਬਦਲਦਾ ਰਹਿੰਦਾ ਹੈ ਜਿਵੇਂ ਕਿਸੀ ਵਸਤੂ ਦਾ ਧਰਤੀ ਤੇ ਭਾਰ, ਚੰਦ ਤੇ ਭਾਰ ਨਾਲੋਂ ਜ਼ਿਆਦਾ ਹੁੰਦਾ ਹੈ।
ਇਕਾਈ[ਸੋਧੋ]
ਭਾਰ ਦੀ ਇਕਾਈ ਨਿਊਟਨ ਹੈ ਜਿਸ ਨੂੰ ਨਾਲ ਦਰਸਾਇਆ ਜਾਂਦਾ ਹੈ। ਜੇ ਕਿਸੇ ਵਸਤੂ ਦਾ ਪੁੰਜ ਇੱਕ ਕਿਲੋਗ੍ਰਾਮ ਹੋਵੇ ਤਾਂ ਧਰਤੀ ਤੇ ਉਸ ਦਾ ਭਾਰ ਨਿਊਟਨ ਹੋਵੇਗਾ। ਭਾਰ ਨੂੰ ਭੌਤਿਕ ਤੁਲਾ ਨਾਲ ਮਾਪਿਆ ਜਾਂਦਾ ਹੈ।