ਸਮੱਗਰੀ 'ਤੇ ਜਾਓ

ਭਾਰਤੀ ਕਾਵਿ ਸ਼ਾਸਤਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਾਰਤੀ ਕਾਵਿ ਸ਼ਾਸਤਰ ਦੀ ਪਰੰਪਰਾ ਲਗਭਗ ਦੋ ਹਜ਼ਾਰ ਸਾਲ ਪੁਰਾਣੀ ਹੈ। ਕਾਵਿ ਸ਼ਾਸਤਰ ਨੂੰ ‌ਸਾਹਿਤ ਵਿਦਿਆ ਜਾਂ ਅਲੰਕਾਰ-ਸ਼ਾਸਤਰ ਵੀ ਕਹਿਆ ਜਾਂਦਾ ਹੈ|ਭਾਰਤੀ ਆਲੋਚਨਾ, ਜਿਸ ਨੂੰ ਭਾਰਤ ਦੀ ਸ਼ਬਦਾਵਲੀ ਵਿੱਚ 'ਕਾਵਿ-ਸ਼ਾਸਤਰ' ਕਿਹਾ ਗਿਆ ਹੈ, ਦਾ ਆਰੰਭ ਢੇਰ ਪੁਰਾਣਾ ਹੈ। ਆਲੋਚਨਾ ਦਾ ਸਭ ਤੋਂ ਪੁਰਾਣਾ ਨਾਂ 'ਅਲੰਕਾਰ-ਸ਼ਾਸਤਰ' ਹੈ। ਇਸ ਤੋਂ ਪਿੱਛੋਂ ਇਸ ਆਲੋਚਨਾ-ਸ਼ਾਸਤਰ ਦਾ ਨਾਂ 'ਸਾਹਿਤਯ-ਸ਼ਾਸਤਰ' ਪਿਆ। ਵੱਖ-ਵੱਖ ਆਚਾਰੀਆ ਨੇ ਆਪਣੇ ਗ੍ਰੰਥਾਂ ਦਾ ਨਾਂ 'ਸਾਹਿਤਯ' ਉੱਪਰ ਲਿਖ ਕੇ ਸਾਹਿਤ ਨਾਂ ਦੀ ਲੋਕਪ੍ਰਿਅਤਾ ਵਿੱਚ ਵਾਧਾ ਕੀਤਾ|ਇਸ ਤਰ੍ਹਾਂ 'ਸਾਹਿਤਯ' ਸ਼ਬਦ ਨੂੰ ਸ਼ਾਸਤਰ ਰੂਪ ਵਿੱਚ ਅੰਕਿਤ ਕਰਕੇ ਇਸ ਨਾਂ ਨੂੰ 'ਆਲੋਚਨਾ' ਲਈ ਸਥਿਰ ਕਰ ਦਿੱਤਾ। ਆਮਤੌਰ ਤੇ ਨਿਯਮਾਂ ਦੇ ਸਮੂਹ ਨੂੰ "ਭਾਰਤੀ ਕਾਵਿ ਸ਼ਾਸਤਰ" ਕਿਹਾ ਜਾਂਦਾ ਹੈ|ਭੋਜਰਾਜ ਨੇ ਸਭ ਤੋਂ ਪਹਿਲਾਂ ਇਸ ਦਾ ਨਾਂ "ਭਾਰਤੀ ਕਾਵਿ ਸ਼ਾਸਤਰ" ਰੱਖਿਆ। ਭਾਰਤੀ ਕਾਵਿ ਸ਼ਾਸਤਰ ਵਿੱਚ ਛੇ ਸੰਪ੍ਰਦਾਵਾਂ ਮਿਲਦੀਆਂ ਹਨ ਪ੍ਰਾਚੀਨ ਭਾਰਤੀ ਕਾਵਿ ਸ਼ਾਸਤਰ ਦੇ ਆਚਾਰੀਆ ਨੇ ਇਹਨਾਂ ਦੀ ਗਹਿਰਾਈ ਦੀ ਥਾਂ ਪਾਉਣ ਦਾ ਜਿਨ੍ਹਾਂ ਜਤਨ ਕੀਤਾ ਹੈ, ਉਨ੍ਹਾਂ ਗਹਨ ਅਧਿਐਨ ਸੰਸਾਰ ਦੇ ਕਿਸੇ ਹੋਰ ਸਾਹਿਤ ਵਿੱਚ ਦੇਖਣ ਨੂੰ ਨਹੀਂ ਮਿਲਦਾ।

ਆਚਾਰੀਆ ਭਰਤ‌‌

[ਸੋਧੋ]

(ਈਸਾ ਪੂਰਵ ੨੦੦ ਸਦੀ ਜਾਂ ਇਸ ਤੋਂ ਵੀ ਪਹਿਲਾਂ) ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿੱਚ ਭਰਤ ਸਭ ਤੋਂ ਪਹਿਲੇ ਆਚਾਰੀਆ ਮੰਨੇ ਜਾਂਦੇ ਹਨ। ਇਹਨਾਂ ਨੂੰ ਬਿਰਧ ਭਰਤ ਅਤੇ ਆਦਿ ਭਰਤ ਵੀ ਆਖਦੇ ਹਨ। ਇਹਨਾਂ ਦਾ ਕਾਵਿਸ਼ਾਸਤਰੀ ਗ੍ਰੰਥ 'ਨਾਟਯਸ਼ਾਸਤ੍ਰ' ਉਪਲਬੱਧ ਹੈ|ਇਨ੍ਹਾਂ ਦੇ ਨਾਟਯ-ਸ਼ਾਸਤਰ ਨੂੰ ਭਾਰਤੀ ਲਲਿਤ ਕਲਾ ਦਾ ਵਿਸ਼ਵਕੋਸ਼ ਕਹਿਣਾ ਠੀਕ ਜਾਪਦਾ ਹੈ, ਕਿਉਂ ਜੋ ਇਸ ਵਿੱਚ ਨਾਟਿ ਤੋਂ ਛੁੱਟ, ਛੰਦ-ਸ਼ਾਸਤਰ, ਅਲੰਕਾਰ-ਸ਼ਾਸਤਰ ਅਤੇ ਸੰਗੀਤ-ਸ਼ਾਸਤਰ ਦੇ ਸਿਧਾਂਤ ਵੀ ਦੱਸੇ ਗਏ ਹਨ। ਇਹ ਨਾਟਯ-ਸ਼ਾਸਤਰ ਦੋਹਾਂ ਰੂਪਾਂ ਵਿੱਚ ਮਿਲਦਾ ਹੈ-‌ ਇੱਕ ਨੂੰ 'ਨਾਟਯ-ਵੇਦਾਗਮ' ਕੰਹਿਦੇ ਹਨ ਅਤੇ ਦੂਜੇ ਨੂੰ 'ਨਾਟਯ- ਸ਼ਾਸਤਰ' ਪਹਿਲੇ ਵਿੱਚ ਬਾਰਾਂ ਹਜ਼ਾਰ ਸ਼ਲੋਕ ਹਨ ਅਤੇ ਦੂਜੇ ਵਿੱਚ ਛੇ ਹਜ਼ਾਰ ਹਨ। ਦੂਜਾ ਪਹਿਲੇ ਦਾ ਹੀ ਸੰਖਿਪਤ ਰੂਪ ਹੈ। ਨਾਟਯ ਸ਼ਾਸਤਰ ਦਾ ਵਧੇਰਾ ਭਾਗ ਅਨਸ਼ਟਪ ਛੰਦ ਵਿੱਚ ਰਚਿਆ ਹੋਇਆ ਹੈ, ਪਰ ਦੂਜੇ ਛੰਦ ਵੀ ਵਰਤੇ ਗਏ ਹਨ।[1] 'ਨਾਟਯ ਸ਼ਾਸਤਰ' ਵਿੱਚ ਆਚਾਰੀਆ ਭਰਤ ਦਾ- 'ਵਿਭਾਵਾਨੁ-ਭਾਵਅਭਿਚਾਰਿਸੰਯੋਗਾਦ੍ ਰਸਨਿਸ਼ਪੱਤਿਹ੍' - ਰਸਸੂਤ੍ਰ ਕਾਵਿਸ਼ਾਸਤਰ ਦੇ ਇਤਿਹਾਸ ਵਿੱਚ ਅਤਿਅੰਤ ਪ੍ਰਸਿੱਧ ਸੂਤ੍ਰ ਹੈ ਜਿਸ ਵਿੱਚ ਅਨੁਭਾਵ, ਵਿਅਭਿਚਾਰਿਭਾਵ ਦੇ ਸੰਯੋਗ ਨਾਲ ਰਸ ਦੀ ਨਿਸ਼ਪੱਤੀ ਕਿਹਾ ਗਿਆ ਹੈ[2]।ਭਰਤ ਅਨੁਸਾਰ ਨਾਟਕ ਵਿੱਚ ਰਸ ਦੀ ਹੀ ਪ੍ਰਧਾਨਤਾ ਹੁੰਦੀ ਹੈ।

ਆਚਾਰੀਆ ਭਾਮਹ

[ਸੋਧੋ]

(੫੦੦ ਤੋਂ ੬੦੦ ਈ. ਸਦੀ ਮਧਭਾਗ) ਭਰਤ ਮੁਨੀ ਤੋਂ ਕੁਝ ਸਦੀਆਂ ਪਿੱਛੋਂ ਕਸ਼ਮੀਰ-ਨਿਵਾਸੀ ਰਕਿ੍ਲਗੋਮੀ ਭਾਮਹ ਦਾ ਜਨਮ ਹੋਇਆ। ਇਨ੍ਹਾਂ ਦੀ ਉੱਘੀ ਕਿਰਤ ਕਾਵਿਆਲੰਕਾਰ ਹੈ। ਇਸ ਦੇ ਛੇ ਪਰਿਛੇਦ ਹਨ। ਕਾਵਿ ਸ਼ਾਸਤਰ ਦੇ ਗ੍ਰੰਥਾਂ ਵਿੱਚੋਂ ਸਭ ਤੋਂ ਪੁਰਾਣੀ ਕਿਰਤ ਭਾਮਹ ਦੀ ਹੀ ਹੈ। ਇਹ ਪਹਿਲਾ ਨਿਰੋਲ ਅਲੰਕਾਰ-ਸ਼ਾਸਤਰ ਹੈ। ਇਹ ਸ਼ਲੋਕਾਂ ਵਿੱਚ ਰਚਿਆ ਗਿਆ ਹੈ। ਭਾਮਹ ਦੇ ਅਨੁਸਾਰ ਕਾਵਿ ਦਾ ਲੱਛਣ: "ਸ਼ਬਦ ਅਤੇ ਅਰਥ ਦੋਵੇਂ ਮਿਲੇ ਹੋਏ ਹਨ"। ਇਹ ਕਹਿਕੇ ਭਾਮਹ ਨੇ ਸ਼ਬਦ ਅਤੇ ਅਰਥ ਨੂੰ ਬਰਾਬਰ ਦਰਜਾ ਦਿੱਤਾ ਹੈ। ਇਨ੍ਹਾਂ ਨੇ ਅੱਠਤੀ ਸ਼ਬਦ ਅਤੇ ਅਲੰਕਾਰਾਂ ਦਾ ਵਰਣਨ ਕੀਤਾ ਹੈ। ਇਨ੍ਹਾਂ ਦੇ ਅਨੁਸਾਰ ਵਕ੍ਰੋਕਤੀ ਜਿੱਥੇ ਨਹੀਂ ਹੈ, ਉਹ ਅਲੰਕਾਰ ਨਹੀਂ। ਭਰਤ ਨੇ ਦੋਸ਼ ਵਾਲੀ ਕਵਿਤਾ ਨੂੰ ਚੰਗੀ ਤਰ੍ਹਾਂ ਨਿੰਦਿਆ ਹੈ। ਇਨ੍ਹਾਂ ਅਨੁਸਾਰ "ਕਵੀ ਨਾ ਹੋਣਾ ਬੁਰਾ ਨਹੀਂ ਹੈ, ਪਰ ਭੈੜਾ ਕਵੀ ਹੋਣਾ ਮਰਨ ਤੁੱਲ ਹੈ"[3]। ਪੰੰੰ

ਆਚਾਰੀਆ ਦੰਡੀ

[ਸੋਧੋ]

(੭੦੦ ਈ. ਸਦੀ ਦਾ ਦੂਜਾ ਭਾਗ) ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿੱਚ ਆਚਾਰੀਆ ਦੰਡੀ ਦਾ ਵਿਸ਼ੇਸ਼ ਸਥਾਨ ਹੈ। ਦੰਡੀ ਨੂੰ ਆਪਣੇ ਜੀਵਨ-ਕਾਲ ਵਿੱਚ ਬਹੁਤ ਸ਼ੋਹਰਤ ਅਤੇ ਮਾਣ ਮਿਲਿਆ ਸੀ। ਕਲਾ-ਪਾਰਖੀ ਦੇ ਰੂਪ ਵਿੱਚ ਉਨ੍ਹਾਂ ਦਾ ਗੌਰਵਮਈ ਸਥਾਨ ਹੈ। ਦੰਡੀ ਬ੍ਰਾਹਮਣ ਧਰਮ ਨੂੰ ਮੰਨਣ ਵਾਲੇ ਅਤੇ ਵਿਸ਼ਣੂ ਦੇ ਉਪਾਸ਼ਕ ਸਨ[4] ਦੰਡੀ ਦਾ 'ਕਾਵਿਆਦਰਸ਼' ਇੱਕ ਪ੍ਰਸਿੱਧ ਗ੍ਰੰਥ ਹੈ। ਇਸ ਗ੍ਰੰਥ ਦੀ ਰਚਨਾ ਸ਼ਲੋਕਾਂ ਵਿੱਚ ਕੀਤੀ ਗਈ ਹੈ। ਇਸ ਦੀ ਭਾਸ਼ਾ ਵਿੱਚ ਰਵਾਨੀ ਹੈ। ਇਸ ਗ੍ਰੰਥ ਵਿੱਚ ਕਾਵਿ ਦਾ ਲੱਛਣ ਦੱਸ ਕੇ ਉਸ ਦੇ ਭੇਦਾਂ ਦਾ,ਗੋੜੀ ਅਤੇ ਵਿਦਰਭੀ ਰੀਤੀਆਂ ਦਾ ਅਤੇ ਦਸ ਗੁਣਾਂ ਦਾ ਵਰਣਨ ਕੀਤਾ ਗਿਆ ਹੈ; ਫੇਰ ਕਵੀ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਹਨ- ਇਹ ਵੀ ਦੱਸਿਆ ਗਿਆ ਹੈ। ਇਸ ਵਿੱਚ ਅਲੰਕਾਰਾਂ ਨੂੰ ਉਦਾਹਰਣਾਂ ਸਮੇਤ ਪੇਸ਼ ਕੀਤਾ ਗਿਆ ਹੈ। ਇਸੇ ਗ੍ਰੰਥ ਵਿੱਚ ਦੱਖਣੀ ਪ੍ਰਦੇਸ਼ ਵਿੱਚ ਪ੍ਰਚਲਤ ਸਮਾਜਕ ਤੇ ਧਾਰਮਿਕ ਰੀਤੀ-ਰਿਵਾਜਾਂ ਦਾ ਵੀ ਵਰਣਨ ਹੈ।

ਅਲੰਕਾਰ ਬਾਰੇ ਭਾਮਹ ਅਤੇ ਦੰਡੀ ਦੇ ਮਤ ਲੱਗਭਗ ਮਿਲਦੇ-ਜੁਲਦੇ ਹਨ| ਦੰਡੀ ਦੇ ਅਨੁਸਾਰ ਅਲੰਕਾਰ ਹੀ ਕਾਵਿ ਨੂੰ ਸੋਹਣਾ ਬਣਾਉਂਦੇ ਹਨ|

ਆਚਾਰੀਆ ਵਾਮਨ

[ਸੋਧੋ]

(੮੦੦ ਈ: ਦੇ ਲਗਭਗ) ਵਾਮਨ ਕਸ਼ਮੀਰ ਦੇ ਰਾਜਾ ਜਯਾਪੀਡ ਦੇ ਵਜ਼ੀਰ ਸਨ। ਆਚਾਰੀਆ ਵਾਮਨ ਵੀ ਸੰਸਕ੍ਰਿਤ ਕਾਵਿ ਸ਼ਾਸਤਰ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਜੋੜਨ ਵਾਲੇ ਆਚਾਰੀਆ ਹਨ। ਇਨ੍ਹਾਂ ਦੇ ਕਾਵਿਆਲੰਕਾਰ ਸੂਤ੍ਰ ਨਾਉਂ ਦਾ ਸੂਤ੍ਰ- ਗ੍ਰੰਥ ਅਤੇ ਉਸ ਉਪਰ 'ਕਵੀਪਿ੍ਆ' ਨਾਮਕ ਵਿ੍ਤੀ ਰਚ ਕੇ ਅਲੰਕਾਰ-ਸ਼ਾਸਤਰ ਵਿੱਚ ਵਾਧਾ ਕੀਤਾ। ਇਨ੍ਹਾਂ ਦੋਹਾਂ ਦਾ ਇੱਕਠਾ ਨਾਉਂ ਕਾਵਿਆਲੰਕਾਰ ਸੂਤ੍ਰ ਵਿ੍ਤੀ ਪੈ ਗਿਆ ਹੈ। ਇਸ ਕਿਰਤ ਵਿੱਚ ਛੰਦਾਂ ਦੇ ਲਛੱਣ ਅਤੇ ਵਿਆਕਰਣ ਦੇ ਨਿਯਮ ਦੱਸੇ ਗਏ ਹਨ। ਰੀਤੀ- ਸੰਪ੍ਰਦਾਇ ਦਾ ਆਦਰ-ਮਾਣ ਵਧਾਉਣ ਵਾਲੇ ਪਹਿਲੇ ਆਚਾਰੀਆ ਵਾਮਨ ਹੀ ਹੋਏ ਹਨ। ਇਨ੍ਹਾਂ ਦੇ ਅਨੁਸਾਰ ਕਾਵਿ ਦੀ ਆਤਮਾ ਰੀਤੀ ਹੈ| ਇਨ੍ਹਾਂ ਦੇ ਖ਼ਾਸ ਸਿਧਾਂਤ ਇਹ ਹਨ:----

  1. ਗੁਣ ਅਤੇ ਅਲੰਕਾਰ ਵਿੱਚ ਭੇਦ ਹੈ।
  2. ਰੀਤੀਆਂ ਤੀਨ ਹਨ- ਵੈਦਰਭੀ, ਗੌੜੀ ਅਤੇ ਪਾਂਚਾਲੀ।
  3. ਵਕ੍ਰੋਕਤੀ ਦਾ ਖ਼ਾਸ ਲੱਛਣ ਦਸਿਆ ਗਿਆ ਹੈ।
  4. ਵਿਸ਼ੋਸ਼ੋਕਤੀ ਦਾ ਲੱਛਣ ਵੀ ਅਨੋਖਾ ਹੈ।
  5. ਆਕਸ਼ੇਪ ਦੀ ਦੋ ਤਰ੍ਹਾਂ ਦੀ ਕਲਪਨਾ ਕੀਤੀ ਗਈ ਹੈ।
  6. ਸੱਭੇ ਅਰਥ- ਅਲੰਕਾਰ ਉਪਮਾ ਦੇ ਹੀ ਪ੍ਰਪੰਚ ਦਾ ਫਲ ਹਨ।

ਇਸ ਗ੍ਰੰਥ ਦੇ ਪੰਜ ਅਧਿਕਰਣ ਹਨ। ਹਰ ਇੱਕ ਅਧਿਕਰਣ ਦੋ ਜਾਂ ਤਿੰਨਾਂ ਅਧਿਆਵਾਂ ਵਿੱਚ ਵੰਡਿਆ ਹੋਇਆ ਹੈ[1]। ਇਸ ਦੇ ਸਾਰੇ ੧੨ ਅਧਿਆਇ ਅਤੇ ੩੨੦ ਸੂਤ੍ਰ ਹਨ।

ਆਚਾਰੀਆ ਵਿਸ਼ਵਨਾਥ

[ਸੋਧੋ]

(੧੩੦੦ ਤੋਂ ੧੩੮੪ ਈ. ਸਦੀ ਤੱਕ) ਵਿਸ਼ਵਨਾਥ ਕਵੀਰਾਜ ਇੱਕ ਅਜਿਹੇ ਬ੍ਰਾਹਮਣ ਘਰਾਣੇ ਵਿੱਚ ਪੈਦਾ ਹੋਏ ਸਨ ਜੋ ਵਿੱਦਿਆ ਲਈ ਪ੍ਰਸਿੱਧ ਸੀ। ਇਨ੍ਹਾਂ ਦੇ ਦਾਦਾ ਨਾਰਾਇਣ ਦਾਸ ਉੱਘੇ ਵਿਦਵਾਨ ਸਨ। ਇਨ੍ਹਾਂ ਦੇ ਪਿਤਾ ਚੰਦਰਸ਼ੇਖਰ ਵੀ ਵਿਦਵਾਨ ਅਤੇ ਕਵੀ ਸਨ। ਵਿਸ਼ਵਨਾਥ ਆਪ ਅਠਾਰਾਂ ਭਾਸ਼ਾਵਾਂ ਦੇ ਜਾਣੂ, ਸਾਹਿਤ-ਸ਼ਾਸਤਰੀ ਅਤੇ ਮਹਾਂ ਕਵੀ ਸਨ। ਇਹ ਰਾਜਾ ਨਰਸਿੰਹ ਦੂਜੇ ਦੇ ਪੁੱਤਰ ਰਾਜਾ ਭਾਨੁਦੇਵ ਦੇ ਪ੍ਰਧਾਨ ਮੰਤਰੀ ਸਨ। ਇਹ ਕਾਲਿੰਗ ਦੇ ਰਹਿਣ ਵਾਲੇ, ਵੈਸ਼ਣਵ ਮਤ ਦੇ ਮੰਨਣ ਵਾਲੇ ਸਨ। ਇਨ੍ਹਾਂ ਦੀਆਂ ਕਿਰਤਾਂ ਕਾਲ-ਕ੍ਰਮ ਅਨੁਸਾਰ ਇਹ ਹਨ:--

  1. ਰਾਘਵਵਿਲਾਸ (ਮਹਾਂ-ਕਾਵਿ),
  2. ਕੁਵਲਿਆਸ਼ਵਚਰਿਤ (ਪ੍ਕਿ੍ਤ ਮਹਾਂ-ਕਾਵਿ), ਗਏ
  3. ਚੰਦ੍ਰ-ਕਲਾ (ਨਾਟਿਕਾ),
  4. ਪ੍ਰਭਾਵਤੀ ਪਰਿਣਯ (ਨਾਟਕ),
  5. ਪ੍ਰਸ਼ਸਤੀ-ਰਤਨਾਵਲੀ (ਸੋਲਾਂ ਭਾਸ਼ਾਵਾਂ ਵਿੱਚ ਰਚਿਆ ਹੋਇਆ ਕਰੰਭਕ),
  6. ਸਾਹਿਤਯ ਦਰਪਣ (ਸਾਹਿਤ ਸ਼ਾਸਤਰ),
  7. ਨਰਸਿੰਹ-ਵਿਜਯ (ਖੰਡ-ਕਾਵਿ),
  8. ਕਾਵਿ-ਪ੍ਰਕਾਸ਼-ਦਰਪਣ (ਕਾਵਿ-ਪ੍ਰਕਾਸ਼ ਦੀ ਟੀਕਾ),
  9. ਕੰਸਵਧ (ਕਾਵਿ)।

ਉੱਪਰ ਦੱਸੇ ਨੌਵਾਂ ਗ੍ਰੰਥਾਂ ਵਿੱਚੋਂ "ਸਾਹਿਤਯ ਦਰਪਣ" ਸਾਹਿਤ-ਸ਼ਾਸਤਰ ਦੀ ਪ੍ਰਸਿੱਧ ਕਿਰਤ ਹੈ। ਇਸ ਦਾ ਵੱਡਾ ਗੁਣ ਇਹ ਹੈ ਕਿ ਇਸ ਇੱਕਲੀ ਪੁਸਤਕ ਵਿੱਚ ਸਾਹਿਤ-ਸ਼ਾਸਤਰ ਦੀਆਂ ਸਾਰੀਆਂ ਸ਼ਾਖਾਵਾਂ ਦਾ ਪੂਰਾ-ਪੂਰਾ ਵਰਣਨ ਹੈ। ਇਸ ਦੀ ਸ਼ੈਲੀ ਸਰਲ ਅਤੇ ਸੌਖੀ ਹੈ।

ਆਚਾਰੀਆ ਆਨੰਦਵਰਧਨ

[ਸੋਧੋ]

(੮੪੦ ਈ. ਤੋਂ ੮੭੦ ਈ.) ਕਸ਼ਮੀਰ ਦੇ ਰਾਜਾ ਅਵੰਤੀ ਵਰਮਾ ਦੇ ਸਮੇਂ ਅਰਥਾਤ ਨੌਵੀਂ ਸਦੀ ਵਿੱਚ ਇੱਕ ਮਹਾਨ ਆਲੋਚਕ ਰਾਜਾਨਕ ਕੁਲ ਦਾ ਭੂਸ਼ਣ, ਆਨੰਦਵਰਧਨ ਹੋਇਆ ਹੈ। ਇਹ ਇੱਕ ਯੁੱਗ-ਪ੍ਰਵਰਤਕ ਹੋਇਆ ਹੈ। ਇਸ ਨੇ "ਧ੍ਵਨੀ-ਆਲੋਕ" ਲਿਖ ਕੇ ਕਾਵਿ-ਸ਼ਾਸਤਰ ਨੂੰ ਸਿਖਰ ਤੇ ਪਹੁੰਚਾਇਆ ਹੈ। ਆਨੰਦਵਰਧਨ ਦੇ ਅਨੁਸਾਰ ਕਾਵਿ ਤਿੰਨ ਪ੍ਰਕਾਰ ਦਾ ਹੁੰਦਾ ਹੈ-

  1. ਉਤਮ, ਜਿਸ ਵਿੱਚ ਧੂਨੀ ਦੀ ਪ੍ਰਧਾਨਤਾ ਹੁੰਦੀ ਹੈ।
  2. ਮਧਿਅਮ, ਜਿਸ ਵਿੱਚ ਧੂਨੀ ਗੌਣ ਹੁੰਦੀ ਹੈ।
  3. ਅਧਮ, ਜੋ ਧੂਨੀ ਰਹਿਤ ਹੁੰਦਾ ਹੈ।

ਆਨੰਦਵਰਧਨ ਨੇ ਧੂਨੀ ਨੂੰ ਕਾਵਿ ਦੀ ਆਤਮਾ ਦੱਸ ਕੇ ਉਨ੍ਹਾਂ ਮੱਤਾਂ ਦਾ ਖੰਡਨ ਕਰਕੇ ਵਿਅੰਜਨਾਂ ਦੀ ਸੱਤਾ ਸਵੀਕਾਰ ਕਰਕੇ ਪਹਿਲੇ-ਪਹਿਲ ਧੂਨੀ ਦੇ ਭੇਦ ਆਪਣੀ ਕਿਰਤ ਵਿੱਚ ਦੱਸੇ ਹਨ[1]।ਨੰੰ

ਆਚਾਰੀਆ ਕੁੰਤਕ

[ਸੋਧੋ]

(੯੫੦ ਈ. ਅਤੇ ੧੦੫੦ ਈ. ਦੇ ਵਿੱਚਕਾਰ) "ਵਕ੍ਰੋਕਤੀ-ਜੀਵਿਤ" ਦੇ ਕਰਤਾ ਦਾ ਨਾਉਂ ਕੁੰਤਕ, ਕੁੰਤਲ ਜਾਂ ਕੁੰਤਲਕ ਦੱਸਿਆ ਜਾਂਦਾ ਹੈ। ਇਹ ਕਸ਼ਮੀਰ ਦੇ ਵਸਨੀਕ ਸਨ। ਕੁੰਤਕ ਦੇ ਅਨੁਸਾਰ ਵਕ੍ਰੋਕਤੀ ਹੀ ਕਾਵਿ ਦਾ ਵਿਆਪਕ ਗੁਣ ਹੈ। ਸਾਰੇ ਅਲੰਕਾਰ ਇਸੇ ਇੱਕ ਵਕ੍ਰੋਕਤੀ ਦੇ ਅੰਦਰ ਆ ਜਾਂਦੇ ਹਨ। ਇਸੇ ਨਾਲ ਕਾਵਿ ਕਾਵਿ ਕਹਾਉਣ ਦਾ ਹੱਕਦਾਰ ਹੁੰਦਾ ਹੈ[1]। ਕੁੰਤਕ ਨੇ ਛੇ ਪ੍ਰਕਾਰ ਦੀ ਵਕ੍ਰੋਕਤੀ ਦੱਸੀ ਹੈ:-

  1. ਵਰਣ-ਵਿਨਿਆਸ ਦੀ ਵਕ੍ਰਤਾ
  2. ਪਦ ਦੇ ਪਹਿਲੇ ਅੱਧ ਦੀ ਵਕ੍ਰਤਾ
  3. ਪਦ ਦੇ ਦੂਜੇ ਅੱਧ ਦੀ ਵਕ੍ਰਤਾ
  4. ਵਾਕ ਦੀ ਵਕ੍ਰਤਾ
  5. ਪ੍ਰਕਰਣ ਦੀ ਵਕ੍ਰਤਾ
  6. ਪ੍ਰਬੰਧ ਦੀ ਵਕ੍ਰਤਾ

ਆਚਾਰੀਆ ਕਸ਼ੇਮੇਂਦ੍ਰ

[ਸੋਧੋ]

(੧੦੨੫ ਈ. ਅਤੇ ੧੦੭੫) ਕਸ਼ੇਮੇਂਦ੍ਰ ਕਸ਼ਮੀਰ ਦੇ ਵਸਨੀਕ ਸਨ। ਇਨ੍ਹਾਂ ਨੇ ਭਾਂਤ-ਭਾਂਤ ਦੇ ਵਿਸ਼ਿਆਂ ਸੰਬੰਧੀ ਅਨੇਕਾਂ ਗ੍ਰੰਥ ਲਿਖੇ। ਇਨ੍ਹਾਂ ਦੀਆਂ ਕਿਰਤਾਂ ਵਿੱਚ ਮਹਾਂ-ਕਾਵਿ, ਨਾਟਕ, ਸੰਖਿਪਤ ਮਹਾਂਭਾਰਤ ਅਤੇ ਰਾਮਾਇਣ, ਅਤੇ ਅਲੰਕਾਰ, ਛੰਦ ਆਦਿ ਦੇ ਗ੍ਰੰਥ ਹਨ। ਸਾਹਿਤ-ਸ਼ਾਸਤਰ ਸੰਬੰਧੀ ਇਨ੍ਹਾਂ ਦੀਆਂ ਦੋ ਕਿਰਤਾਂ ਪ੍ਰਸਿੱਧ ਹਨ:-

  1. "ਔਚਿਤਯ-ਅਲੰਕਾਰ",
  2. "ਕਵੀ-ਕੰਠਾਭਰਣ"[1]

ਆਚਾਰੀਆ ਰਾਜਸ਼ੇਖਰ

[ਸੋਧੋ]

ਰਾਜਸ਼ੇਖਰ ਮਹਾਂਰਾਸ਼ਟਰ ਦੀ ਯਾਯਾਵਾਰ ਜਾਤੀ ਵਿੱਚ ਪੈਦਾ ਹੋਏ ਸਨ। ਉਨ੍ਹਾਂ ਦੇ ਪਿਤਾ ਦਾ ਨਾਂ ਦੁਰਦੁਰਕ ਅਤੇ ਮਾਤਾ ਦਾ ਨਾਂ ਸ਼ੀਲਵਤੀ ਸੀ। ਉਨ੍ਹਾਂ ਸਾਹਿਤ ਸ਼ਾਸਤਰ ਨੂੰ ਆਪਣੀ ਵੱਡਮੁੱਲੀ ਕਿਰਤ ਕਾਵਯ-ਮੀਮਾਂਸਾ ਦਿੱਤੀ ਹੈ। ਇਸ ਵਿੱਚ ਉਨ੍ਹਾਂ ਨੇ ਆਪਣੇ ਤਿਨ੍ਹਾਂ ਸੰਸਕ੍ਰਿਤ ਨਾਟਕਾਂ - ਬਾਲਰਾਮਾਇਣ, ਬਾਲ ਭਰਤ ਅਤੇ ਵਿੱਧਸ਼ਾਲਭੰਜਿਕਾ ਦੇ ਸ਼ਲੋਕ ਉਦਾਹਰਣਾਂ ਕੇ ਰੂਪ ਵਿੱਚ ਦਿੱਤੇ ਹਨ। ਰਾਜਸ਼ੇਖਰ ਨੇ ਆਨੰਦਵਰਧਨ ਦੀ ਚਰਚਾ ਕੀਤੀ ਹੈ ਅਤੇ ਹੇਮਚੰਦ੍ਰ ਤੇ ਵਾਗਭਟ ਨੇ "ਕਾਵਯ-ਮੀਮਾਂਸਾ" ਤੋਂ ਚੋਖੀ ਸਹਾਇਤਾ ਲਈ ਹੈ - ਇਸ ਤੋਂ ਪਤਾ ਲੱਗਦਾ ਹੈ ਕਿ ਉਹ ਇਨ੍ਹਾਂ ਤੋਂ ਪਹਿਲਾਂ, ਦਸਵੀਂ ਸਦੀ ਈ. ਦੇ ਆਰੰਭ ਵਿੱਚ ਹੋਏ ਹਨ[1]

ਹਵਾਲੇ

[ਸੋਧੋ]
  1. 1.0 1.1 1.2 1.3 1.4 1.5 ਕਵੀਰਾਜ ਕ੍ਰਿਤ, ਵਿਸ਼ਵਨਾਥ (1972). ਸਾਹਿਤ ਦਰਪਣ. ਪ੍ਰੋ ਦੁਨੀ ਚੰਦ.
  2. ਨਾਟਯਸ਼ਾਸਤਰ. {{cite book}}: |first= missing |last= (help)
  3. ਕਵੀਰਾਜ ਕ੍ਰਿਤ, ਵਿਸ਼ਵਨਾਥ (ਪ੍ਰੋ ਦੁਨੀ ਚੰਦ). ਸਾਹਿਤ ਦਰਪਣ. 1972. {{cite book}}: Check date values in: |year= (help)CS1 maint: year (link)
  4. ਕੱਕੜ, ਅਜੀਤ ਸਿੰਘ. ਪ੍ਰਮੁੱਖ ਪੂਰਬੀ ਸਾਹਿਤ ਚਿੰਤਕ.