ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ
ਦਿੱਖ
(ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੋਂ ਮੋੜਿਆ ਗਿਆ)
ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਪੰਜਾਬ,ਭਾਰਤ ਦੇ ਕਿਸਾਨਾਂ ਦੀ ਜਥੇਬੰਦੀ ਹੈ।ਇਹ ਸਾਲ 2002 ’ਚ ਹੋਂਦ ਵਿਚ ਆਈ। ਜੋਗਿੰਦਰ ਸਿੰਘ ਉਗਰਾਹਾਂ ਜਥੇਬੰਦੀ ਦੇ ਸੂਬਾ ਪ੍ਰਧਾਨ ,ਝੰਡਾ ਸਿੰਘ ਜੇਠੂਕੇ ਸੀਨੀਅਰ ਮੀਤ ਪ੍ਰਧਾਨ ਅਤੇ ਸੁਖਦੇਵ ਸਿੰਘ ਕੋਕਰੀ ਕਲਾਂ ਇਸ ਦੇ ਜਨਰਲ ਸਕੱਤਰ ਹਨ।[1]
ਜਥੇਬੰਦੀ ਦੀਆਂ ਮੰਗਾਂ
[ਸੋਧੋ]- ਕਿਸਾਨਾਂ ਦਾ ਕੁੱਲ ਕਰਜ਼ਾ ਖ਼ਤਮ ਕੀਤਾ ਜਾਵੇ, ਕਰਜ਼ਾ ਕਾਨੂੰਨ ਬਣਾਇਆ ਜਾਵੇ। ਕਰਜ਼ਾ ਚੜ੍ਹਨ ਦੇ ਕਾਰਨਾਂ ਦਾ ਹੱਲ ਹੋਵੇ, ਬੇਰੁਜ਼ਗਾਰੀ ਦੂਰ ਕੀਤੀ ਜਾਵੇ।
- ਸਿੱਖਿਆ ਤੇ ਸਿਹਤ ਸਹੂਲਤਾਂ ਸਸਤੀਆਂ ਹੋਣ, ਕੰਮ ਕਰਨ ਦੀ ਉਮਰ ਹੱਦ ਨਿਸ਼ਚਿਤ ਹੋਵੇ ਅਤੇ ਕਿਸਾਨ-ਮਜ਼ਦੂਰਾਂ ਦੀ ਬੁਢਾਪਾ ਪੈਨਸ਼ਨ ਹੋਵੇ। ਕਿਸਾਨ-ਮਜ਼ਦੂਰ ਵੀ ਦੇਸ਼ ਦੀ ਸੇਵਾ ਕਰਦਾ ਹੈ ਤੇ ਮੁਲਾਜ਼ਮ ਵੀ ਦੇਸ਼ ਦੀ ਸੇਵਾ ਕਰਦਾ ਹੈ।ਸਰਕਾਰ ਦਾ ਜੋ ਸਭ ਤੋਂ ਹੇਠਲੇਪੱਧਰ ਦਾ ਮੁਲਾਜ਼ਮ ਹੈ, ਉਸ ਨੂੰ ਜਿਹੜੀ ਪੈਨਸ਼ਨ ਮਿਲਦੀ ਹੈ, ਉਸ ਮੁਤਾਬਕ ਕਿਸਾਨ-ਮਜ਼ਦੂਰ ਦੀ ਪੈਨਸ਼ਨ ਵੀ ਨਿਸ਼ਚਿਤ ਹੋਣੀ ਚਾਹੀਦੀ ਹੈ।
- ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੂ ਜਾਵੇ। ਲਾਗਤ ਕੁੱਲ ਖ਼ਰਚਾ ਜੋੜ ਕੇ ਉਸ ਦਾ 50 ਫ਼ੀਸਦੀ ਮੁਨਾਫ਼ਾ ਕਿਸਾਨ ਨੂੰ ਮਿਲਣਾ ਚਾਹੀਦਾ ਹੈ।
- ਝੋਨੇ ਦੀ ਪਰਾਲੀ ਦੀ ਸਮੱਸਿਆ ਅਤਿ ਗੰਭੀਰ ਹੈ। ਇਸ ਤੋਂ ਬਾਇਓਗੈਸ ਪੈਦਾ ਹੋ ਸਕਦੀ ਹੈ । ਇਸ ਲਈ ਪੰਜਾਬ ਵਿੱਚ ਪ੍ਰੌਜੈਕਟ ਲਾਏ ਜਾਣ।
- ਮਜ਼ਦੂਰਾਂ ਨੂੰ ਖੇਤੀ ਕਰਨ ਜੋਗੀ ਜ਼ਮੀਨ ਮਿਲੇ, ਰਹਿਣ ਲਈ ਦਸ ਮਰਲੇ ਦਾ ਪਲਾਟ ਮਿਲੇ, ਮਗਨਰੇਗਾ ਤਹਿਤ ਸਾਲ ’ਚ 300 ਦਿਨ ਰੁਜ਼ਗਾਰ ਮਿਲੇ, ਸਿਹਤ ਤੇ ਸਿੱਖਿਆ ਸਹੂਲਤਾਂ ਮਿਲਣ।[1]
- ਖੇਤੀ ਕਾਨੂੰਨਾਂ 2020 ਸਮੇਤ ਬਿਜਲੀ ਸੋਧ ਬਿੱਲ 2020 ਅਤੇ ਵਾਤਾਵਰਨ ਸਬੰਧੀ ਆਰਡੀਨੈਂਸ ਰੱਦ ਕੀਤੇ ਜਾਣ[2]। ਜਥੇਬੰਦੀ ਦੀ ਸਮਝ ਹੈ ਕਿ ਇਹ ਕਾਨੂੰਨ ਪੂਰੀ ਖੇਤੀ ਮੰਡੀ ਨੂੰ ਦੇਸੀ ਵਿਦੇਸ਼ੀ ਸਾਮਰਾਜੀ ਕਾਰਪੋਰੇਟਾਂ ਨੂੰ ਸੌਂਪਣ ਅਤੇ ਵਾਹੀਯੋਗ ਜ਼ਮੀਨਾਂ ਹਥਿਆ ਕੇ ਵੱਡੇ ਕਾਰਪੋਰੇਟ ਖੇਤੀ ਫਾਰਮ ਉਸਾਰਨ ਦੇ ਸੰਦ ਹਨ ਅਤੇ ਛੋਟੀ ਤੇ ਦਰਮਿਆਨੀ ਕਿਸਾਨੀ ਦੀ ਮੌਤ ਦੇ ਵਰੰਟ ਹਨ। [3]
- ਪੰਜਾਬ ਸਰਕਾਰ ਵਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕੀਤੇ ਜਾਣ।[4]
ਹਵਾਲੇ
[ਸੋਧੋ]- ↑ 1.0 1.1 Service, Tribune News. "ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ". Tribuneindia News Service. Archived from the original on 2023-02-06. Retrieved 2020-12-11.
- ↑ Service, Tribune News. "ਭਾਕਿਯੂ (ਏਕਤਾ ਉਗਰਾਹਾਂ) ਨੇ ਮੁੱਖ ਮਾਰਗ 'ਤੇ ਲਾਈਆਂ ਛੇ ਸਟੇਜਾਂ". Tribuneindia News Service. Retrieved 2020-12-11.
- ↑ Service, Tribune News. "ਖੇਤੀ ਬਿੱਲ: 25 ਦੇ ਬੰਦ ਲਈ ਕਿਸਾਨਾਂ ਦੀ ਲਾਮਬੰਦੀ ਸ਼ੁਰੂ". Tribuneindia News Service. Retrieved 2020-12-11.
- ↑ Service, Tribune News. "ਪਟਿਆਲਾ ਮੋਰਚੇ 'ਚ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਵੱਖ ਵੱਖ ਪਿੰਡਾਂ 'ਚ ਰੈਲੀਆਂ". Tribuneindia News Service. Archived from the original on 2023-02-06. Retrieved 2020-12-11.