ਭਾਰਤੀ ਰਾਸ਼ਟਰੀ ਪੁਰਾਤਤਵ (ਅਭਿਲੇਖ) ਵਿਭਾਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਰਤ ਦੇ ਭਾਰਤੀ ਰਾਸ਼ਟਰੀ ਪੁਰਾਤਤਵ ਵਿਭਾਗ ਵਿੱਚ ਭਾਰਤ ਸਰਕਾਰ ਦੇ ਗੈਰ-ਜਨਤਕ  ਦਸਤਾਵੇਜਾਂ ਨੂੰ ਸੰਭਾਲਿਆ ਜਾਂਦਾ ਹੈ। ਇਸਦੀ ਜਿਆਦਾਤਰ ਵਰਤੋਂ ਪ੍ਰਸ਼ਾਸ਼ਕਾਂ ਅਤੇ ਖੋਜਾਰਥੀ ਦੁਆਰਾ ਕੀਤੀ ਜਾਂਦੀ ਹੈ। ਇਹ ਭਾਰਤ ਸਰਕਾਰ ਦੇ ਸੈਲਾਨੀ ਅਤੇ ਸੱਭਿਆਚਾਰ ਮੰਤਰੀਮੰਡਲ ਨਾਲ ਸਬੰਧਿਤ ਵਿਭਾਗ ਹੈ। ਇਸਦਾ ਆਰੰਭ ਕਲਕੱਤਾ 'ਚ ਮਾਰਚ 1891 ਨੂੰ  ਇਮਪੀਰੀਲ ਰਿਕਾਰਡ ਡੀਪਾਰਟਮੈਂਟ  ਦੀ ਸਥਾਪਨਾ ਨਾਲ ਹੋਇਆ। 1911 ਵਿੱਚ ਜਦ ਰਾਸ਼ਟਰੀ ਰਾਜਧਾਨੀ ਨੂੰ ਕਲਕੱਤਾ ਤੋਂ ਬਦਲ ਕੇ ਨਵੀਂ ਦਿੱਲੀ ਕੀਤਾ ਗਿਆ ਤਾ ਉਸ ਸਮੇਂ ਇਸ  ਨੂੰ ਵੀ ਦਿੱਲੀ ਵਿੱਚ ਸਥਾਪਿਤ ਕਰ ਦਿਤਾ ਗਿਆ। ਆਪਣੇ ਵਰਤਮਾਨ ਸਥਾਨ 'ਤੇ ਇਹ ਪੁਰਾਤਤਵ ਵਿਭਾਗ 1926 ਵਿੱਚ ਸਥਾਪਿਤ ਹੋਇਆ।  ਇਹ ਪੁਰਾਤਤਵ ਵਿਭਾਗ "ਪ੍ਰਥਮੋਕਤ"  ਨਾਮ ਨਾਲ ਨਵੀਂ ਦਿੱਲੀ ਦੇ ਜਨਪਥ ਅਤੇ ਰਾਜਪਥ ਦੇ ਚੌਂਕ ਦੇ ਕੋਲ ਲਾਲ ਅਤੇ ਚਿੱਟੇ ਪੱਥਰਾਂ ਦੇ ਭਵਨ ਵਿੱਚ ਸਥਿਤ ਹੈ।[1]

ਜਾਣ-ਪਛਾਣ[ਸੋਧੋ]

ਇਸ ਵਿਭਾਗ ਨੂੰ ਸੰਨ 1891 ਵਿੱਚ ਈਸਟ ਇੰਡੀਆ ਕੰਪਨੀ ਦੇ ਸਮੇਂ ਤੋਂ ਇਕੱਠੇ ਹੋਏ ਸਰਕਾਰੀ ਦਸਤਾਵੇਜਾਂ ਨੂੰ ਇਕੱਠੇ ਕਰਕੇ ਰੱਖਣ ਦਾ ਕੰਮ ਦਿਤਾ ਗਿਆ। ਉਸ ਸਮੇਂ ਅਧਿਕਾਰੀ ਸ਼ਪੱਸਟ ਰੂਪ ਵਿੱਚ ਇਹ ਨਹੀਂ ਸਨ ਜਾਣਦੇ ਕੀ ਇਸਦਾ ਕੀ ਕੰਮ ਹੋਵੇਗਾ?  

ਹਵਾਲੇ[ਸੋਧੋ]