ਭਾਵਨਾ ਬਾਲਾਕ੍ਰਿਸ਼ਨਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਵਨਾ ਬਾਲਾਕ੍ਰਿਸ਼ਨਨ
ਜਨਮ
ਭਾਵਨਾ ਬਾਲਾਕ੍ਰਿਸ਼ਨਨ

(1985-05-22) 22 ਮਈ 1985 (ਉਮਰ 39)
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਗ੍ਰੇਟ ਲੇਕਸ ਇੰਸਟੀਚਿਊਟ ਆਫ ਮੈਨੇਜਮੈਂਟ
ਪੇਸ਼ਾਐਂਕਰ, ਕ੍ਰਿਕਟ ਟਿੱਪਣੀਕਾਰ, ਵੀਡੀਓ ਜੋਕੀ, ਪਲੇਅਬੈਕ ਗਾਇਕ ਅਤੇ ਡਾਂਸਰ
ਲਈ ਪ੍ਰਸਿੱਧ2019 ਕ੍ਰਿਕਟ ਵਰਲਡ ਕੱਪ ਟਿੱਪਣੀਕਾਰ
ਜੀਵਨ ਸਾਥੀਨਿਖਿਲ ਰਮੇਸ਼

ਭਾਵਨਾ ਬਾਲਾਕ੍ਰਿਸ਼ਨਨ (ਜਨਮ 22 ਮਈ 1985) ਆਮ ਤੌਰ 'ਤੇ ਵੀ.ਜੇ.ਭਾਵਨਾ ਵਜੋਂ ਵੀ ਜਾਣੀ ਜਾਂਦੀ ਹੈ। ਉਹ ਇਕ ਭਾਰਤੀ ਟੈਲੀਵਿਜ਼ਨ ਐਂਕਰ, ਕ੍ਰਿਕਟ ਟਿੱਪਣੀਕਾਰ, ਵੀਡੀਓ ਜੋਕੀ, ਪਲੇਅਬੈਕ ਗਾਇਕ ਅਤੇ ਡਾਂਸਰ ਹੈ। [1] ਉਹ ਮਯਾਂਤੀ ਲੈਂਗਰ ਤੋਂ ਬਾਅਦ ਭਾਰਤ ਵਿਚ ਸਭ ਤੋਂ ਮਸ਼ਹੂਰ ਖੇਡ ਪੱਤਰਕਾਰਾਂ ਵਿਚੋਂ ਇਕ ਹੈ। ਉਹ ਇਸ ਸਮੇਂ ਸਟਾਰ ਸਪੋਰਟਸ ਦੇ ਪ੍ਰਸਾਰਕ ਵਜੋਂ ਕੰਮ ਕਰਦੀ ਹੈ ਅਤੇ ਚੈਨਲ ਲਈ ਕਈ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰ ਚੁੱਕੀ ਹੈ। ਬਾਲਾਕ੍ਰਿਸ਼ਨਨ 2019 ਕ੍ਰਿਕਟ ਵਰਲਡ ਕੱਪ ਦੌਰਾਨ ਕੰਮੇਟਰੀ ਕਰਨ ਵਾਲੀਆਂ ਔਰਤਾਂ ਵਿਚੋਂ ਇਕ ਸੀ।[2][3][4]

ਕਰੀਅਰ[ਸੋਧੋ]

ਬਾਲਾਕ੍ਰਿਸ਼ਨਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਥੋੜੇ ਸਮੇਂ ਲਈ ਇੱਕ ਰੇਡੀਓ ਜੌਕੀ ਵਜੋਂ ਕੀਤੀ ਅਤੇ ਫਿਰ ਟੈਲੀਵਿਜ਼ਨ ਵਿਚ ਕੰਮ ਕੀਤਾ। ਉਹ ਰਾਜ ਟੀਵੀ ਵਿਚ ਮੇਜ਼ਬਾਨ ਵਜੋਂ ਸ਼ਾਮਿਲ ਹੋਈ ਅਤੇ ਉਸਦਾ ਪਹਿਲਾ ਟੈਲੀਵਿਜ਼ਨ ਸ਼ੋਅ, ਜਿਸ ਦੀ ਉਸਨੇ ਮੇਜ਼ਬਾਨੀ ਕੀਤੀ, ਬੀਚ ਗਰਲਜ਼ ਸ਼ੋਅ ਸੀ। ਬਾਅਦ ਵਿਚ ਉਸਨੇ ਸਟਾਰ ਵਿਜੇ ਚੈਨਲ ਵਿਚ ਕੰਮ ਕੀਤਾ ਅਤੇ 2011 ਵਿਚ ਚੈਨਲ ਦੀ ਪੂਰੇ ਸਮੇਂ ਦੀ ਐਂਕਰ ਬਣ ਗਈ। ਵਿਜੇ ਟੀਵੀ ਨਾਲ ਉਸਦਾ ਪਹਿਲਾ ਪ੍ਰੋਗਰਾਮ ਸੁਪਰ ਸਿੰਗਰ ਜੂਨੀਅਰ ਸੀ ਅਤੇ ਉਸਨੇ 2018 ਤੱਕ ਏਅਰਟੈਲ ਸੁਪਰ ਸਿੰਗਰ ਦੀ ਮੇਜ਼ਬਾਨੀ ਵੀ ਕੀਤੀ। ਉਸਨੇ ਚੈਨਲ ਨਾਲ ਜੋਡੀ ਨੰਬਰ ਇੱਕ ਦੇ "ਫਨ ਅਨਲਿਮਟਿਡ" ਸੀਜ਼ਨ ਸਮੇਤ ਹੋਰ ਕਈ ਸ਼ੋਅ ਹੋਸਟ ਕੀਤੇ ਹਨ।[5][6]

2017 ਵਿੱਚ ਉਸਨੇ ਸਟਾਰ ਸਪੋਰਟਸ ਵਿੱਚ ਇੱਕ ਖੇਡ ਪੱਤਰਕਾਰ ਵਜੋਂ ਸ਼ਿਰਕਤ ਕੀਤੀ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਅਤੇ ਪ੍ਰੋ ਕਬੱਡੀ ਲੀਗ ਦੇ ਪ੍ਰਸਾਰਨ ਦੀ ਮੇਜ਼ਬਾਨੀ ਕੀਤੀ। ਉਸਨੇ 2018 ਆਈ.ਪੀ.ਐਲ. ਸੀਜ਼ਨ ਦੌਰਾਨ ਸਟਾਰ ਸਪੋਰਟਸ ਤਾਮਿਲ ਲਈ ਇੱਕ ਟਿੱਪਣੀਕਾਰ ਵਜੋਂ ਸੇਵਾ ਨਿਭਾਈ ਸੀ ਅਤੇ 2018 ਇੰਡੀਅਨ ਪ੍ਰੀਮੀਅਰ ਲੀਗ ਦੌਰਾਨ ਸਿਰਫ਼ ਦੋ ਔਰਤ ਪੇਸ਼ਕਾਰੀਆਂ ਵਿੱਚੋਂ ਇੱਕ ਸੀ।[7]

ਬਾਲਾਕ੍ਰਿਸ਼ਨਨ ਨੇ ਗਾਇਕਾ ਦੇ ਰੂਪ ਵਿੱਚ ਆਪਣੀ ਸ਼ੁਰੂਆਤ ਸਾਲ 2018 ਵਿੱਚ ਕੀਤੀ ਸੀ ਅਤੇ ਬੀਬੀ ਦੁਆਰਾ ਆਪਣੀ ਪਹਿਲੀ ਸਿੰਗਲ ਦ ਮੈਸ਼ਅਪ ਸੀਰੀਜ਼ ਜਾਰੀ ਕੀਤੀ ਸੀ।[8][9] 2020 ਵਿਚ ਉਸਨੇ ਸੰਗੀਤ ਨਿਰਦੇਸ਼ਕ ਧਾਰਨ ਲਈ ਆਪਣਾ ਪਹਿਲਾ ਪਲੇਬੈਕ ਗਾਣਾ ਗਾਇਆ। ''ਵੀਰਥੀ ਵੀਰਾ'' ਗਾਣੇ ਦੇ ਯੂ-ਟਿਊਬ 'ਤੇ 50 ਲੱਖ ਤੋਂ ਵੀ ਜ਼ਿਆਦਾ ਵਿਊਜ਼ ਹੋਏ।

ਨਿੱਜੀ ਜ਼ਿੰਦਗੀ[ਸੋਧੋ]

ਉਸ ਨੇ ਮੁੰਬਈ ਸਥਿਤ ਕਾਰੋਬਾਰੀ ਨਿਖਿਲ ਰਮੇਸ਼ ਨਾਲ ਵਿਆਹ ਕਰਵਾ ਲਿਆ ਅਤੇ ਇਸ ਸਮੇਂ ਮੁੰਬਈ ਵਿੱਚ ਰਹਿੰਦੀ ਹੈ।[10]

ਹਵਾਲੇ[ਸੋਧੋ]

  1. says, Devi J. (2016-03-24). "Bhavana Balakrishnan (Anchor) – Wiki, Biodata, Age, Profile, Biography". Scooptimes (in ਅੰਗਰੇਜ਼ੀ (ਅਮਰੀਕੀ)). Retrieved 2019-10-09.
  2. "#WomenInFront will present the ICC Cricket World Cup 2019 on Star Sports Network!". Indian Television Dot Com (in ਅੰਗਰੇਜ਼ੀ). 2019-06-03. Retrieved 2019-10-09.
  3. "World Cup 2019: Women get an equal say in the commentary box". Forbes India (in ਅੰਗਰੇਜ਼ੀ). Retrieved 2019-10-09.
  4. Das, Ria (2019-06-04). "Sexism In World Cup No More, Women Commentators Standout". SheThePeople TV (in ਅੰਗਰੇਜ਼ੀ (ਅਮਰੀਕੀ)). Retrieved 2019-10-09.
  5. "Bhavna Balakrishnan is excited to host 'Jodi'". The Times of India (in ਅੰਗਰੇਜ਼ੀ). 31 October 2018. Retrieved 1 August 2020.
  6. "Dance reality show Jodi Fun Unlimited to premiere soon - Times of India". The Times of India (in ਅੰਗਰੇਜ਼ੀ). Retrieved 2019-10-09.
  7. "Bhavna joins Star Sports Tamil for IPL - Times of India". The Times of India (in ਅੰਗਰੇਜ਼ੀ). Retrieved 2019-10-09.
  8. "VJ Bhavna in a new avatar - Times of India". The Times of India (in ਅੰਗਰੇਜ਼ੀ). Retrieved 2019-10-09.
  9. Ramanujam, Srinivasa (2018-04-04). "Anchor Bhavna takes the mash-up route". The Hindu (in Indian English). ISSN 0971-751X. Retrieved 2019-10-09.
  10. "My husband doesn't watch my shows: Bhavna - Times of India". The Times of India (in ਅੰਗਰੇਜ਼ੀ). Retrieved 2019-10-09.