ਇੰਡੀਅਨ ਪ੍ਰੀਮੀਅਰ ਲੀਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.)
Indian Premier League.svg
ਦੇਸ਼ਭਾਰਤ ਭਾਰਤ
ਪ੍ਰਬੰਧਕਆਈ.ਪੀ.ਐੱਲ. ਖੇਡ ਸਰਕਾਰ, ਬੀ.ਸੀ.ਸੀ.ਆਈ.
ਫਾਰਮੈਟਟਵੰਟੀ20
ਪਹਿਲਾ ਐਡੀਸ਼ਨ2008
ਨਵੀਨਤਮ ਐਡੀਸ਼ਨ2016
ਟੂਰਨਾਮੈਂਟ ਫਾਰਮੈਟਰਾਊਂਡ-ਰਾਬਿਨ ਅਤੇ ਨਾਕ-ਆਊਟ ਫਾਈਨਲਜ਼
ਟੀਮਾਂ ਦੀ ਗਿਣਤੀ8
ਮੌਜੂਦਾ ਜੇਤੂਸਨਰਾਈਜ਼ਰਜ ਹੈਦਰਾਬਾਦ (ਪਹਿਲਾ ਟਾਈਟਲ)
ਸਭ ਤੋਂ ਵੱਧ ਜੇਤੂਚੇਨੱਈ ਸੁਪਰ ਕਿੰਗਜ਼
ਕੋਲਕਾਤਾ ਨਾਇਟ ਰਾਈਡੱਰਜ਼
ਮੁੰਬਈ ਇਨਡੀਅਨਜ਼
(2 ਟਾਈਟਲ)
ਸਭ ਤੋਂ ਵੱਧ ਦੌੜ੍ਹਾਂਵਿਰਾਟ ਕੋਹਲੀ (4110)[1]
ਸਭ ਤੋਂ ਵੱਧ ਵਿਕਟਾਂਲਸਿਥ ਮਲਿੰਗਾ (143)[2]
2017 ਇੰਡੀਅਨ ਪ੍ਰੀਮੀਅਰ ਲੀਗ
ਵੈੱਬਸਾਈਟiplt20.com

ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਇੱਕ ਭਾਰਤ ਵਿੱਚ ਹੋਣ ਵਾਲੀ ਕ੍ਰਿਕਟ ਪ੍ਰਤੀਯੋਗਤਾ ਹੈ, ਜਿਸ ਵਿੱਚ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੀਆਂ ਨਾਮਜ਼ਦ ਟੀਮਾਂ ਭਾਗ ਲੈਂਦੀਆਂ ਹਨ। ਇਹ ਲੀਗ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੈਂਬਰ ਲਲਿਤ ਮੋਦੀ ਦੁਆਰਾ 2007 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਹਰ ਸਾਲ ਅਪ੍ਰੈਲ-ਮਈ ਮਹੀਨੇ ਵਿੱਚ ਕਰਵਾਈ ਜਾਂਦੀ ਹੈ।[3] ਇੰਡੀਅਨ ਪ੍ਰੀਮੀਅਰ ਲੀਗ ਦੁਨੀਆ ਦੀਆਂ ਬਿਹਤਰੀਨ ਕ੍ਰਿਕਟ ਲੀਗਾਂ ਵਿੱਚੋਂ ਇੱਕ ਹੈ ਅਤੇ ਦੁਨੀਆ ਦੀ ਛੇਵੀਂ ਸਭ ਤੋਂ ਮਸ਼ਹੂਰ ਖੇਡ ਲੀਗ ਹੈ।[4] ਸਪਾਂਸਰ ਦੇ ਕਾਰਣਾਂ ਲਈ ਆਧਿਕਾਰਿਕ ਤੌਰ ਤੇ ਵਿਵੋ ਇੰਡੀਅਨ ਪ੍ਰੀਮੀਅਰ ਲੀਗ ਵੀ ਕਿਹਾ ਜਾਂਦਾ ਹੈ।

ਟਵੰਟੀ-20 ਕ੍ਰਿਕਟ ਨੂੰ ਇੱਕ ਨਵੇਂ ਅੰਦਾਜ਼ ਵਿੱਚ ਪੇਸ਼ ਕਰਕੇ, ਫਿਲਮੀ ਸਿਤਾਰਿਆਂ ਨੂੰ ਕ੍ਰਿਕਟ ਦੇ ਨਾਲ ਜੋੜ ਕੇ ਅਤੇ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਨੂੰ ਇਕੱਠਾ ਕਰਕੇ ਬਣਾਈਆਂ ਗਈਆਂ ਟੀਮਾਂ ਵਿਚਾਲੇ ਮੈਚ ਕਰਾਉਣੇ ਆਈ. ਪੀ.ਐਲ. ਦਾ ਵੱਡਾ ਕਾਰਜ ਹੈ। ਇਕੋ ਦੇਸ਼ ਵਿਚਲੀਆਂ ਕਲੱਬ ਟੀਮਾਂ ਦਰਮਿਆਨ ਮੈਚ ਕਰਾਉਣੇ, ਸਭ ਤੋਂ ਪਹਿਲਾਂ ਕ੍ਰਿਕਟ ਅਤੇ ਟਵੰਟੀ-20 ਦੇ ਜਨਮਦਾਤਾ ਦੇਸ਼ ਇੰਗਲੈਂਡ ਨੇ ਸ਼ੁਰੂ ਕੀਤੇ ਸਨ, ਜਿੱਥੇ ਕਿ ਗਰਮੀਆਂ ਦੇ ਸ਼ੁਰੂ ਹੁੰਦੇ ਸਾਰ ਹੀ ਕਾਊਂਟੀ ਕ੍ਰਿਕਟ ਹੇਠ ਅਲੱਗ-ਅਲੱਗ ਕਾਊਂਟੀ ਟੀਮਾਂ ਯਾਨੀ ਕਲੱਬਾਂ ਦੇ ਕ੍ਰਿਕਟ ਮੈਚ ਹੋਇਆ ਕਰਦੇ ਸਨ। ਉਸੇ ਤਰਜ਼ ਉਤੇ ਭਾਰਤ ਦੇ ਅਲੱਗ-ਅਲੱਗ ਸ਼ਹਿਰਾਂ ਅਤੇ ਸੂਬਿਆਂ ਦੀਆਂ ਟੀਮਾਂ ਬਣਾ ਕੇ ਉਨ੍ਹਾਂ ਨੂੰ ਆਪਸ ਵਿੱਚ ਭਿੜਾਇਆ ਜਾਂਦਾ ਹੈ।

ਚੋਣ ਦਾ ਢੰਗ[ਸੋਧੋ]

ਖਿਡਾਰੀਆਂ ਦੀ ਚੋਣ ਅਤੇ ਭਰਤੀ ਦਾ ਢੰਗ ਨਿਰਾਲਾ ਹੈ। ਆਈ.ਪੀ.ਐਲ. ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਖਿਡਾਰੀਆਂ ਦੀ ਬੋਲੀ ਲੱਗਦੀ ਹੈ। ਇੱਕ ਖਿਡਾਰੀ ਦਾ ਮੁੱਲ ਉਸ ਦੀ ਆਪਣੀ ਖੇਡ ਤੈਅ ਨਹੀਂ ਕਰਦੀ ਬਲਕਿ ਬੀ.ਸੀ.ਸੀ.ਆਈ. ਅਤੇ ਆਈ.ਪੀ.ਐਲ. ਅਧਿਕਾਰੀ ਤੈਅ ਕਰਦੇ ਹਨ।

ਟੀਮਾਂ[ਸੋਧੋ]

ਟੀਮਾਂ ਦਾ ਪ੍ਰਦਰਸ਼ਨ[ਸੋਧੋ]

ਟੀਮ 2008 2009 2010 2011 2012 2013 2014 2015 2016
ਦਿੱਲੀ ਡੇਅਰਡੈਵਿਲਜ਼ 4th 3rd 5th 3rd 9th 8th 7th 6th
ਗੁਜਰਾਤ ਲਾਇਨਜ਼ DNP DNP DNP DNP DNP DNP DNP DNP 3rd
ਕਿੰਗਜ਼ XI ਪੰਜਾਬ 3rd 5th 8th 5th 6th 6th R 8th 8th
ਕੋਲਕਾਤਾ ਨਾਇਟ ਰਾਈਡੱਰਜ਼ 6th 8th 6th 4th W 7th W 5th 4th
ਮੁੰਬਈ ਇਨਡੀਅਨਜ਼ 5th 7th R 3rd 4th W 4th W 5th
ਰਾਇਜ਼ਿੰਗ ਪੂਨੇ ਸੁਪਰਜੈਂਟਸ DNP DNP DNP DNP DNP DNP DNP DNP 7th
ਰੌਇਲ ਚੈਲੇਂਜਰਜ਼ ਬੰਗਲੌਰ 7th R 3rd R 5th 5th 7th 3rd R
ਸਨਰਾਈਜ਼ਰਜ ਹੈਦਰਾਬਾਦ DNP DNP DNP DNP DNP 4th 6th 6th W
ਚੇਨੱਈ ਸੁਪਰ ਕਿੰਗਜ਼ R 4th W W R R 3rd R SUS
ਰਾਜਸਥਾਨ ਰੋਇਅਲਜ਼ W 6th 7th 6th 7th 3rd 5th 4th SUS
ਡੈਕਨ ਚਾਰਜਰਜ਼ 8th W 4th 7th 8th DNP DNP DNP DNP
ਪੁਨੇ ਵਾਰੀਅਰਜ਼ ਇੰਡੀਆ DNP DNP DNP 9th 9th 8th DNP DNP DNP
ਕੋਚੀ ਤਸਕਰਜ਼ DNP DNP DNP 8th DNP DNP DNP DNP DNP
  • DNP - ਭਾਗ ਨਹੀਂ ਲਿਆ
  • SUS - 2018 ਤੱਕ ਪਾਬੰਦੀ

2009 ਦੀਆਂ ਟੀਮਾਂ ਅਤੇ ਨਤੀਜੇ[ਸੋਧੋ]

ਟੀਮ ਖੇਡੇ ਜਿੱਤੇ ਹਾਰੇ ਨਤੀਜਾ ਨਹੀਂ ਨਿਕਲਿਆ ਪੋਇੰਟ ਨੈੱਟ ਰੱਨ ਰੇਟ
ਦਿੱਲੀ ਡੇਅਰਡੈਵਿਲਜ਼ 14 10 4 0 20 +0.311
ਚੇਨੱਈ ਸੁਪਰ ਕਿੰਗਜ਼ 14 8 5 1 17 +0.951
ਰੋਇਅਲ ਚੈਲਿੰਜਰਜ਼ ਬੰਗਲੌਰ (R) 14 8 6 0 16 −0.191
ਡੈਕਨ ਚਾਰਜ਼ਰਜ (C) 14 7 7 0 14 +0.203
ਕਿੰਗਜ਼ XI ਪੰਜਾਬ 14 7 7 0 14 −0.483 ਜੋ ਟੀਮਾਂ ਸੇਮੀ-ਫਾਈਨਲ ਵਿੱਚ ਗਈਆਂ
ਰਾਜਸਥਾਨ ਰੋਇਅਲਜ਼ 14 6 7 1 13 −0.352
ਮੁੰਬਈ ਇਨਡੀਅਨਜ਼ 14 5 8 1 11 +0.297 ਜੋ ਟੀਮਾਂ ਸੇਮੀ-ਫਾਈਨਲ ਵਿੱਚ ਨਹੀਂ ਗਈਆਂ
ਕੋਲਕਾਤਾ ਨਾਇਟ ਰਾਈਡੱਰਜ਼ 14 3 10 1 7 −0.789

ਮੋਜੂਦਾ ਟੀਮਾਂ (2018)[5][ਸੋਧੋ]

ਟੀਮ ਸ਼ਹਿਰ ਘਰੇਲੂ ਮੈਦਾਨ
ਚੇਨਈ ਸੁਪਰ ਕਿੰਗਜ਼ ਚੇਨਈ, ਤਾਮਿਲਨਾਡੂ ਐਮ ਏ ਚਿਦੰਬਰਮ ਸਟੇਡੀਅਮ
ਦਿੱਲੀ ਡੇਅਰਡੇਵਿਲਜ਼ ਦਿੱਲੀ ਫਿਰੋਜ਼ਸ਼ਾਹ ਕੋਟਲਾ
ਕਿੰਗਜ਼ ਇਲੈਵਨ ਪੰਜਾਬ ਮੋਹਾਲੀ, ਪੰਜਾਬ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਬਿੰਦਰਾ
ਕੋਲਕਾਤਾ ਨਾਈਟ ਰਾਈਡਰਜ਼ ਕੋਲਕਾਤਾ, ਪੱਛਮੀ ਬੰਗਾਲ ਈਡਨ ਗਾਰਡਨ
ਮੁੰਬਈ ਇੰਡੀਅਨਜ਼ ਮੁੰਬਈ, ਮਹਾਰਾਸ਼ਟਰ ਵਾਨਖੇੜੇ ਸਟੇਡੀਅਮ
ਰਾਜਸਥਾਨ ਰਾਇਲਜ਼ ਜੈਪੁਰ, ਰਾਜਸਥਾਨ ਸਵਾਈ ਮਾਨ ਸਿੰਘ ਸਟੇਡੀਅਮ
ਰਾਇਲ ਚੈਲੰਜਰਜ਼ ਬੰਗਲੌਰ ਬੰਗਲੌਰ, ਕਰਨਾਟਕ ਐਮ ਚੀਨਾਸਵਾਮੀ ਸਟੇਡੀਅਮ
ਸਨਰਾਈਜਰਜ਼ ਹੈਦਰਾਬਾਦ ਹੈਦਰਾਬਾਦ, ਤੇਲੰਗਾਨਾ ਰਾਜੀਵ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ

ਬਾਹਰੀ ਕੜੀ[ਸੋਧੋ]

ਹਵਾਲੇ[ਸੋਧੋ]

  1. "IPL Most runs". Cricinfo.com. Retrieved 5 May 2015.
  2. "IPL Most wickets". Cricinfo.com. Retrieved 15 April 2016.
  3. "IPL confirms South Africa switch". BBC. 24 March 2009. Retrieved 12 February 2015.
  4. "Big Bash League jumps into top 10 of most attended sports leagues in the world". Sydney Morning Herald. Retrieved 5 April 2016.
  5. "ਵੀਵੋ ਆਈਪੀਐਲ 2018". IPL - 2018. Archived from the original on 2020-08-07. {{cite web}}: Unknown parameter |dead-url= ignored (help)