ਭਾਸ਼ਾ ਵਿਭਾਗ ਪੰਜਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਾਸ਼ਾ ਵਿਭਾਗ ਪੰਜਾਬ
Seal of Punjab.gif
ਏਜੰਸੀ ਵੇਰਵਾ
ਸਥਾਪਨਾਜਨਵਰੀ 1, 1948 (1948-01-01)[1]
Minister responsible, ਉੱਚ ਸਿੱਖਿਆ ਤੇ ਭਾਸ਼ਾਵਾਂ ਵਿਭਾਗ
ਏਜੰਸੀ ਐਗਜੈਕਟਿਵ, ਪਾਰਲੀਮਾਨੀ ਅਤੇ ਉੱਚ ਸਿੱਖਿਆ ਤੇ ਭਾਸ਼ਾਵਾਂ ਸਕੱਤਰ
ਪਿਤਰੀ ਵਿਭਾਗਉੱਚ ਸਿੱਖਿਆ ਤੇ ਭਾਸ਼ਾਵਾਂ ਵਿਭਾਗ
ਸਥਾਪਿਕ ਏਜੰਸੀਭਾਸ਼ਾ ਵਿਭਾਗ, ਪਟਿਆਲਾ
ਵੈੱਬਸਾਈਟhttp://pblanguages.gov.in
Footnotes
ਪੰਜਾਬੀ ਕੋਸ਼ਕਾਰੀ, ਪੰਜਾਬੀ ਭਾਸ਼ਾ ਐਕਟ ਦਾ ਲਾਗੂ ਕਰਵਾਉਣਾ, ਸਾਹਿਤਕਾਰ ਸਮਾਗਮ ਤੇ ਇਨਾਮ ਮੁੱਖ ਕੰਮ ਹਨ।

ਭਾਸ਼ਾ ਵਿਭਾਗ ਪੰਜਾਬ ਪੰਜਾਬ ਸਰਕਾਰ ਦਾ ਇੱਕ ਅਦਾਰਾ ਹੈ ਜੋ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਹੋਂਦ ਵਿੱਚ ਲਿਆਂਦਾ ਹੈ। ਇਸ ਦਾ ਦਫ਼ਤਰ ਪਟਿਆਲਾ ਵਿਖੇ ਸਥਿਤ ਹੈ। ਭਾਸ਼ਾ ਵਿਭਾਗ ਪੰਜਾਬ ਦੇ ਵਿਦਵਾਨਾ ਵਿੱਚ ਡਾ. ਗੁਰਮੁਖ ਸਿੰਘ ਦਾ ਨਾਮ ਵੀ ਆਉਂਦਾ ਹੈ।

ਇਤਿਹਾਸ[ਸੋਧੋ]

ਪੰਜਾਬੀ ਭਾਸ਼ਾ ਦੀ ਦਫ਼ਤਰੀ ਵਰਤੋਂ ਲਈ ਪਟਿਆਲਾ ਰਿਆਸਤ ਵਿੱਚ 1 ਜਨਵਰੀ, 1948 ਨੂੰ ਪੰਜਾਬੀ ਸੈਕਸ਼ਨ ਦੀ ਸਥਾਪਨਾ ਕੀਤੀ ਗਈ। ਇਸ ਦਾ ਦਫ਼ਤਰ ਸੈਫ਼ਾਬਾਦੀ ਗੇਟ ਦੇ ਮੁਹੱਲਾ ਮੀਰ ਕੁੰਦਲਾ, ਕੋਠੀ ਅਬਦੁਲ ਰਹੀਮ ਖ਼ਾਂ ਵਿਖੇ ਬਣਿਆ।[2] ਇਹ ਸੈਕਸ਼ਨ, ਸਿੱਖਿਆ ਵਿਭਾਗ ਦਾ ਇੱਕ ਅੰਗ ਸੀ। ਇਸ ਵਿੱਚ ਦੋ ਗਜ਼ਟਿਡ ਅਫ਼ਸਰ, ਤਿੰਨ ਖੋਜ ਸਹਾਇਕ, ਚਾਰ ਅਸਿਸਟੈਂਟ, ਇੱਕ ਕੈਸ਼ੀਅਰ, ਇੱਕ ਜੂਨੀਅਰ ਕਲਰਕ ਤੇ ਦੋ ਸੇਵਾਦਾਰਾਂ ਦੀਆਂ, ਕੁੱਲ 13 ਆਸਾਮੀਆਂ ਸਨ। ਸਰਦਾਰ ਰਣਜੀਤ ਸਿੰਘ ਗਿੱਲ ਸੈਕਸ਼ਨ ਦੇ ਇੰਚਾਰਜ ਤੇ ਗਿਆਨੀ ਲਾਲ ਸਿੰਘ ਸਹਾਇਕ ਅਫ਼ਸਰ ਨਿਯੁਕਤ ਕੀਤੇ ਗਏ। ਇਹ ਸੈਕਸ਼ਨ ਪਹਿਲਾਂ 'ਮਹਿਕਮਾ ਪੰਜਾਬੀ' ਤੇ ਮੁੜ ਭਾਸ਼ਾ ਵਿਭਾਗ ਬਣਿਆ।[2]

ਹਵਾਲੇ[ਸੋਧੋ]

  1. http://pblanguages.gov.in/history.html
  2. 2.0 2.1 "ਭਾਸ਼ਾ ਵਿਭਾਗ, ਪੰਜਾਬ- ਪਿਛੋਕੜ ਤੇ ਇੱਕ ਝਾਤ:…". ਭਾਸ਼ਾ ਵਿਭਾਗ ਪੰਜਾਬ.  Text "http://www.pblanguages.gov.in/history.html" ignored (help);