ਭਾਸ਼ਾ ਸ਼ਾਸਤਰ
Jump to navigation
Jump to search
ਭਾਸ਼ਾ ਸ਼ਾਸਤਰ (ਅੰਗਰੇਜ਼ੀ: Philology) ਲਿਖਤ ਇਤਿਹਾਸਕ ਸਰੋਤਾਂ ਵਿੱਚ ਲਿਖੀ ਹੋਈ ਭਾਸ਼ਾ ਦਾ ਅਧਿਐਨ ਹੈ। ਇਹ ਸਾਹਿਤ ਆਲੋਚਨਾ, ਇਤਿਹਾਸ ਅਤੇ ਭਾਸ਼ਾ ਵਿਗਿਆਨ ਦਾ ਸੁਮੇਲ ਹੈ।[1]
20ਵੀਂ ਸਦੀ ਵਿੱਚ ਫ਼ਰਦੀਨਾ ਦ ਸੌਸਿਊਰ ਨੇ ਆਧੁਨਿਕ ਭਾਸ਼ਾ ਵਿਗਿਆਨ ਦੇ ਨੀਂਹ ਰੱਖੀ ਅਤੇ ਇਕਾਲਿਕ ਅਧਿਐਨ ਉੱਤੇ ਜ਼ੋਰ ਦਿੱਤਾ ਇਸ ਕਰ ਕੇ ਭਾਸ਼ਾ ਸ਼ਾਸਤਰ ਵਿੱਚ ਭਾਸ਼ਾਵਾਂ ਦੇ ਇਤਿਹਾਸਕ ਵਿਕਾਸ (ਦੁਕਾਲਿਕ ਅਧਿਐਨ) ਦਾ ਅਧਿਐਨ ਕੀਤਾ ਜਾਂਦਾ ਹੈ ਅਤੇ ਇਸ ਕਰ ਕੇ ਇਸਨੂੰ ਭਾਸ਼ਾ ਵਿਗਿਆਨ ਦੇ ਉਲਟ ਅਰਥਾਂ ਵਿੱਚ ਮੰਨਿਆ ਜਾਂਦਾ ਹੈ।