ਭਿੰਨਰੂਪਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੀਰਾ ਅਤੇ ਗਰੇਫ਼ਾਈਟ ਦਾ ਰੂਪ

ਭਿੰਨਰੂਪਤਾ ਤੱਤਾਂ ਦਾ ਉਹ ਗੁਣ ਜਿਸ ਕਾਰਨ ਉਹ ਇੱਕ ਤੋਂ ਵੱਧ ਅਜਿਹੇ ਰੂਪਾਂ ਵਿੱਚ ਮਿਲਦਾ ਹੈ ਜਿਹਨਾਂ ਦੇ ਭੌਤਿਕ ਗੁਣ ਤਾਂ ਵੱਖ ਵੱਖ ਹੁੰਦੇ ਹਨ ਪਰ ਰਸਾਇਣਿਕ ਗੁਣ ਇੱਕ ਸਮਾਨ ਹੁੰਦੇ ਹਨ। ਅਜਿਹੇ ਰੂਪਾਂ ਨੂੰ ਭਿੰਨਰੂਪਤਾ ਕਹਿੰਦੇ ਹਨ। ਕਾਰਬਨ ਦੇ ਭਿੰਨ ਰੂਪ, ਹੀਰਾ, ਗਰੇਫ਼ਾਈਟ, ਲੱਕੜੀ ਅਤੇ ਕੋਲਾ ਹਨ। ਫ਼ਾਸਫ਼ੋਰਸ, ਸਲਫ਼ਰ, ਲੋਹਾ ਅਤੇ ਟਿੰਨ ਸਾਰੇ ਤੱਤ ਠੋਸ ਅਵਸਥਾ ਵਿੱਚ ਭਿੰਨ ਰੂਪਤਾ ਦਿਖਾਉਂਦੇ ਹਨ। ਸਲਫ਼ਰ ਤਰਲ ਅਵਸਥਾ ਵਿੱਚ ਭਿੰਨਰੂਪਤਾ ਦਰਸਾਉਂਦਾ ਹੈ। ਗੈਸੀ ਰੂਪ ਵਿੱਚ ਵਾਯੂਮੰਡਲ ਵਿੱਚ ਆਕਸੀਜਨ ਦੋ ਭਿੰਨ ਰੂਪ ਵਿੱਚ ਮਿਲਦੀ ਹੈ ਜਿਵੇਂ ਕਿ ਆਕਸੀਜਨ ਅਤੇ ਓਜ਼ੋਨ[1]

ਕਾਰਬਨ ਤੱਤ ਦੋ ਭਿੰਨ ਰੂਪਾਂ ਵਿੱਚ ਮਿਲਦਾ ਹੈ
  1. ਕ੍ਰਿਸਟਲੀ ਰੂਪ (ਰਵੇਦਾਰ ਰੂਪ) ਇਸ ਰੂਪ ਵਿੱਚ ਕਾਰਬਨ ਦੇ ਪ੍ਰਮਾਣੂ ਕਿਸੇ ਨਿਯਮਿਤ ਰੂਪ ਵਿੱਚ ਬੰਨੇ ਹੁੰਦੇ ਹਨ। ਹੀਰਾ ਅਤੇ ਗਰੇਫ਼ਾਈਟ ਕਾਰਬਨ ਦੇ ਦੋ ਕ੍ਰਿਸਟਲੀ ਰੂਪ ਹਨ।
  2. ਅਕ੍ਰਿਸਟਲੀ ਰੂਪ: ਇਨ੍ਹਾਂ ਰੂਪਾਂ ਵਿੱਚ ਕਾਰਬਨ ਦਾ ਪ੍ਰਮਾਣੂ ਅਨਿਯਮਿਤ ਰੂਪ ਵਿੱਚ ਬੰਨੇ ਹੁੰਦੇ ਹਨ। ਜਿਵੇਂ ਕੋਲਾ, ਲੱਕੜ, ਚਾਰਕੋਲ, ਜੀਵ ਚਾਰਕੋਲ, ਕੋਕ ਗੈਸ, ਕਾਰਬਨ ਆਦਿ।

Non-metals[ਸੋਧੋ]

ਤੱਤ ਭਿੰਨ ਰੂਪ
ਕ੍ਰਿਸਟਲੀ ਕਾਰਬਨ
  • ਹੀਰਾ – ਬਹੁਤ ਸਖ਼ਤ, ਪਾਰਦਰਸ਼ੀ ਜਿਸ ਵਿੱਚ ਕਾਰਬਨ ਦੇ ਤੱਤ ਇੱਕ ਤ੍ਰੈਪਾਸੀ ਸੰਰਚਨਾ ਜਿਸ ਵਿੱਚ ਕਾਰਬਨ ਦਾ ਹਰੇਕ ਤੱਤ ਆਪਣੇ ਗੁਆਢ ਦੇ ਚਾਰ ਹੋਰ ਕਾਰਬਨ ਪ੍ਰਮਾਣੂਆਂ ਨਾਲ ਬੰਧਨ ਬਣਾਉਂਦਾ ਹੈ। ਬਿਜਲੀ ਅਤੇ ਤਾਪ ਦਾ ਮਾੜਾ ਚਾਲਕ
  • ਗ੍ਰੇਫ਼ਾਈਟ – ਇੱਕ ਨਰਮ, ਕਾਲਾ ਤਿਲਕਮਾ ਠੋਸ ਬਿਜਲੀ ਦਾ ਚਾਲਕ, ਜਿਸ ਵਿੱਚ ਕਾਰਬਨ ਆਪਣੇ ਗੁਆਢ ਦੇ ਤਿੰਨ ਪ੍ਰਮਾਣੂਆਂ ਨਾਲ ਬੰਧਨ ਬਣਾ ਕੇ ਛੇਕੋਣਾ ਜਾਲ ਬਣਾਉਂਦਾ ਹੈ ਜਿਸ ਦੇ ਉੱਪਰ ਦੂਜੀਆ ਤਹਿਆ ਹੁੰਦੀਆ ਹਨ।
  • ਰੇਖੀ ਐਸੀਟਾਈਲੇਨਿਕ ਕਾਰਬਨ
  • ਅਕ੍ਰਿਸਟਲੀ ਕਾਰਬਨ
  • ਫੁਲੇਰੀਨ ਜਿਸ ਵਿੱਚ C60.
  • ਕਾਰਬਨ ਨੇਨੋਟਿਉਬ
ਫ਼ਾਸਫ਼ੋਰਸ ਦੇ ਭਿੰਨ ਰੂਪ
ਆਕਸੀਜਨ ਦੇ ਭਿੰਨ ਰੂਪ
ਸਲਫ਼ਰ ਦੇ ਭਿੰਨ ਰੂਪ
  • ਸਲਫ਼ਰ ਦੇ ਬਹੁਤ ਸਾਰੇ ਰੂਪ ਹਨ
ਸਿਲੀਨੀਅਮ
  • "ਲਾਲ ਸਿਲੀਨੀਅਮ," cyclo-Se8
  • ਗ੍ਰੇ ਸਿਲੀਨੀਅਮ
  • ਕਾਲਾ ਸਿਲੀਨੀਅਮ ਜਿਸ ਦੀ ਲੜੀ 1000 ਪ੍ਰਮਾਣੂਆਂ ਤੱਕ ਹੋ ਸਕਦੀ ਹੈ

ਹਵਾਲੇ[ਸੋਧੋ]

  1. Allotrope in IUPAC Compendium of Chemical Terminology, Electronic/ version, http://goldbook.iupac.org/A00243.html. Accessed March 2007.