ਭੁਵਨ ਸੋਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭੁਵਨ ਸੋਮ
ਤਸਵੀਰ:Bhuvan Shome.jpg
ਨਿਰਦੇਸ਼ਕਮ੍ਰਣਾਲ ਸੇਨ
ਨਿਰਮਾਤਾਮ੍ਰਣਾਲ ਸੇਨ ਪ੍ਰੋਡਕਸਨਸ
ਲੇਖਕਬਲਾਈ ਚੰਦ ਮੁਖੋਪਾਧਿਆਏ
ਵਾਚਕਅਮਿਤਾਭ ਬਚਨ
ਸਿਤਾਰੇਉਤਪਲ ਦੱਤ
ਸੁਹਾਸਿਨੀ ਮੁਲੇ
ਸੰਗੀਤਕਾਰਵਿਜਯ ਰਾਘਵ ਰਾਯ
ਸਿਨੇਮਾਕਾਰਕੇ ਕੇ ਮਹਾਜਨ
ਰਿਲੀਜ਼ ਮਿਤੀ(ਆਂ)1969 (ਭਾਰਤ)
ਮਿਆਦ96 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

ਭੁਵਨ ਸੋਮ ਮ੍ਰਣਾਲ ਸੇਨ ਦੁਆਰਾ ਨਿਰਦੇਸ਼ਤ 1969 ਦੀ ਹਿੰਦੀ ਫ਼ਿਲਮ ਹੈ। ਇਸਦੇ ਪਾਤਰਾਂ ਵਿੱਚ ਉਤਪਲ ਦੱਤ (ਸ਼੍ਰੀ ਭੁਵਨ ਸੋਮ) ਅਤੇ ਸੁਹਾਸਿਨੀ ਮੁਲੇ (ਗੌਰੀ ਨਾਮਕ ਪੇਂਡੂ ਕੁੜੀ ਦੇ ਰੂਪ ਵਿੱਚ) ਹਨ। ਇਹ ਇੱਕ ਬੰਗਾਲੀ ਕਹਾਣੀ ਉੱਤੇ ਆਧਾਰਤ ਹੈ। ਇਸ ਫ਼ਿਲਮ ਨੂੰ ਆਧੁਨਿਕ ਭਾਰਤੀ ਸਿਨੇਮਾ ਵਿੱਚ ਇੱਕ ਮੀਲ ਪੱਥਰ ਮੰਨਿਆ ਜਾਂਦਾ ਹੈ।[1]

ਪਟਕਥਾ[ਸੋਧੋ]

ਭੁਵਨ ਸੋਮ (ਉਤਪਲ ਦੱਤ) ਇੱਕ ਵਿਧੁਰ ਅਤੇ ਸਿਵਲ ਸੇਵਾ ਦਾ ਸਮਰਪਿਤ ਕਰਮਚਾਰੀ ਹੈ। ਉਹ ਰੇਲਵੇ ਦਾ ਬਹੁਤ ਵੱਡਾ ਅਧਿਕਾਰੀ ਹੈ ਅਤੇ ਇਕੱਲਾ ਹੈ। ਈਮਾਨਦਾਰ ਇੰਨਾ ਕਿ ਆਪਣੇ ਬੇਟੇ ਤੱਕ ਨੂੰ ਨਹੀਂ ਬਖ‍ਸ਼ਿਆ। ਉਸ ਦੀ ਜਿੰਦਗੀ ਵਿੱਚ ਬਸ ਕੰਮ ਹੀ ਹੈ ਹੋਰ ਕੁੱਝ ਨਹੀਂ। ਇੱਕ ਦਿਨ ਸ਼ੋਮ ਦੌਰੇ ਉੱਤੇ ਸੌਰਾਸ਼ਟਰ ਜਾਂਦਾ ਹੈ। (ਸੁਹਾਸਿਨੀ ਮੁਲੇ) ਉਸ ਨੂੰ ਸ਼ਿਕਾਰ ਉੱਤੇ ਲੈ ਜਾਂਦੀ ਹੈ ਉਸੇ ਨਾਲ ਜਾਧਵ ਪਟੇਲ ਦੀ ਸ਼ਾਦੀ ਹੋਣੀ ਹੈ। ਜਾਧਵ ਪਟੇਲ ਨੂੰ ਸਜ਼ਾ ਦੇ ਇਂਤਜਾਮ ਨਾਲੋਂ ਜ਼ਿਆਦਾ ਵਕਤ ਸ਼ੋਮ ਸਾਹਿਬ ਦਾ ਗੌਰੀ ਦੇ ਨਾਲ ਪੰਛੀਆਂ ਦਾ ਸ਼ਿਕਾਰ ਕਰਨ ਵਿੱਚ ਗੁਜ਼ਰਦਾ ਹੈ ਅਤੇ ਫਿਲਮ ਦਾ ਅਸਲ ਮਜਾ ਵੀ ਇਸ ਹਿੱਸੇ ਵਿੱਚ ਹੈ। ਗੌਰੀ ਦਾ ਸਾਥ ਸ਼ੋਮ ਸਾਹਿਬ ਦੇ ਜੀਵਨ ਵਿੱਚ ਅਜਿਹਾ ਰਸ ਘੋਲਦਾ ਹੈ ਕਿ ਉਹ ਦੁਨੀਆਂ ਦੇ ਅਠਵੇਂ ਅਜੂਬੇ ਦੀ ਤਰ੍ਹਾਂ ਗੌਰੀ ਦੇ ਹੋਣ ਵਾਲੇ ਪਤੀ ਜਾਧਵ ਪਟੇਲ ਨੂੰ ਮਾਫ ਕਰ ਦਿੰਦੇ ਹਨ। [2]

ਪਾਤਰ[ਸੋਧੋ]

ਪੁਰਸਕਾਰ[ਸੋਧੋ]

  • ਸਰਬੋਤਮ ਫੀਚਰ ਫਿਲਮ ਲਈ ਰਾਸ਼ਟਰੀ ਫਿਲਮ ਇਨਾਮ
  • ਸਰਬੋਤਮ ਨਿਰਦੇਸ਼ਨ ਲਈ ਰਾਸ਼ਟਰੀ ਫਿਲਮ ਇਨਾਮ - ਮ੍ਰਣਾਲ ਸੇਨ
  • ਸਰਬੋਤਮ ਅਭਿਨੇਤਾ ਲਈ ਰਾਸ਼ਟਰੀ ਫਿਲਮ ਇਨਾਮ - ਉਤਪਲ ਦੱਤ

ਹਵਾਲੇ[ਸੋਧੋ]