ਭੁੱਖੀ ਪੀੜ੍ਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭੁੱਖੀ ਪੀੜ੍ਹੀ (ਬੰਗਾਲੀ: হাংরি জেনারেশান ਗੁਰਮੁਖੀ: ਹੰਗਰੀ ਅੰਦੋਲਨ) ਬੰਗਾਲੀ ਸਾਹਿਤ ਵਿੱਚ ਉਥਲਪੁਥਲ ਮਚਾ ਦੇਣ ਵਾਲਾ ਇੱਕ ਅੰਦੋਲਨ ਸੀ। ਇਹ 20ਵੀਂ ਸਦੀ ਦੇ ਸੱਠਵਿਆਂ ਦੇ ਦਹਾਕੇ ਵਿੱਚ ਬਿਹਾਰ ਦੇ ਪਟਨਾ ਸ਼ਹਿਰ ਵਿੱਚ ਕਵੀ ਮਲਾ ਰਾਇ ਚੌਧੁਰੀ ਦੇ ਘਰ ਉੱਤੇ ਇਕੱਤਰ ਹੋਏ ਦੇਬੀ ਰਾਏ, ਸ਼ਕਤੀ ਚੱਟੋਪਾਧਿਆਏ ਅਤੇ ਸਮੀਰ ਰਾਇਚੌਧੁਰੀ ਦੀ ਸੋਚ ਤੋਂ ਪਰਗਟ ਹੋਕੇ ਕੋਲਕਾਤਾ ਸ਼ਹਿਰ ਜਾ ਪੰਹੁਚਿਆ ਜਿੱਥੇ ਉਨ੍ਹਾਂ ਨੇ ਨਵੰਬਰ 1961 ਨੂੰ ਇੱਕ ਮੈਨੀਫ਼ੈਸਟੋ ਦੇ ਜਰੀਏ ਅੰਦੋਲਨ ਦੀ ਘੋਸ਼ਣਾ ਕੀਤੀ। ਇਸ ਨੂੰ ਨਵੀਨ ਸਭਿਆਚਾਰਕ ਲਹਿਰ ਵਿੱਚ ਆਪਣੀ ਸ਼ਮੂਲੀਅਤ ਕਰ ਕੇ, ਇਸ ਦੇ ਆਗੂਆਂ ਨੂੰ ਆਪਣੇ ਰੁਜਗਾਰ ਤੋਂ ਹਥ ਧੋਣੇ ਪਏ ਅਤੇ ਸਮੇਂ ਦੀ ਸਰਕਾਰ ਨੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਸੀ। ਉਨ੍ਹਾਂ ਨੇ ਸਾਹਿਤ ਬਾਰੇ ਸਮਕਾਲੀ ਵਿਚਾਰਾਂ ਨੂੰ ਚੁਣੌਤੀ ਦਿੱਤੀ ਸੀ ਅਤੇ ਸਮਕਾਲੀਨ ਕਲਾਕਾਰਾਂ ਵਲੋਂ ਆਪਣੇ ਸਾਹਿਤ ਤੇ ਚਿਤਰਕਾਰੀ ਵਿੱਚ ਆਪਣੇ ਅਨੁਭਵਾਂ ਦੇ ਪ੍ਰਗਟਾ ਲਈ ਵਰਤੀ ਜਾਣੀ ਭਾਸ਼ਾ ਅਤੇ ਮੁਹਾਵਰੇ ਦੇ ਵਿਕਾਸ ਵਿੱਚ ਲਈ ਕਾਫ਼ੀ ਯੋਗਦਾਨ ਪਾਇਆ ਸੀ।[1]

ਬਾਅਦ ਵਿੱਚ ਅੰਦੋਲਨ ਵਿੱਚ ਯੋਗਦਾਨ ਦੇਣ ਵਾਲੇ ਕਵੀ, ਲੇਖਕ ਅਤੇ ਚਿੱਤਰਕਾਰ ਸਨ ਉਤਪਲਕੁਮਾਰ ਬਸੂ, ਸੰਦੀਪਨ ਚੱਟੋਪਾਧਿਆਏ, ਬਾਸੂਦੇਬ ਦਾਸ਼ਗੁਪਤਾ, ਸੁਬਿਮਲ ਬਸਾਕ, ਅਨਿਲ ਕਰਨਜੈ ਕਰੁਣਾਨਿਧਾਨ ਮੁਖੋਪਾਧਿਆਇ, ਸੁਬੋ ਆਚਾਰਜਾ, ਬਿਨੇ ਮਜੁਮਦਾਰ, ਫਾਲਗੁਨਿ ਰਾਏ, ਆਲੋ ਮਿਤਰਾ, ਪ੍ਰਦੀਪ ਚੌਧੁਰੀ ਅਤੇ ਸੁਭਾਸ਼ ਘੋਸ਼ ਸਹਿਤ ਤੀਹ ਮੈਂਬਰ ਸਨ।

ਹਵਾਲੇ[ਸੋਧੋ]

  1. Dr Uttam Das, Reader, Calcutta University, in his dissertation 'Hungry Shruti and Shastravirodhi Andolan'