ਭੂਗਰਭ ਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭੂਗਰਭ ਵਿਗਿਆਨ ਉਹ ਵਿਗਿਆਨ ਹੈ ਜਿਸ ਵਿੱਚ ਧਰਤੀ, ਧਰਤੀ ਦੀ ਉਸਾਰੀ ਕਰਨ ਵਾਲੀਆਂ ਚਟਾਨਾਂ ਦਾ ਅਤੇ ਚਟਾਨਾਂ ਦੇ ਵਿਕਾਸ ਦੇ ਅਮਲਾਂ ਦੀ ਘੋਖ ਕੀਤੀ ਜਾਂਦੀ ਹੈ। ਇਹਦੇ ਤਹਿਤ ਧਰਤੀ ਸੰਬੰਧੀ ਅਨੇਕਾਂ ਵਿਸ਼ੇ ਆ ਜਾਂਦੇ ਹਨ, ਜਿਹਨਾਂ ਵਿਚੋਂ ਇੱਕ ਮੁੱਖ ਟੀਚਾ ਉਨ੍ਹਾਂ ਅਮਲਾਂ ਦੀ ਪੜ੍ਹਾਈ ਹੈ ਜੋ ਪੁਰਾਣੇ ਦੌਰ ਤੋਂ ਧਰਤੀ ਉੱਤੇ ਹੁੰਦੀਆਂ ਆ ਰਹੀਆਂ ਹਨ ਅਤੇ ਜਿਹਨਾਂ ਦੇ ਨਤੀਜੇ ਸਦਕਾ ਧਰਤ ਦਾ ਰੂਪ ਲਗਾਤਾਰ ਬਦਲਦਾ ਰਹਿੰਦਾ ਹੈ, ਭਾਵੇਂ ਉਹਦੀ ਰਫ਼ਤਾਰ ਆਮ ਤੌਰ ਤੇ ਬਹੁਤ ਹੀ ਮੰਦ ਹੁੰਦੀ ਹੈ।