ਭ੍ਰਿਸ਼ਟਾਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਭ੍ਰਿਸ਼ਟਾਚਾਰ (ਦਾਰਸ਼ਨਕ ਪ੍ਰਵਚਨ ਅਨੁਸਾਰ) ਆਤਮਕ ਜਾਂ ਨੈਤਿਕ ਅਸ਼ੁੱਧਤਾ ਜਾਂ ਆਦਰਸ਼ ਆਚਰਣ ਤੋਂ ਵਿੱਚਲਨ ਨੂੰ ਕਹਿੰਦੇ ਹਨ। ਭ੍ਰਿਸ਼ਟਾਚਾਰ, ਵਿਵਹਾਰ ਅਤੇ ਸੱਭਿਆਚਾਰ ਦੇ ਅਨੇਕ ਖੇਤਰਾਂ ਤੱਕ ਫੈਲਿਆ ਇੱਕ ਵਰਤਾਰਾ ਹੈ। ਕੋਈ ਅਫਸਰ ਜਾਂ ਹੋਰ ਸਰਕਾਰੀ ਕਰਮਚਾਰੀ ਜਦੋਂ ਆਪਣੇ ਵਿਅਕਤੀਗਤ ਲਾਭ ਲਈ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਾ ਹੈ ਉਹ ਸਰਕਾਰੀ, ਜਾਂ ਰਾਜਨੀਤਕ,ਭ੍ਰਿਸ਼ਟਾਚਾਰ ਹੁੰਦਾ ਹੈ। ਆਮ ਅਰਥਾਂ ਵਿੱਚ ਜਨਤਕ ਜੀਵਨ ਵਿੱਚ ਪ੍ਰਵਾਨਿਤ ਮੁੱਲਾਂ ਦੇ ਉਲੰਘਣ ਨੂੰ ਭ੍ਰਿਸ਼ਟ ਆਚਾਰ ਸਮਝਿਆ ਜਾਂਦਾ ਹੈ। ਮੁੱਖ ਤੌਰ ਤੇ ਇਸਨੂੰ ਆਰਥਕ ਅਪਰਾਧਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ।

ਸ਼ਬਦ ਨਿਰੁਕਤੀ[ਸੋਧੋ]

ਭ੍ਰਿਸ਼ਟਾਚਾਰ ਦੋ ਸ਼ਬਦਾਂ ਭ੍ਰਿਸ਼ਟ ਅਤੇ ਆਚਾਰ ਤੋਂ ਜੁੜ ਕੇ ਬਣਿਆ ਸ਼ਬਦ ਹੈ। [1]

ਹਵਾਲੇ[ਸੋਧੋ]