ਭੱਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਉਸਤਤ ਪੜ੍ਹਨ ਵਾਲਾ ਕਵੀ. ਰਾਜਦਰਬਾਰ ਵਿੱਚ ਰਾਜਾ ਤੇ ਯੋਧਿਆਂ ਦਾ ਯਸ਼ ਕਹਿਣ ਵਾਲਾ।

ਪੰਜਾਂ ਸਤਿਗੁਰਾਂ ਦੀ ਮਹਿਮਾ ਕਰਨ ਵਾਲੇ ਭੱਟ, ਜਿਹਨਾਂ ਦੀ ਬਾਣੀ ਭੱਟਾਂ ਦੇ ਸਵੈਯੇ ਨਾਮ ਤੋਂ ਪ੍ਰਸਿੱਧ ਹੈ. ਸੂਰਯਪ੍ਰਕਾਸ਼ ਵਿੱਚ ਇਨ੍ਹਾਂ ਨੂੰ ਵੇਦਾਂ ਦਾ ਅਵਤਾਰ ਲਿਖਿਆ ਹੈ। ਭੱਟਾਂ ਦੀ ਮੁੱਖ ਜਾਤ ਬ੍ਰਾਹਮਣ ਹੈ।ਇਹ ਬ੍ਰਾਹਮਣਾਂ ਦਾ ਉਹ ਫਿਰਕਾ ਹਨ ਜੋ ਰਾਜ ਦਰਬਾਰਾਂ,ਯੋਧਿਆਂ ਆਦਿ ਦੇ ਤੰਬੂਆਂ ਵਿੱਚ ਜਾ ਜਾ ਕੇ ਉਨ੍ਹਾਂ ਦੇ ਸੋਹਲੇ ਗਾਂਉਦੇ ਹਨ ਤੇ ਉਨ੍ਹਾਂ ਤੌਂ ਕਈ ਇਨਾਮ ਹਾਸਲ ਕਰਦੇ ਹਨ।ਇਹ ਆਪਣੀਆਂ ਵਹੀਆਂ ਵਿੱਚ ਉਨ੍ਹਾਂ ਦੇ ਜਨਮ,ਮੌਤ,ਤਖ਼ਤ ਨਸ਼ੀਨੀ ਇਤਿਆਦ ਕਈ ਤਰਾਂ ਦੇ ਯਾਦਗਾਰੀ ਘਟਨਾਵਾਂ ਦੇ ਰਿਕਾਰਡ ਵੀ ਰੱਖਦੇ ਹਨ।ਅੱਜ ਕਲ ਦੇ ਇੰਟਰਨੈਟ ਤੇ ਰਖੇ ਜਾਣ ਵਾਲੇ ਬਲੋਗ ਇੱਕ ਤਰਾਂ ਨਾਲ ਅਧੁਨਿਕ ਜ਼ਮਾਨੇ ਦੀਆਂ ਭੱਟ ਵਹੀਆਂ ਹਨ।ਪਰੰਤੂ ਭੱਟ ਵਹੀਆਂ ਜਿਥੇ ਇਤਿਹਾਸਕ ਮਹੱਤਤਾ ਰਖਦੀਆਂ ਹਨ ਅਤੇ ਪ੍ਰਮਾਣੀਕ ਮੰਨੀਆਂ ਗਈਆਂ ਹਨ ਅਧੁਨਿਕ ਬਲੋਗਾਂ ਦਾ ਮਹੱਤਵ ਅਜੇ ਤਕ ਪੂਰਾ ਸਮਝਿਆ ਨਹੀਂ ਗਿਆ।

ਹਵਾਲੇ[ਸੋਧੋ]

http://www.advancedcentrepunjabi.org/eos/BHATT-VAHIS.HTML