ਮਈ ਪਾਰਕ ਦੀਆਂ ਮਾਂਵਾਂ ਦੀ ਐਸ਼ੋਸ਼ੀਏਸ਼ਨ
ਮਈ ਪਾਰਕ ਦੀਆਂ ਮਾਂਵਾਂ ਦੀ ਐਸ਼ੋਸ਼ੀਏਸ਼ਨ (Lua error in package.lua at line 80: module 'Module:Lang/data/iana scripts' not found.) ਅਰਜਨਟੀਨੀ ਮਾਵਾਂ ਦੀ ਇੱਕ ਐਸੋਸੀਏਸ਼ਨ ਹੈ ਜਿਹਨਾਂ ਦੇ ਬੱਚਿਆਂ ਨੂੰ 1976 ਅਤੇ 1983 ਦੇ ਦਰਮਿਆਨ ਫੌਜੀ ਤਾਨਾਸ਼ਾਹੀ ਦੀ ਰਾਜਕੀ ਦਹਿਸ਼ਤਗਰਦੀ ਦੌਰਾਨ "ਗਾਇਬ" ਕਰਾਰ ਦਿੱਤਾ ਗਿਆ ਸੀ। ਉਹ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹੋਏ ਸੰਗਠਿਤ ਹੋਈਆਂ ਕਿ ਉਹਨਾਂ ਦੇ ਬੱਚਿਆਂ ਨਾਲ ਕੀ ਹੋਇਆ ਹੈ, ਅਤੇ 1977 ਵਿੱਚ ਮਈ ਪਾਰਕ (ਪਲਾਜ਼ਾ ਡਿ ਮੇਓ)ਬੁਏਨਸ ਆਇਰਸ, ਗੁਲਾਬੀ ਮਹਿਲ - ਰਾਸ਼ਟਰਪਤੀ ਭਵਨ ਦੇ ਸਾਹਮਣੇ, ਵਿਰੋਧੀ ਧਿਰ ਨੂੰ ਚੁੱਪ ਕਰਾਉਣ ਦੇ ਮਕਸਦ ਲਈ ਸਰਕਾਰ ਦੀ ਰਾਜਕੀ ਦਹਿਸ਼ਤਗਰਦੀ ਦੇ ਜਨਤਕ ਰੋਸ ਕਰਨਾ ਸ਼ੁਰੂ ਕੀਤਾ। ਉਹ ਚੁੱਪ ਚਾਪ ਚੱਕਰ ਲਾਉਂਦੀਆਂ ਆਪਣੇ ਬੱਚਿਆਂ ਦੇ ਪਤੇ ਪੁੱਛਦੀਆਂ ਹਨ।
ਦੇਸ਼ ਦੇ ਲੋਕਾਂ ਲਈ, ਇਹ ਯੁੱਗ ਅਰਜਨਟੀਨਾ ਦੇ ਫੌਜੀ ਹਕੂਮਤ ਦੁਆਰਾ ਲਈਆਂ ਗਈਆਂ ਜਾਨਾਂ, ਪਰਿਵਾਰਾਂ ਦੇ ਟੁੱਟਣ ਅਤੇ ਅਤੇ ਮਨੁੱਖੀ ਅਧਿਕਾਰਾਂ ਸੰਬੰਧੀ ਅਤਿਆਚਾਰਾਂ ਦਾ ਲਖਾਇਕ ਹੈ। ਮਈ ਪਾਰਕ ਦੀਆਂ ਮਾਵਾਂ ਇਹਨਾਂ ਮਨੁੱਖੀ ਅਧਿਕਾਰਾਂ ਦੇ ਉਲੰਘਣਾਂ ਦੇ ਵਿਰੋਧ ਵਿੱਚ ਨਿੱਤਰਨ ਵਾਲਿਆਂ ਵਿੱਚ ਮੋਢੀ ਸਨ। ਮਿਲ ਕੇ ਔਰਤਾਂ ਨੇ ਇੱਕ ਗਤੀਸ਼ੀਲ ਅਤੇ ਨਾਮੰਨਣਯੋਗ ਤਾਕਤ ਬਣਾਈ ਜਿਹੜੀ ਕਿ ਲਾਤੀਨੀ ਅਮਰੀਕਾ ਵਿੱਚ ਔਰਤਾਂ ਅਤੇ ਮਾਤਰਤਵ ਤੇ ਰਵਾਇਤੀ ਪਾਬੰਦੀਆਂ ਦੇ ਵਿਰੋਧ ਵਿੱਚ ਖੜੀ ਸੀ। ਮਾਵਾਂ ਜਥੇਬੰਦ ਹੋ ਕੇ ਆਈਆਂ ਅਤੇ ਆਪਣੇ ਬੱਚਿਆਂ ਦੇ ਠਿਕਾਣਿਆਂ ਬਾਰੇ ਜਾਣਕਾਰੀ ਮੰਗਣ ਲੱਗੀਆਂ। ਇਹਨਾਂ ਉਪਰਾਲਿਆਂ ਨਾਲ ਉਹਨਾਂ ਨੇ ਸੰਸਾਰ ਭਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਵੀ ਉਜਾਗਰ ਕੀਤਾ ਅਤੇ ਸਥਾਨਕ ਅਤੇ ਵਿਸ਼ਵ ਪੱਧਰ ਤੇ ਜਾਗਰੂਕਤਾ ਪੈਦਾ ਕੀਤੀ। ਉਹਨਾਂ ਦੀ ਵਿਰਾਸਤ ਅਤੇ ਅਗਾਂਹ ਪ੍ਰਗਤੀ ਉਹਨਾਂ ਦੇ ਨਿਰੰਤਰ ਗਰੁੱਪ ਸੰਗਠਨ, ਪ੍ਰਤੀਕਾਂ ਅਤੇ ਨਾਅਰਿਆਂ ਦੀ ਵਰਤੋਂ ਅਤੇ ਹਫ਼ਤਾਵਾਰੀ ਮੂਕ ਵਿਰੋਧਾਂ ਦੇ ਕਾਰਨ ਸਫਲ ਰਹੀ ਹੈ। ਅੱਜ, ਮਾਂਵਾਂ ਦੀ ਇਹ ਸਭਾ ਲਾਤੀਨੀ ਅਮਰੀਕਾ ਅਤੇ ਹੋਰ ਥਾਵਾਂ ਤੇ ਮਨੁੱਖੀ, ਸਿਆਸੀ ਅਤੇ ਸ਼ਹਿਰੀ ਅਧਿਕਾਰਾਂ ਲਈ ਸੰਘਰਸ਼ ਵਿੱਚ ਨਿਰੰਤਰ ਰੁੱਝੀ ਹੋਈ ਹੈ।[1]
ਹਵਾਲੇ
[ਸੋਧੋ]- ↑ [1]. Denver University, Case Specific Briefing Paper, "Mothers of the Plaza de Mayo: First Responders for Human Rights", 2011. Accessed: May 4, 2015.