ਮਕਲੌਡ ਗੰਜ
ਮਕਲੌਡ ਗੰਜ
मकलाॅड गंज | |
---|---|
ਉੱਪ-ਨਗਰ | |
ਉਪਨਾਮ: ਛੋਟਾ ਲ੍ਹਾਸਾ, ਜਾਂ ਢਾਸਾ | |
ਦੇਸ਼ | ਭਾਰਤ |
ਸੂਬਾ | ਹਿਮਾਚਲ ਪ੍ਰਦੇਸ਼ |
ਜ਼ਿਲ੍ਹਾ | ਕਾਂਗੜਾ |
ਉੱਚਾਈ | 2,004 m (6,575 ft) |
ਆਬਾਦੀ | |
• ਕੁੱਲ | 11,000 (ਲਗ.) |
ਭਾਸ਼ਾਵਾਂ | |
• ਸਰਕਾਰੀ | ਹਿੰਦੀ |
• ਹੋਰ ਭਾਸ਼ਾਵਾਂ | ਅੰਗਰੇਜ਼ੀ, ਤਿੱਬਤੀ, ਪਹਾੜੀ |
ਸਮਾਂ ਖੇਤਰ | ਯੂਟੀਸੀ+5:30 (IST) |
PIN | 176219 |
ਟੈਲੀਫ਼ੋਨ ਕੋਡ | 01892 |
ਵੈੱਬਸਾਈਟ | McLeod Ganj.com |
ਮਕਲੌਡ ਗੰਜ ਭਾਰਤ ਦੇ ਸੂਬੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਮੌਜੂਦ ਧਰਮਸ਼ਾਲਾ ਦਾ ਉੱਪਨਗਰ ਹੈ। ਤਿੱਬਤੀਆਂ ਦੀ ਵੱਡੀ ਅਬਾਦੀ ਕਾਰਨ ਇਹਨੂੰ ਛੋਟਾ ਲ੍ਹਾਸਾ ਜਾਂ ਢਾਸਾ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਤਿੱਬਤੀ ਜਲਾਵਤਨੀ ਸਰਕਾਰ ਦੇ ਹੈੱਡਕੁਆਟਰ ਮਕਲੌਡ ਗੰਜ ਵਿੱਚ ਸਥਿਤ ਹਨ। ਇਸ ਦੀ ਔਸਤ ਉੱਚਾਈ 2,082 ਮੀਟਰ (6,831 ਫੁੱਟ) ਹੈ। ਇਹ ਧੌਲਾਧਾਰ ਸੀਮਾ ਜਿਸ ਦੀ ਸਭ ਤੋਂ ਉੱਚੀ ਚੋਟੀ ਹਨੂੰਮਾਨ ਦਾ ਟਿੱਬਾ ਹੈ, ਪਿੱਛੇ ਸਥਿਤ ਹੈ। ਉਸ ਦੀ ਉੱਚਾਈ ਤਕਰੀਬਨ 5,639 ਮੀਟਰ ਤੇ ਹੈ।[1]
ਨਿਰੁਕਤੀ
[ਸੋਧੋ]ਮੈਕਲੋਡ ਗੰਜ ਦਾ ਨਾਮਕਰਨ ਪੰਜਾਬ ਦੇ ਉੱਪ ਰਾਜਪਾਲ ਸਰ ਡਾਨਲਡ ਫ੍ਰੀਐਲ ਮਕਲੌਡ ਦੇ ਨਾਂ ਉੱਤੇ ਅਧਾਰਤ ਹੈ, ਜਿਸਦਾ ਪਿਛੇਤਰ ਗੰਜ ਉਰਦੂ ਸ਼ਬਦ ਗੁਆਂਢ ਦਾ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ।[2][3][4]
ਆਵਾਜਾਈ
[ਸੋਧੋ]ਹਵਾਈ
[ਸੋਧੋ]ਸਬਤੋਂ ਨਜ਼ਦੀਕੀ ਹਵਾਈ ਅੱਡਾ ਗੱਗਲ ਹਵਾਈ ਅੱਡਾ ਹੈ ਜੋ ਕੀ ਧਰਮਸ਼ਾਲਾ ਤੋਂ 15 ਕਿਲੋਮੀਟਰ ਦੀ ਦੂਰੀ ਤੇ ਹੈ।
ਰੇਲਵੇ
[ਸੋਧੋ]ਕਾਂਗੜਾ ਘਾਟੀ ਰੇਲਵੇ ਲਾਈਨ ਦਾ ਨਜ਼ਦੀਕੀ ਰੇਲਵੇ ਸਟੇਸ਼ਨ ਕਾਂਗੜਾ ਤੇ ਨਾਗਰੋਤਾ(ਤਕਰੀਬਨ 20 ਕਿਲੋਮੀਟਰ)ਤੇ ਸਤਿਥ ਹਨ। ਸਬਤੋਂ ਨਜ਼ਦੀਕੀ ਰੇਲ ਪਠਾਨਕੋਟ (85 ਕਿਲੋਮੀਟਰ) ਤੇ ਸਤਿਥ ਹੈ।
ਸੈਰ ਸਪਾਟਾ
[ਸੋਧੋ]ਸੈਰ ਸਪਾਟਾ ਇੱਥੇ ਦਾ ਮਹੱਤਵਪੂਰਨ ਉਦਯੋਗ ਹੈ ਪਰ ਇੱਥੇ ਬਹੁਤ ਲੋਕ ਤਿੱਬਤੀ ਬੁੱਧ ਧਰਮ, ਸਭਿਆਚਾਰ, ਸ਼ਿਲਪਕਲਾ ਆਦਿ ਦਾ ਅਧਿਐਨ ਕਰਨ ਲਈ ਆਂਦੇ ਹਨ। ਇਹ ਸ਼ਹਿਰ ਤਿੱਬਤੀ ਸ਼ਿਲਪ-ਵਿੱਦਿਆ ਥੰਗਕਾਸ, ਤਿੱਬਤੀ ਗਲੀਚੇ, ਕੱਪੜੇ, ਸਮਾਰਕਾਂ ਲਈ ਵੀ ਪ੍ਰਸਿੱਧ ਮਨਿਆ ਜਾਂਦਾ ਹੈ।
ਤਿੱਬਤੀ ਟਿਕਾਣੇ
[ਸੋਧੋ]ਸਬਤੋਂ ਮਸ਼ਹੂਰ ਤਿੱਬਤੀ ਟਿਕਾਣਾ ਤਸੁਲਗਖੰਗ ਹੈ ਜੋ ਕਿ ਦਲਾਈ ਲਾਮਾ ਦਾ ਮੰਦਿਰ ਹੈ। ਇਸ ਵਿੱਚ ਸ਼ਕਿਆਮੁਨੀ, ਅਵਾਲੋਕਿਤੇਸਵਰਾ, ਤੇ ਪਦਮਸੰਭਵਾ ਦੀ ਮੂਰਤੀਆਂ ਹਨ। ਬਾਕੀ ਹੋਰ ਤਿੱਬਤੀ ਟਿਕਾਣਿਆਂ ਵਿਚੋ:
- ਨਮਗਯਾਲ ਮੱਠ
- ਤਿੱਬਤਨ ਇੰਸਟੀਚਿਊਟ ਆਫ਼ ਪਰਫ਼ਾਰਮਿੰਗ ਆਰਟਸ[5]
- ਲਾਇਬ੍ਰੇਰੀ ਆਫ਼ ਤਿੱਬਤੀਅਨ ਵਰਕਸ ਐੰਡ ਆਰਚੀਵਸ
- ਗੈਂਗਚੈਨ ਕਯੀਸ਼ੋੰਗ
- ਮਨੀ ਲਖਾੰਗ ਸਤੁਪਾ
- ਨੇਚੁੰਗ ਮੋਨਾਸਟ੍ਰੀ
- ਨੋਰਬੁਲਿੰਗਕਾ ਇੰਸਟੀਚਿਊਟ ਆਦਿ ਹਨ।
ਧਰਮਸ਼ਾਲਾ ਇੰਟਰਨੈਸ਼ਨਲ ਫਿਲਮ ਫੈਸਟੀਵਲ
[ਸੋਧੋ]ਧਰਮਸ਼ਾਲਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਮੈਕਲਿਓਡਗੰਜ ਵਿੱਚ 2012 ਨਵੰਬਰ ਦੇ ਪਹਿਲੇ ਚਾਰ ਦਿਨਾਂ ਵਿੱਚ ਸ਼ੁਰੂ ਹੋਇਆ ਜਿੱਥੇ ਭਾਰਤੀ ਤੇ ਵਿਸ਼ਵ ਸਿਨੇਮਾ ਫ਼ਿਕਸ਼ਨ, ਦਸਤਾਵੇਜ਼ੀ ਆਦਿ ਦਿਖਾਈ ਜਾਣਦੀ ਹੈ।
ਹੋਰ ਥਾਂਵਾਂ
[ਸੋਧੋ]ਹੋਰ ਨਜ਼ਦੀਕੀ ਅਧਿਆਤਮਿਕ ਆਕਰਸ਼ਣ ਜਿਂਵੇ ਕਿ:
- ਚਿਨਮਾਯਾ ਤਪੋਵਨ
- ਓਸ਼ੋ ਨਿਸਾਰਗਾ
- ਚਾਮੁੰਡਾ
ਤੇ ਇੰਨਾਂ ਤੋ ਇਲਾਵਾ ਹੋਰ ਥਾਂਵਾਂ ਜਿੱਦਾਂ ਕਿ:
ਤਰੀਉਂਦ ਪਹਾੜੀ
[ਸੋਧੋ]ਇਹ ਧਰਮਸ਼ਾਲਾ ਦਾ ਇੱਕ ਦਿਨ ਦੀ ਯਾਤਰਾ ਹੈ ਜੋ ਕਿ ਮੈਕਲਿਓਡਗੰਜ ਤੋਂ 9 ਕਿਲੋਮੀਟਰ ਦੀ ਦੂਰੀ ਤੇ ਹੈ।
ਮਾਰੂਥਲ ਵਿੱਚ ਸੇਂਟ ਜੋਨ
[ਸੋਧੋ]ਇੱਕ ਅੰਗਲੀਕੀ ਚਰਚ ਜੋ ਕਿ ਫ਼ੋਰਸਿਥ ਗੰਜ ਦੇ ਕੋਲ ਜੰਗਲ ਵਿੱਚ ਸਤਿਥ ਹੈ। ਚਰਚ ਦੀ ਨਿਓ-ਗੋਥਿਕ ਪੱਥਰ ਦੀ ਇਮਾਰਤ ਦੀ ਬਣਾਵਟ 1852 ਵਿੱਚ ਹੋਈ ਸੀ. ਇਹ ਥਾਂ ਬ੍ਰਿਟਿਸ਼ ਵਾਇਸਰੋਏ ਲਾਰਡ ਐਲਗਿਨ ਦਾ ਸਮਾਰਕ ਤੇ ਕਬਰਸਤਾਨ ਵੀ ਹੈ। ਇਹ ਚਰਚ ਦੀ ਇਮਾਰਾਤ ਲੇਡੀ ਐਲਗਿਨ ਦੁਆਰਾ ਭੇਟ ਕਿੱਤੇ ਬੇਲਜਿਅਨ ਡੱਬੇ ਦੇ ਕੱਚ ਦੀ ਤਾਕੀਆਂ ਕਾਰਨ ਵੀ ਮਸ਼ਹੂਰ ਮਨਿਆ ਜਾਂਦਾ ਹੈ।
ਡਾਲ ਲੇਕ
[ਸੋਧੋ]ਇੱਕ ਚੋਟੀ ਝੀਲ ਜੋ ਕਿ ਮੈਕਲਿਓਡਗੰਜ ਤੋਂ ਤਿੰਨ ਕਿਲੋਮੀਟਰ ਦੀ ਦੂਰੀ ਤੇ ਹੈ। ਇੱਥੇ ਸਾਲਾਨਾ ਮੇਲਾ ਅਗਸਤ ਜ ਸਤੰਬਰ ਦੇ ਮਹੀਨੇ ਵਿੱਚ ਲਗਦਾ ਹੈ ਤੇ ਗੱਡੀ ਬਰਾਦਰੀ ਦੇ ਲੋਕ ਆਂਦੇ ਹਨ। ਇੱਥੇ ਨਜ਼ਦੀਕ ਹੀ ਇੱਕ ਪੁਰਾਣਾ ਮੰਦਿਰ ਵੀ ਹੈ।
ਗੈਲਰੀ
[ਸੋਧੋ]-
Stupa and prayer wheels. Main street, McLeod Ganj
-
Main Street, McLeod Ganj
-
Bhagsu water fall, McLeod Ganj.
-
Moon Light Cafe, McLeod Ganj.
-
View of McLeodGanj, winter, 2005.
-
Bhagsu's Waterfall, McLeod Ganj, Dharamshala
-
View of Dharamshala from Magic View Cafe
-
Himalayan View, McLeod Ganj
ਹਵਾਲੇ
[ਸੋਧੋ]- ↑ Diehl, Keila (2002). Echoes from Dharamshala Music in the Life of a Tibetan. University of California Press. pp. 45–46. ISBN 978-0-585-46878-5. OCLC 52996458.
- ↑ Dharamshala The Imperial Gazetteer of India, v. 11, p. 301.
- ↑ Experiment in Exile Archived 2010-03-05 at the Wayback Machine. TIME Asia.
- ↑ Other places which use this common suffix are: Darya Ganj, Pahar Ganj and Ghale Ganj.
- ↑ "Tibetan Institute of Performing Arts (TIPA)". Planning Commission NGO Database. Planning Commission, Government of India. Retrieved 2007-12-19.[permanent dead link]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
- ਨੰਬਰ ਰੱਦ ਛੇਦ ਕਰਨ ਦੇ ਫਲਨ ਦੇ ਮੁੱਲ ਨੰਬਰ ਨਹੀਂ ਹੈ
- Articles with dead external links from ਅਕਤੂਬਰ 2021
- Pages using infobox settlement with bad settlement type
- Pages using infobox settlement with possible nickname list
- Pages using infobox settlement with unknown parameters
- ਹਿਮਾਚਲ ਪ੍ਰਦੇਸ਼
- ਮੈਕਲੀਓਡ ਗੰਜ
- ਕਾਂਗੜਾ ਜ਼ਿਲ੍ਹਾ