ਮਗਹਰ, ਭਾਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਗਹਰ, ਭਾਰਤੀ ਰਾਜ ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਜ਼ਿਲੇ ਵਿੱਚ ਇੱਕ ਸ਼ਹਿਰ ਅਤੇ ਇੱਕ ਨਗਰ ਪੰਚਾਇਤ ਹੈ। 

ਕਬੀਰ, 15 ਵੀਂ ਸਦੀ ਦਾ ਰਹੱਸਵਾਦੀ ਕਵੀ ਸੀ। ਉਹ ਵਾਰਾਨਸੀ ਵਿਚ ਪੈਦਾ ਹੋਇਆ ਅਤੇ ਲਗਭਗ ਪੂਰਾ ਜੀਵਨ ਉਹ ਵਾਰਾਨਸੀ ਯਾਨੀ ਕਾਸ਼ੀ ਵਿਚ ਹੀ ਬਿਤਾਇਆ ਪਰ ਜੀਵਨ ਦਾ ਆਖਰੀ ਸਮਾਂ ਉਹ ਮਗ਼ਹਰ ਚਲੇ ਆਇਆ। ਹੁਣ ਤੋਂ ਪੰਜ ਸੌ ਸਾਲ ਪਹਿਲਾਂ ਸਾਲ 1518 ਵਿੱਚ ਉਥੇ ਉਸਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਮੋਦੀ ਨੇ ਕਬੀਰ ਦੀ ਮੌਤ ਦੀ 500 ਸਾਲਾ ਵਰ੍ਹੇਗੰਢ ਤੇ ਉਥੇ ਸੰਤ ਕਬੀਰ ਅਕੈਡਮੀ (ਇੱਕ ਰਿਸਰਚ ਇੰਸਟੀਚਿਊਟ) ਦੀ 28 ਜੂਨ 2018 ਨੂੰ ਨੀਂਹ ਪੱਥਰ ਰੱਖਿਆ।  [1]

ਭੂਗੋਲ[ਸੋਧੋ]

ਮਗਹਰ, 26°46′N 83°08′E / 26.76°N 83.13°E / 26.76; 83.13 ਤੇ ਸਥਿਤ ਹੈ।[1] ਇਸ ਦੀ ਔਸਤ ਉਚਾਈ ਦੇ 68 ਮੀਟਰ (223 ਫੁੱਟ) ਹੈ।  

ਜਨਸੰਖਿਆ ਸੰਬੰਧੀ [ਸੋਧੋ]

2011 ਨੂੰ ਭਾਰਤ ਦੀ ਦੀ ਜਨਗਣਨਾ ਅਨੁਸਾਰ ਮਗਹਰ ਦੀ ਆਬਾਦੀ 19,181 ਸੀ।[2]

ਹਵਾਲੇ[ਸੋਧੋ]

3. https://m.timesofindia.com/india/prime-minister-narendra-modi-to-address-rally-in-maghar-offer-chadar-at-of-kabirs-mazaar/articleshow/64762885.cms