ਮਛਲੀ (ਗਹਿਣਾ)
ਦਿੱਖ
ਮਛਲੀ ਦੀ ਸ਼ਕਲ ਦੇ ਨੱਕ ਵਿਚ ਪਾਉਣ ਵਾਲੇ ਇਕ ਛੋਟੇ ਗਹਿਣੇ ਨੂੰ ਮਛਲੀ ਕਹਿੰਦੇ ਹਨ। ਨੱਕ ਦੀਆਂ ਦੋਵਾਂ ਮੋਰੀਆਂ ਦੇ ਵਿਚਾਲੇ ਜਿਹੜਾ ਪੜ੍ਹਦਾ ਹੁੰਦਾ ਹੈ, ਇਸ ਵਿਚ ਮਛਲੀ ਪਹਿਨੀ ਜਾਂਦੀ ਹੈ। ਮਛਲੀ ਦੇ ਹੇਠਲੇ ਹਿੱਸੇ ਵਿਚ ਛੋਟੇ-ਛੋਟੇ ਪੱਤੇ ਲੱਗੇ ਹੁੰਦੇ ਹਨ। ਮਛਲੀ ਨਵੀਆਂ-ਨਵੀਆਂ ਵਿਆਹੀਆਂ ਮੁਟਿਆਰਾਂ ਪਾ ਕੇ ਰੱਖਦੀਆਂ ਸਨ। ਜਾਂ ਮਛਲੀ ਖੁਸ਼ੀ ਦੇ ਮੌਕਿਆਂ ਤੇ ਪਾਈ ਜਾਂਦੀ ਸੀ। ਮਛਲੀ ਦਿਨ ਦੇ ਸਮੇਂ ਪਾਉਣ ਵਾਲਾ ਗਹਿਣਾ ਸੀ। ਰਾਤ ਨੂੰ ਲਾਹ ਕੇ ਰੱਖਣਾ ਪੈਂਦਾ ਸੀ। ਹੁਣ ਮਛਲੀ ਪਹਿਨਣ ਦਾ ਯੁੱਗ ਬੀਤ ਗਿਆ ਹੈ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.