ਸਮੱਗਰੀ 'ਤੇ ਜਾਓ

ਮਛੰਦਰਨਾਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਛੰਦਰ ਨਾਥ ਤੋਂ ਮੋੜਿਆ ਗਿਆ)
ਮਛੰਦਰਨਾਥ
VISHWAYOGI SWAMI MACHINDRANATH
ਵਿਸ਼ਵਯੋਗੀ ਸਵਾਮੀ ਮਛੰਦਰਨਾਥ
ਹੋਰ ਨਾਮਸਵਾਮੀ ਮਚਿੰਦਰਨਾਥ
ਲਈ ਪ੍ਰਸਿੱਧਨਾਥ ਪੰਥ ਦਾ ਮੋਢੀ

ਮਛੰਦਰਨਾਥ (ਅਸਾਮੀ: মৎস্যেন্দ্রনাথ-Motxendronath, ਸੰਸਕ੍ਰਿਤ: मत्स्येन्द्रनाथ-Matsyendranātha, ਬੰਗਾਲੀ: মৎস্যেন্দ্রনাথ:Motshændronath) ਜਾਂ ਮਚਿੰਦਰਨਾਥ, 84 ਮਹਾਸਿੱਧਾਂ (ਬੋਧੀ ਧਰਮ ਦੇ ਵਜਰਯਾਨ ਸ਼ਾਖਾ ਦੇ ਯੋਗੀ) ਵਿੱਚੋਂ ਇੱਕ ਸੀ। ਉਹ ਗੋਰਖਨਾਥ ਦਾ ਗੁਰੂ ਸੀ ਜਿਸ ਦੇ ਨਾਲ ਮਿਲ ਕੇ ਉਸ ਨੇ ਹਠਯੋਗ ਸਕੂਲ ਦੀ ਸਥਾਪਨਾ ਕੀਤੀ। ਉਸ ਨੇ ਸੰਸਕ੍ਰਿਤ ਵਿੱਚ ਹਠਯੋਗ ਦੀਆਂ ਮੁਢਲੀਆਂ ਰਚਨਾਵਾਂ ਵਿੱਚੋਂ ਇੱਕ ਕੌਲਜਣਾਨਨਿਰਣਏ (ਕੌਲ ਪਰੰਪਰਾ ਨਾਲ ਸਬੰਧਤ ਗਿਆਨ ਦੀ ਚਰਚਾ) ਰਚਨਾ ਕੀਤੀ।[1] ਉਹ ਹਿੰਦੂ ਅਤੇ ਬੋਧੀ ਦੋਨਾਂ ਹੀ ਸਮੁਦਾਇਆਂ ਵਿੱਚ ਸਤਿਕਾਰਿਤ ਹੈ।.[2] ਮਛੰਦਰਨਾਥ ਨੂੰ ਨਾਥ ਪ੍ਰਥਾ ਦਾ ਮੋਢੀ ਵੀ ਮੰਨਿਆ ਜਾਂਦਾ ਹੈ। ਮਚਿੰਦਰਨਾਥ ਨੂੰ ਉਸ ਦੀ ਸਰਬਸਾਂਝੀ ਸਿੱਖਿਆ ਕਰ ਕੇ ਵਿਸ਼ਵਯੋਗੀ ਵੀ ਕਿਹਾ ਜਾਂਦਾ ਹੈ।[3]

ਹਵਾਲੇ[ਸੋਧੋ]

  1. Larson, Jerald James; Ram Shankar Bhattacharya (2008). Yoga: India's Philosophy of Meditation. Encyclopedia of Indian Philosophies. Vol. Vol. XII. Delhi: Motilal Banarsidass. p. 436. ISBN 978-81-208-3349-4. {{cite book}}: |volume= has extra text (help)
  2. An Introduction to Hinduism; Gavlin Flood; 1996; pg. 98
  3. Tridal, Publication by Shree Pratishtan Trust, Mitmita, page:5