ਮਜੀਠ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
colspan=2 style="text-align: centerਮਜੀਠ
Rubia cordifolia.jpg
ਮਜੀਠ
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: Plantae
(unranked): Angiosperms
(unranked): Eudicots
(unranked): Asterids
ਤਬਕਾ: Gentianales
ਪਰਿਵਾਰ: ਰੂਬੀਅਸੀਏ
Tribe: Rubieae
ਜਿਣਸ: Rubia
ਪ੍ਰਜਾਤੀ: R. cordifolia
ਦੁਨਾਵਾਂ ਨਾਮ
Rubia cordifolia
L.

ਮਜੀਠ ਅੰਗਰੇਜ਼ੀ:  Rubia Cordifolia ਭਾਰਤੀ ਰੁਬੀਆਸੀ ਜਾਂ ਕੌਫੀ ਪ੍ਰਜਾਤੀ ਦਾ ਫੁੱਲ ਹੈ ਜਿਸ ਦੀਆਂ ਜੜ੍ਹਾਂ ਨੂੰ ਪੱਕੇ ਲਾਲ ਰੰਗ ਦੇ ਸ੍ਰੋਤ ਵਜੋਂ ਵਰਤਿਆ ਜਾਂਦਾ ਹੈ।ਸੰਸਕ੍ਰਿਤ, ਬੰਗਾਲੀ, ਮਰਾਠੀ ਤੇ ਕੰਨੜ ਭਾਸ਼ਾ ਵਿੱਚ ਮਜੀਸਥਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਫਲਾਵਰਿੰਗ ਸਮਾਂ ਜੂਨ ਤੋਂ ਅਗਸਤ ਤੱਕ ਹੈ। ਮਜੀਠ ਚਿਰੰਕਾਲ ਤੋਂ ਲਾਲ ਪਿਗਮੈਂਟ ਦਾ ਸ੍ਰੋਤ ਰਿਹਾ ਹੈ।ਮਜੀਠ ਪੌਧੇ ਦੀ ਖੇਤੀ ਪ੍ਰਾਚੀਨ ਕਾਲ ਤੋਂ ਉਨੀਸਵੀਂ ਸਦੀ ਦੇ ਅੱਧ ਤੱਕ ਹੁੰਦੀ ਰਹੀ ਹੈ।ਜੜ੍ਹਾਂ ਦੀਆਂ ਡੰਡੀਆਂ[1][2] ਵਿੱਚ ਇੱਕ ਪਦਾਰਥ ਹੁੰਦਾ ਹੈ ਜੋ ਰੋਜ਼ ਮੈਰਾਡੋ ਨਾਂ ਦੇ ਕਪੜਾ ਰੰਗਣ ਵਾਲੇ ਮਸਾਲੇ ਦੇ ਤੌਰ 'ਤੇ ਵਰਤਿਆ ਜਾਂਦਾ ਹੈ।ਗੁਰਬਾਣੀ ਵਿੱਚ ਪੱਕੇ ਲਾਲ ਗਾੜੇ ਰੰਗ ਲਈ ਵਰਤੇ ਜਾਣ ਦਾ ਅਲੰਕਾਰ ਦੇ ਤੌਰ 'ਤੇ ਉਲੇਖ ਹੈ।

ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥ ਅੰਗ: 721ਸ.ਗ.ਗ.ਸ.

ਹਵਾਲੇ[ਸੋਧੋ]

  1. ਨਾਭਾ, ਭਾਈ ਕਾਹਨ ਸਿਘ. ਗੁਰਸ਼ਬਦ ਰਤਨਾਕਰ ਮਹਾਨਕੋਸ਼. ਪੰਜਾਬੀ ਯੂਨੀਵਰਸਿਟੀ ਪਟਿਆਲਾ. 
  2. "Majitha roots". Retrieved mar 6,2015.  Check date values in: |access-date= (help)