ਮਦਹ ਫ਼ਾਰਸੀ ਮਨਸਵੀਆਂ 'ਚ ਤਤਕਾਲੀਨ ਰਾਜੇ ਜਾਂ ਬਾਦਸ਼ਾਹ ਜਾਂ ਕਿਸੇ ਮਹਾਨ ਵਿਅਕਤੀ ਦੀ ਸਿਫ਼ਤ ਕਰਨ ਦਾ ਨਿਯਮ ਸੀ। ਇਸ ਨਿਯਮ ਦੀ ਪਾਲਣਾ ਫ਼ਾਰਸੀ ਵਿੱਚ ਹੀ ਨਹੀਂ ਸਗੋਂ ਹਿੰਦੀ ਦੇ ਪ੍ਰੇਮ ਆਖਿਆਨਾਂ ਅਤੇ ਪੰਜਾਬੀ ਦੇ ਕਿੱਸਾ ਸਾਹਿਤ ਵਿੱਚ ਵੀ ਹੋਈ ਹੈ।